ਯੂ.ਪੀ. ਦੇ ਅਮੇਠੀ ਤੇ ਰਾਏਬਰੇਲੀ ਤੋਂ ਕਾਂਗਰਸ ਉਮੀਦਵਾਰਾਂ ਦਾ ਕੁੱਝ ਦਿਨਾਂ ‘ਚ ਹੋਵੇਗਾ ਐਲਾਨ : ਖੜਗੇ

ਗੁਹਾਟੀ, 27 ਅਪ੍ਰੈਲ (ਪੰਜਾਬ ਮੇਲ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਉੱਤਰ ਪ੍ਰਦੇਸ਼ ਦੀਆਂ ਵੱਕਾਰੀ ਅਮੇਠੀ ਅਤੇ ਰਾਏਬਰੇਲੀ ਸੀਟਾਂ ਲਈ ਪਾਰਟੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੁਝ ਦਿਨਾਂ ‘ਚ ਕਰ ਦਿੱਤਾ ਜਾਵੇਗਾ। ਇੱਥੇ ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਕਿਹਾ, ‘ਤੁਹਾਨੂੰ ਕੁਝ ਦਿਨ ਹੋਰ ਇੰਤਜ਼ਾਰ ਕਰਨਾ ਪਏਗਾ, ਜਦੋਂ ਉਮੀਦਵਾਰਾਂ ਦੇ ਨਾਮ ਮੇਰੇ ਕੋਲ ਆਉਂਦੇ ਹਨ […]

ਉੱਤਰ ਕੇਂਦਰੀ ਮੁੰਬਈ ਤੋਂ ਭਾਜਪਾ ਨੇ ਉੱਜਵਲ ਨਿਕਮ ਨੂੰ ਬਣਾਇਆ ਉਮੀਦਵਾਰ

ਨਵੀਂ ਦਿੱਲੀ/ਮੁੰਬਈ, 27 ਅਪ੍ਰੈਲ (ਪੰਜਾਬ ਮੇਲ)- ਭਾਜਪਾ ਨੇ ਅੱਜ ਪ੍ਰਸਿੱਧ ਵਕੀਲ ਉੱਜਵਲ ਦੇਵਰਾਓ ਨਿਕਮ ਨੂੰ ਮੌਜੂਦਾ ਸੰਸਦ ਮੈਂਬਰ ਪੂਨਮ ਮਹਾਜਨ ਦੀ ਥਾਂ ਮੁੰਬਈ ਉੱਤਰ ਕੇਂਦਰੀ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ। ਨਿਕਮ ਮੁੰਬਈ ਅੱਤਵਾਦੀ ਹਮਲੇ ਦੇ ਮਾਮਲੇ ‘ਚ ਸਰਕਾਰੀ ਵਕੀਲ ਸੀ। ਨਿਕਮ 1993 ਦੇ ਮੁੰਬਈ ਲੜੀਵਾਰ ਧਮਾਕਿਆਂ ਅਤੇ 26/11 ਦੇ ਹਮਲਿਆਂ ਤੋਂ […]

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੈਲੀਕਾਪਟਰ ਚੜ੍ਹਦੇ ਸਮੇਂ ਡਿੱਗੀ

ਕੋਲਕਾਤਾ, 27 ਅਪ੍ਰੈਲ (ਪੰਜਾਬ ਮੇਲ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਬਾਅਦ ਦੁਪਹਿਰ ਪੱਛਮੀ ਬਰਧਮਾਨ ਜ਼ਿਲ੍ਹੇ ਦੇ ਦੁਰਗਾਪੁਰ ‘ਚ ਹੈਲੀਕਾਪਟਰ ‘ਤੇ ਸਵਾਰ ਹੁੰਦੇ ਸਮੇਂ ਆਪਣਾ ਸੰਤੁਲਨ ਗੁਆ ਬੈਠੀ ਅਤੇ ਡਿੱਗ ਪਈ, ਜਦੋਂ ਇਹ ਘਟਨਾ ਵਾਪਰੀ ਤਾਂ ਉਹ ਚੋਣ ਰੈਲੀ ਲਈ ਕੁਲਟੀ ਜਾ ਰਹੀ ਸੀ। ਮਮਤਾ ਦੇ ਨਾਲ ਮੌਜੂਦ ਸੀਨੀਅਰ ਅਧਿਕਾਰੀ ਨੇ ਦੱਸਿਆ, ‘ਮੁੱਖ […]

ਅਮਰੀਕਾ ਵੱਲੋਂ ਵੀ ਐੱਮ.ਡੀ.ਐੱਚ. ਤੇ ਐਵਰੈਸਟ ਦੇ ਉਤਪਾਦਾਂ ਦੀ ਜਾਂਚ ਸ਼ੁਰੂ

ਹੈਦਰਾਬਾਦ, 27 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ.ਡੀ.ਏ) ਭਾਰਤੀ ਮਸਾਲੇ ਨਿਰਮਾਤਾਵਾਂ ਐੱਮ.ਡੀ.ਐੱਚ. ਅਤੇ ਐਵਰੈਸਟ ਦੇ ਉਤਪਾਦਾਂ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਂਗਕਾਂਗ ਨੇ ਕੈਂਸਰ ਪੈਦਾ ਕਰਨ ਵਾਲੇ ਕੀਟਨਾਸ਼ਕ ਦੇ ਉੱਚ ਪੱਧਰ ਇਨ੍ਹਾਂ ਕੰਪਨੀਆਂ ਦੇ ਮਸਾਲਿਆਂ ‘ਚ ਹੋਣ ਦਾ ਦਾਅਵਾ ਕਰਨ ਬਾਅਦ ਕੁਝ ਉਤਪਾਦਾਂ ਦੀ ਵਿਕਰੀ ਨੂੰ ਰੋਕ ਦਿੱਤਾ ਹੈ। ਇਸ ਕਾਰਨ […]

TV ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦਾ ਰੌਸ਼ਨ ਸਿੰਘ ਸੋਢੀ ਹੋਇਆ ਲਾਪਤਾ

ਨਵੀਂ ਦਿੱਲੀ, 27 ਅਪ੍ਰੈਲ (ਪੰਜਾਬ ਮੇਲ)- ਟੀ.ਵੀ. ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿਚ ਰੌਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਅ ਕੇ ਪ੍ਰਸਿੱਧ ਹੋਏ ਅਦਾਕਾਰ ਗੁਰਚਰਨ ਸਿੰਘ ਲਾਪਤਾ ਹੋ ਗਏ ਹਨ। ਸੂਤਰਾਂ ਨੇ ਦੱਸਿਆ ਕਿ 50 ਸਾਲਾ ਅਦਾਕਾਰ ਦੇ ਪਿਤਾ ਨੇ ਪੁਲਿਸ ਕੋਲ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਅਨੁਸਾਰ ਗੁਰਚਰਨ […]

ਨੈਨੀਤਾਲ ਦੇ ਜੰਗਲਾਂ ਨੂੰ ਲੱਗੀ ਭਿਆਨਕ ਅੱਗ

ਨੈਨੀਤਾਲ (ਉੱਤਰਾਖੰਡ), 27 ਅਪ੍ਰੈਲ (ਪੰਜਾਬ ਮੇਲ)- ਨੈਨੀਤਾਲ ਦੇ ਆਲੇ ਦੁਆਲੇ ਦੇ ਪਹਾੜਾਂ ਵਿਚ ਜੰਗਲ ਨੂੰ ਭਿਆਨਕ ਅੱਗ ਲੱਗੀ ਹੋਈ ਹੈ। ਭਾਰਤੀ ਹਵਾਈ ਸੈਨਾ ਨੇ ਐੱਮ.ਆਈ.-17 ਹੈਲੀਕਾਪਟਰ ਖੇਤਰ ਵਿਚ ਤਾਇਨਾਤ ਕੀਤਾ ਹੈ। ਅਧਿਕਾਰੀਆਂ ਅਨੁਸਾਰ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਨੈਨੀਤਾਲ ਵਿਚ ਨੇੜਲੇ ਭੀਮਤਾਲ ਝੀਲ ਤੋਂ ਪਾਣੀ ਚੁੱਕ ਰਹੇ ਹਨ ਅਤੇ ਇਸ ਨੂੰ ਅੱਗ ਵਾਲੇ ਖੇਤਰ ਵਿਚ […]

ਰਾਂਚੀ ‘ਚ School Bus ਪਲਟਣ ਕਾਰਨ 15 ਬੱਚੇ ਜ਼ਖ਼ਮੀ

ਰਾਂਚੀ, 27 ਅਪ੍ਰੈਲ (ਪੰਜਾਬ ਮੇਲ)- ਰਾਂਚੀ ਵਿਚ ਅੱਜ ਸਵੇਰੇ ਸਕੂਲ ਬੱਸ ਪਲਟਣ ਨਾਲ 15 ਬੱਚੇ ਜ਼ਖਮੀ ਹੋ ਗਏ। ਮੰਡਾਰ ਦੇ ਸੇਂਟ ਮਾਰੀਆ ਸਕੂਲ ਤੋਂ ਕਰੀਬ 100 ਮੀਟਰ ਦੂਰ ਮੋੜ ‘ਤੇ ਬੱਸ ਪਲਟ ਗਈ। ਬੱਸ ਵਿਚ 30 ਬੱਚੇ ਸਵਾਰ ਸਨ, ਜਿਸ ਵਿਚ ਸਕੂਲ ਦੇ ਕਰੀਬ 15 ਬੱਚੇ ਜ਼ਖ਼ਮੀ ਹੋ ਗਏ। ਇਕ ਬੱਚੇ ਦੇ ਸਿਰ ‘ਤੇ ਸੱਟ […]

ਮੁੰਬਈ-ਪੁਣੇ ਐਕਸਪ੍ਰੈੱਸ ਵੇਅ ‘ਤੇ 36 ਯਾਤਰੀਆਂ ਲੈ ਕੇ ਜਾ ਰਹੀ ਬੱਸ ਨੂੰ ਅੱਗ ਲੱਗੀ

ਮੁੰਬਈ (ਮਹਾਰਾਸ਼ਟਰ), 27 ਅਪ੍ਰੈਲ (ਪੰਜਾਬ ਮੇਲ)- ਅੱਜ ਵਡਗਾਓਂ ਨੇੜੇ ਮੁੰਬਈ-ਪੁਣੇ ਐਕਸਪ੍ਰੈਸ ਵੇਅ ‘ਤੇ 36 ਯਾਤਰੀਆਂ ਨੂੰ ਲੈ ਕੇ ਜਾ ਰਹੀ ਨਿੱਜੀ ਬੱਸ ਨੂੰ ਅੱਗ ਲੱਗ ਗਈ। ਫਾਇਰ ਟੈਂਡਰ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣ ‘ਚ ਲੱਗੇ ਹੋਏ ਹਨ। ਸਾਰੇ ਯਾਤਰੀਆਂ ਨੂੰ ਸਮੇਂ ਸਿਰ ਬਾਹਰ ਕੱਢ ਲਿਆ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਮਨੀਪੁਰ ‘ਚ ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. ਦੇ ਕੈਂਪ ‘ਤੇ ਗੋਲੀਆਂ ਚਲਾਈਆਂ ਤੇ ਬੰਬ ਸੁੱਟੇ, ਦੋ ਜਵਾਨਾਂ ਦੀ ਮੌਤ

ਇੰਫਾਲ, 27 ਅਪ੍ਰੈਲ (ਪੰਜਾਬ ਮੇਲ)- ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਦੇ ਕੈਂਪ ‘ਤੇ ਅੱਤਵਾਦੀਆਂ ਦੇ ਹਮਲੇ ‘ਚ ਸੀ.ਆਰ.ਪੀ.ਐੱਫ. ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ ਦੋ ਹੋਰ ਜਵਾਨ ਜ਼ਖ਼ਮੀ ਹੋ ਗਏ। ਅੱਤਵਾਦੀਆਂ ਨੇ ਮੋਇਰਾਂਗ ਥਾਣਾ ਖੇਤਰ ਦੇ ਨਾਰਨਸੇਨਾ ਸਥਿਤ ਆਈ.ਆਰ.ਬੀ.ਐੱਨ. (ਇੰਡੀਅਨ ਰਿਜ਼ਰਵ ਕੋਰ) ਦੇ ਕੈਂਪ ‘ਤੇ ਹਮਲਾ ਕੀਤਾ। ਅੱਤਵਾਦੀਆਂ ਨੇ ਪਹਾੜੀ ਚੋਟੀਆਂ ਤੋਂ […]

ਦੱਖਣੀ ਬ੍ਰਾਜ਼ੀਲ ਦੇ Hotel ‘ਚ ਅੱਗ ਲੱਗਣ ਕਾਰਨ 10 ਵਿਅਕਤੀਆਂ ਦੀ ਮੌਤ; 11 ਜ਼ਖ਼ਮੀ

ਰੀਓ ਡੀ ਜਨੇਰੀਓ, 27 ਅਪ੍ਰੈਲ (ਪੰਜਾਬ ਮੇਲ)- ਦੱਖਣੀ ਬ੍ਰਾਜ਼ੀਲ ਦੇ ਸ਼ਹਿਰ ਪੋਰਟੋ ਅਲੇਗਰੇ ਵਿਚ ਅੱਜ ਤੜਕੇ ਛੋਟੇ ਹੋਟਲ ਵਿਚ ਅੱਗ ਲੱਗਣ ਕਾਰਨ ਘੱਟੋ-ਘੱਟ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ 11 ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਗਾਰੋਆ ਫਲੋਰੈਸਟਾ ਹੋਟਲ ਦੀ ਤਿੰਨ ਮੰਜ਼ਿਲਾ ਇਮਾਰਤ ਵਿਚ ਸਵੇਰੇ ਅੱਗ ਲੱਗ ਗਈ, ਜਿਸ ਵਿਚ ਕਿਫਾਇਤੀ ਸਿੰਗਲ-ਰੂਮ ਰਿਹਾਇਸ਼ […]