18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ, ਮੋਦੀ ਨੇ ਸਦਨ ਮੈਂਬਰ ਵਜੋਂ ਸਹੁੰ ਚੁੱਕੀ

ਨਵੀਂ ਦਿੱਲੀ, 24 ਜੂਨ (ਪੰਜਾਬ ਮੇਲ)- 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੀ ਪਹਿਲੀ ਬੈਠਕ ਅੱਜ ਸ਼ੁਰੂ ਹੋਈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਸਦਨ ਦੇ ਮੈਂਬਰ ਵਜੋਂ ਸਹੁੰ ਚੁੱਕੀ। ਪ੍ਰੋ-ਟੈੱਮ ਸਪੀਕਰ ਭਰਤੂਹਰੀ ਮਹਿਤਾਬ ਨੇ ਸਦਨ ਦੀ ਕਾਰਵਾਈ ਸ਼ੁਰੂ ਕੀਤੀ। ਪ੍ਰਧਾਨ ਮੰਤਰੀ ਮੋਦੀ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਤੋਂ […]

ਅਰਕਾਨਸਾਸ ਸੁਪਰ ਮਾਰਕੀਟ ‘ਚ ਸਮੂਹਿਕ ਗੋਲੀਬਾਰੀ ‘ਚ ਇਕ ਆਂਧਰਾ ਪ੍ਰਦੇਸ਼ ਦੇ ਵਿਦਿਆਰਥੀ ਦੀ ਮੌਤ 

ਨਿਊਯਾਰਕ, 24 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਅਰਕਾਨਸਾਸ ਰਾਜ ਦੀ ਇਕ ਸੁਪਰ ਮਾਰਕੀਟ  ‘ਚ ਹੋਈ ਗੋਲੀਬਾਰੀ ਦੇ ਦੋਰਾਨ ਜ਼ਖਮੀ ਹੋਏ ਭਾਰਤ ਦੇ ਆਂਧਰਾ ਪ੍ਰਦੇਸ਼ ਦੇ ਨੌਜਵਾਨ ਦੀ ਮੌਤ  ਹੋ ਗਈ ਹੈ। ਉਹ ਇੱਕ ਸੁਪਰਮਾਰਕੀਟ ਗੋਲੀਬਾਰੀ ਵਿੱਚ ਗੰਭੀਰ ਜ਼ਖ਼ਮੀ ਹੋਇਆ ਸੀ। ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਲਾਜ ਦੇ ਦੌਰਾਨ […]

ਅਰਕਾਨਸਾਸ ਸੂਬੇ ‘ਚ ਹੋਈ ਸਮੂਹਿਕ ਗੋਲੀਬਾਰੀ ‘ਚ ਆਂਧਰਾ ਪ੍ਰਦੇਸ਼ ਦੇ ਵਿਦਿਆਰਥੀ ਦੀ ਹੋਈ ਮੌਤ

ਨਿਊਯਾਰਕ, 23 ਜੂਨ (ਰਾਜ ਗੋਗਨਾ/ਪੰਜਾਬ ਮੇਲ)-  ਬੀਤੇਂ ਦਿਨ ਅਮਰੀਕਾ ਦੇ ਅਰਕਾਨਸਾਸ ਸੂਬੇ ਦੀ ਇਕ ਸੁਪਰ ਮਾਰਕੀਟ ‘ਚ ਹੋਈ ਗੋਲੀਬਾਰੀ ਦੌਰਾਨ ਜ਼ਖਮੀ ਹੋਏ ਭਾਰਤ ਦੇ ਆਂਧਰਾ ਪ੍ਰਦੇਸ਼ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਉਹ ਇੱਕ ਸੁਪਰਮਾਰਕੀਟ ਵਿੱਚ ਹੋਈ ਗੋਲੀਬਾਰੀ ਵਿੱਚ ਗੰਭੀਰ ਜ਼ਖ਼ਮੀ ਹੋਇਆ ਸੀ। ਜਿਸ ਦਾ ਨਾਂ ਗੋਪੀਕ੍ਰਿਸ਼ਨ ਸੀ। ਇਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ […]

ਹਰਿਮੰਦਰ ਸਾਹਿਬ ’ਚ ਯੋਗ ਕਰਨ ਵਾਲੀ ਲੜਕੀ ਖ਼ਿਲਾਫ਼ ਕੇਸ ਦਰਜ

ਅੰਮ੍ਰਿਤਸਰ,23 ਜੂਨ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਯੋਗ ਕਰਨ ਵਾਲੀ ਅਰਚਨਾ ਮਕਵਾਨਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਇੱਕ ਦਿਨ ਬਾਅਦ ਕੋਤਵਾਲੀ ਪੁਲੀਸ ਨੇ ਉਸ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਐਫਆਈਆਰ ਦਰਜ ਕਰ ਲਈ ਹੈ। ਇਸ ਦੀ ਪੁਸ਼ਟੀ ਸਹਾਇਕ ਪੁਲੀਸ ਕਮਿਸ਼ਨਰ ਕੁਲਦੀਪ […]

ਟੀ-20 World Cup : ਸੈਮੀਫਾਈਨਲ ਲਈ ਭਾਰਤ ਦਾ ਇੰਤਜ਼ਾਰ ਵਧਿਆ; ਟੀਮ ਇੰਡੀਆ ਲਈ ਆਖਰੀ ਮੈਚ ਜਿੱਤਣਾ ਜ਼ਰੂਰੀ

ਕਿੰਗਸਟਨ, 23 ਜੂਨ (ਪੰਜਾਬ ਮੇਲ)- ਅਫਗਾਨਿਸਤਾਨ ਨੇ ਕ੍ਰਿਕਟ ਟੀ-20 ਵਿਸ਼ਵ ਚੈਂਪੀਅਨ ਵਿਚ ਆਸਟਰੇਲੀਆ ਨੂੰ ਹਰਾ ਕੇ ਸੁਪਰ-8 ’ਚ ਸਭ ਤੋਂ ਵੱਡਾ ਉਲਟਫੇਰ ਕੀਤਾ ਹੈ। ਇਸ ਕਾਰਨ ਭਾਰਤ ਦਾ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪਹੁੰਚਣ ਲਈ ਇੰਤਜ਼ਾਰ ਵਧ ਗਿਆ ਹੈ। ਹੁਣ ਟੀਮ ਇੰਡੀਆ ਨੂੰ ਸੋਮਵਾਰ ਨੂੰ ਕਿਸੇ ਵੀ ਹਾਲਤ ਵਿਚ ਆਸਟਰੇਲੀਆ ਖਿਲਾਫ ਸੁਪਰ 8 ਦਾ ਆਖਰੀ […]

ਜਲੰਧਰ ਪੱਛਮੀ ਜ਼ਿਮਨੀ ਚੋਣ: 1,72,020 ਵੋਟਰ ਕਰਨਗੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ

ਚੰਡੀਗੜ੍ਹ/ਜਲੰਧਰ, 22 ਜੂਨ (ਪੰਜਾਬ ਮੇਲ)- ਜਲੰਧਰ ਵੈਸਟ ਹਲਕੇ ਦੀ 10 ਜੁਲਾਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ 1,72,020 ਵੋਟਰ 23 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਚੋਣ ਕਮਿਸ਼ਨ ਅਨੁਸਾਰ ਇਨ੍ਹਾਂ ‘ਚੋਂ 89,685 ਮਰਦ ਅਤੇ 82,327 ਮਹਿਲਾ ਵੋਟਰ ਹਨ। ਇਸ ਦੇ ਨਾਲ ਹੀ 18-19 ਉਮਰ ਦੇ ਨੌਜਵਾਨ ਵੋਟਰਾਂ ਦੀ ਗਿਣਤੀ 5005 ਹੈ। ਇਨ੍ਹਾਂ ‘ਚੋਂ 2723 ਲੜਕੇ […]

ਜਲੰਧਰ ਪੱਛਮੀ ਉਪ ਚੋਣ : ਖਰਚਾ ਨਿਗਰਾਨ ਵੱਲੋਂ ਚੋਣ ਖਰਚੇ ਦੀ ਨਿਗਰਾਨੀ ਯਕੀਨੀ ਬਣਾਉਣ ਦੀਆਂ ਹਦਾਇਤਾਂ

ਜਲੰਧਰ, 22 ਜੂਨ (ਪੰਜਾਬ ਮੇਲ)- ਭਾਰਤ ਚੋਣ ਕਮਿਸ਼ਨ ਵੱਲੋਂ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਨਿਯੁਕਤ ਖਰਚਾ ਨਿਗਰਾਨ ਮੀਨੂੰ ਸੁਸੇਨ ਅਬਰਾਹਮ ਆਈ.ਆਰ.ਐੱਸ. ਵੱਲੋਂ ਅੱਜ ਇਨਫੋਰਸਮੈਂਟ ਏਜੰਸੀਆਂ ਦੇ ਨੋਡਲ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਖਰਚੇ ਦੇ ਨੋਡਲ ਅਫ਼ਸਰ ਅਮਰਜੀਤ ਸਿੰਘ ਬੈਂਸ ਅਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਮੇਜਰ ਡਾ.ਅਮਿਤ ਮਹਾਜਨ ਵੀ ਮੌਜੂਦ […]

ਜਲੰਧਰ ਜ਼ਿਮਨੀ ਚੋਣ: 23 ਉਮੀਦਵਾਰਾਂ ਵੱਲੋਂ ਕੁੱਲ 35 ਨਾਮਜ਼ਦਗੀ ਕਾਗਜ਼ ਦਾਖ਼ਲ

ਜਲੰਧਰ, 22 ਜੂਨ (ਪੰਜਾਬ ਮੇਲ)- ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ 23 ਉਮੀਦਵਾਰਾਂ ਵੱਲੋਂ ਕੁੱਲ 35 ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਗਏ ਹਨ। ਸ਼ੁੱਕਰਵਾਰ ਨੂੰ ਆਖ਼ਰੀ ਦਿਨ 14 ਉਮੀਦਵਾਰਾਂ ਨੇ ਰਿਟਰਨਿੰਗ ਅਫ਼ਸਰ ਕੋਲ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ, ਜਿਨ੍ਹਾਂ ਵਿਚੋਂ 4 ਉਮੀਦਵਾਰਾਂ ਨੇ ਕਵਰਿੰਗ ਉਮੀਦਵਾਰਾਂ ਵਜੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਵੀਰਵਾਰ ਤੱਕ 9 ਉਮੀਦਵਾਰਾਂ […]

ਕਨਿਸ਼ਕ ਬੰਬ ਧਮਾਕੇ ਦੀ ਜਾਂਚ ਜਾਰੀ: ਕੈਨੇਡੀਅਨ ਪੁਲਿਸ

ਓਟਵਾ, 22 ਜੂਨ (ਪੰਜਾਬ ਮੇਲ)- ਏਅਰ ਇੰਡੀਆ ਜਹਾਜ਼ 182 ਦੇ ਬੰਬ ਧਮਾਕੇ ਦੀ ਜਾਂਚ ਚੱਲ ਰਹੀ ਹੈ। ਕੈਨੇਡੀਅਨ ਪੁਲਿਸ ਨੇ ਇਸ ਨੂੰ ਸਭ ਤੋਂ ਲੰਬੀ ਅਤੇ ਸਭ ਤੋਂ ਗੁੰਝਲਦਾਰ ਘਰੇਲੂ ਅੱਤਵਾਦ ਜਾਂਚ ਕਰਾਰ ਦਿੱਤਾ। ਘਾਤਕ ਬੰਬ ਧਮਾਕੇ ਦੀ 39ਵੀਂ ਵਰ੍ਹੇਗੰਢ ਦੀ ਯਾਦਗਾਰ 23 ਜੂਨ ਨੂੰ ਮਨਾਈ ਜਾ ਰਹੀ ਹੈ। ਮਾਂਟਰੀਅਲ-ਨਵੀਂ ਦਿੱਲੀ ਏਅਰ ਇੰਡੀਆ ਕਨਿਸ਼ਕ ਫਲਾਈਟ […]

ਭਾਰਤੀ ਨਾਗਰਿਕਾਂ ਤੇ ਓ.ਸੀ.ਆਈ. ਕਾਰਡ ਧਾਰਕਾਂ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਕੀਤਾ ਜਾਵੇਗਾ ਤੇਜ਼

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵਿਸ਼ੇਸ਼ ਪ੍ਰੋਗਰਾਮ ਦੀ ਸ਼ੁਰੂਆਤ ਨਵੀਂ ਦਿੱਲੀ, 22 ਜੂਨ (ਪੰਜਾਬ ਮੇਲ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਵਿਸ਼ੇਸ਼ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਜਿਸ ਤਹਿਤ ਭਾਰਤੀ ਨਾਗਰਿਕਾਂ ਅਤੇ ਓ.ਸੀ.ਆਈ. ਕਾਰਡ ਧਾਰਕਾਂ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਫਾਸਟ ਟ੍ਰੈਕ ਇਮੀਗ੍ਰੇਸ਼ਨ-ਟਰੱਸਟੇਡ ਟਰੈਵਲਰ ਪ੍ਰੋਗਰਾਮ (ਐੱਫ.ਟੀ.ਆਈ.-ਟੀ.ਟੀ.ਪੀ.) ਸਰਕਾਰ ਦੀ […]