ਦਿੱਲੀ ਆਬਕਾਰੀ ਘਪਲਾ: ਸੀ.ਬੀ.ਆਈ. ਨੂੰ ਕੇਜਰੀਵਾਲ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਮਿਲੀ

ਸੀ.ਬੀ.ਆਈ. ਨੇ ਦਿੱਲੀ ਅਦਾਲਤ ਨੂੰ ਕੀਤਾ ਸੂਚਿਤ ਨਵੀਂ ਦਿੱਲੀ, 23 ਅਗਸਤ (ਪੰਜਾਬ ਮੇਲ)- ਸੀ.ਬੀ.ਆਈ. ਨੇ ਅੱਜ ਦਿੱਲੀ ਦੀ ਅਦਾਲਤ ਨੂੰ ਸੂਚਿਤ ਕੀਤਾ ਕਿ ਉਸ ਨੇ ਕਥਿਤ ਆਬਕਾਰੀ ਘਪਲੇ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੁਰਗੇਸ਼ ਪਾਠਕ ਵਿਰੁੱਧ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਹਾਸਲ ਕਰ ਲਈ ਹੈ। […]

ਆਸਟਰੇਲੀਆ ਦੀ ਅੰਡਰ-19 ਮਹਿਲਾ ਟੀਮ ‘ਚ ਭਾਰਤੀ ਮੂਲ ਦੀਆਂ 3 ਖਿਡਾਰਨਾਂ ਸ਼ਾਮਲ

ਮੈਲਬਰਨ, 23 ਅਗਸਤ (ਪੰਜਾਬ ਮੇਲ)- ਕ੍ਰਿਕਟ ਆਸਟਰੇਲੀਆ ਨੇ ਬ੍ਰਿਸਬੇਨ ਵਿਚ 19 ਸਤੰਬਰ ਤੋਂ ਹੋਣ ਵਾਲੀ ਆਗਾਮੀ ਮਹਿਲਾ ਅੰਡਰ-19 ਤਿਕੋਣੀ ਲੜੀ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਵਿਚ ਭਾਰਤੀ ਮੂਲ ਦੀਆਂ ਤਿੰਨ ਮੁਟਿਆਰਾਂ ਰਿਬਿਆ ਸਿਆਨ, ਸਮਰਾ ਡਲਵਿਨ ਅਤੇ ਹਸਰਤ ਗਿੱਲ ਸ਼ਾਮਲ ਹਨ। 15 ਖਿਡਾਰੀਆਂ ਦੀ ਮੁੱਖ ਕੋਚ ਸਾਬਕਾ ਆਸਟਰੇਲਿਆਈ ਖਿਡਾਰੀ ਕ੍ਰਿਸਟਨ ਬੀਮਸ ਨੂੰ ਬਣਾਇਆ […]

ਕਮਲਾ ਹੈਰਿਸ ਵੱਲੋਂ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰੀ ਸਵੀਕਾਰ

ਸ਼ਿਕਾਗੋ, 23 ਅਗਸਤ (ਪੰਜਾਬ ਮੇਲ)- ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰੀ ਨੂੰ ਰਸਮੀ ਤੌਰ ‘ਤੇ ਸਵੀਕਾਰ ਕਰ ਲਿਆ ਹੈ। ਹੈਰਿਸ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਚੋਣਾਂ ‘ਚ ਸਖ਼ਤ ਟੱਕਰ ਹੈ। ਭਾਰਤੀ-ਅਫਰੀਕੀ ਮੂਲ ਦੀ ਹੈਰਿਸ ਨੇ ਰਾਤ ਸ਼ਿਕਾਗੋ […]

ਬੋਤਸਵਾਨਾ ਦੀ ਖਾਣ ‘ਚੋਂ ਮਿਲਿਆ 2,492 ਕੈਰੇਟ ਦਾ ਹੀਰਾ

ਗਾਬੋਰੋਨੇ, 23 ਅਗਸਤ (ਪੰਜਾਬ ਮੇਲ)- ਅਫ਼ਰੀਕੀ ਮੁਲਕ ਬੋਤਸਵਾਨਾ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਹੀਰਾ ਉਸ ਦੀ ਖਾਣ ‘ਚੋਂ ਬਰਾਮਦ ਹੋਇਆ ਹੈ ਅਤੇ ਇਸ ਨੂੰ ਜਨਤਕ ਤੌਰ ‘ਤੇ ਦਿਖਾਇਆ ਜਾਵੇਗਾ। ਬੋਤਸਵਾਨਾ ਦੀ ਸਰਕਾਰ ਦਾ ਮੰਨਣਾ ਹੈ ਕਿ 2,492 ਕੈਰੇਟ ਦਾ ਇਹ ਵੱਡਾ ਰਤਨ ਦੇਸ਼ ‘ਚ ਲੱਭਿਆ ਗਿਆ ਸਭ ਤੋਂ ਵੱਡਾ […]

ਨਾਕਾਬਿਲ ਚਾਲਕ ਦਲ ਨਾਲ ਜਹਾਜ਼ ਉਡਾਣ ਕਾਰਨ ਡੀ.ਜੀ.ਸੀ.ਏ. ਵੱਲੋਂ ਏਅਰ ਇੰਡੀਆ ‘ਤੇ 90 ਲੱਖ ਜੁਰਮਾਨਾ

ਨਵੀਂ ਦਿੱਲੀ, 23 ਅਗਸਤ (ਪੰਜਾਬ ਮੇਲ)- ਹਵਾਬਾਜ਼ੀ ਰੈਗੂਲੇਟਰੀ ਡੀ.ਜੀ.ਸੀ.ਏ. ਨੇ ਨਾਕਾਬਿਲ ਚਾਲਕ ਦਲ ਦੇ ਮੈਂਬਰਾਂ ਨਾਲ ਉਡਾਣਾਂ ਚਲਾਉਣ ਲਈ ਏਅਰ ਇੰਡੀਆ ‘ਤੇ 90 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਇਸ ਤੋਂ ਇਲਾਵਾ ਰੈਗੂਲੇਟਰ ਨੇ ਇਸ ਕੁਤਾਹੀ ਲਈ ਏਅਰ ਇੰਡੀਆ ਦੇ ਸੰਚਾਲਨ ਨਿਰਦੇਸ਼ਕ ਅਤੇ ਸਿਖਲਾਈ ਨਿਰਦੇਸ਼ਕ ‘ਤੇ ਕ੍ਰਮਵਾਰ 6 ਲੱਖ ਰੁਪਏ ਅਤੇ 3 ਲੱਖ ਰੁਪਏ ਦਾ […]

ਨੇਪਾਲ ‘ਚ ਭਾਰਤੀ ਯਾਤਰੀਆਂ ਨਾਲ ਭਰੀ ਬੱਸ ਨਦੀ ‘ਚ ਡਿੱਗੀ

-14 ਵਿਅਕਤੀਆਂ ਦੀ ਮੌਤ; 16 ਜ਼ਖਮੀ ਕਾਠਮੰਡੂ, 23 ਅਗਸਤ (ਪੰਜਾਬ ਮੇਲ)- ਅੱਜ ਮੱਧ ਨੇਪਾਲ ਵਿਚ 40 ਦੇ ਕਰੀਬ ਯਾਤਰੀਆਂ ਨਾਲ ਭਰੀ ਭਾਰਤੀ ਬੱਸ ਦੇ ਮਾਰਸਯਾਂਗਦੀ ਨਦੀ ਵਿਚ ਡਿੱਗਣ ਕਾਰਨ ਘੱਟੋ-ਘੱਟ 14 ਵਿਅਕਤੀਆਂ ਦੀ ਮੌਤ ਹੋ ਗਈ ਤੇ 16 ਜ਼ਖ਼ਮੀ ਹੋ ਗਏ। ਮੀਡੀਆ ਮੁਤਾਬਕ ਹਾਦਸਾ ਤਨਾਹੁਨ ਜ਼ਿਲ੍ਹੇ ਦੇ ਆਇਨਾ ਪਹਾੜਾ ਵਿਖੇ ਵਾਪਰਿਆ। ਪੁਲਿਸ ਤੇ ਰਾਹਤ ਟੀਮਾਂ […]

ਯੂ.ਪੀ. ਦੇ ਸਕੂਲ ਦਾ ਛੱਜਾ ਡਿੱਗਣ ਕਾਰਨ 40 ਬੱਚੇ ਜ਼ਖ਼ਮੀ; 5 ਦੀ ਹਾਲਤ ਗੰਭੀਰ

ਬਾਰਾਬੰਕੀ (ਯੂਪੀ), 23 ਅਗਸਤ (ਪੰਜਾਬ ਮੇਲ)- ਬਾਰਾਬੰਕੀ ਜ਼ਿਲ੍ਹੇ ਦੇ ਜਹਾਂਗੀਰਾਬਾਦ ਥਾਣਾ ਖੇਤਰ ਵਿਚ ਅਵਧ ਅਕੈਡਮੀ ਦੇ ਨਾਮ ਨਾਲ ਚਲਾਏ ਜਾ ਰਹੇ ਨਿੱਜੀ ਸਕੂਲ ਵਿਚ ਅੱਜ ਸਵੇਰੇ ਪਹਿਲੀ ਮੰਜ਼ਿਲ ਦਾ ਛੱਜਾ ਡਿੱਗਣ ਨਾਲ ਕਰੀਬ 40 ਬੱਚੇ ਜ਼ਖ਼ਮੀ ਹੋ ਗਏ। ਪੰਜ ਬੱਚਿਆਂ ਦੀ ਹਾਲਤ ਨਾਜ਼ੁਕ ਹੈ। ਬੱਚਿਆਂ ਦੀ ਪ੍ਰੀਖਿਆ ਅਵਧ ਅਕੈਡਮੀ ਸਕੂਲ ਵਿਚ ਹੋਣੀ ਸੀ। ਇਸ ਦੌਰਾਨ […]

ਨੇਪਾਲ ’ਚ 40 ਭਾਰਤੀ ਯਾਤਰੀਆਂ ਨਾਲ ਭਰੀ ਬੱਸ ਨਦੀ ’ਚ ਡਿੱਗੀ, 14 ਲਾਸ਼ਾਂ ਬਰਾਮਦ

ਕਾਠਮੰਡੂ,23 ਅਗਸਤ (ਪੰਜਾਬ ਮੇਲ)- ਅੱਜ ਮੱਧ ਨੇਪਾਲ ਵਿੱਚ 40 ਦੇ ਕਰੀਬ ਯਾਤਰੀਆਂ ਨਾਲ ਭਰੀ ਭਾਰਤੀ ਬੱਸ ਦੇ ਮਾਰਸਯਾਂਗਦੀ ਨਦੀ ਵਿੱਚ ਡਿੱਗਣ ਕਾਰਨ ਘੱਟੋ-ਘੱਟ 14 ਵਿਅਕਤੀਆਂ ਦੀ ਮੌਤ ਹੋ ਗਈ। ਮੀਡੀਆ ਮੁਤਾਬਕ ਹਾਦਸਾ ਤਨਾਹੁਨ ਜ਼ਿਲ੍ਹੇ ਦੇ ਆਇਨਾ ਪਹਾੜਾ ਵਿਖੇ ਵਾਪਰਿਆ। ਪੁਲੀਸ ਤੇ ਰਾਹਤ ਟੀਮਾਂ ਮੌਕੇ ’ਤੇ ਪੁੱਜ ਚੁੱਕੀਆਂ ਹਨ ਤੇ ਬਚਾਅ ਕਾਰਜ ਜਾਰੀ ਹਨ। ਮੁੱਢਲੀਆਂ ਰਿਪੋਰਟਾਂ […]

ਗਿੱਦੜਬਾਹਾ ਵਿਧਾਨ ਸਭਾ ਦੀਆਂ ਉਪ ਚੋਣਾਂ ਲਈ ਸਿਆਸੀ ਪਾਰਟੀਆਂ  ਹੋਈਆਂ ਸਰਗਰਮ

ਸ੍ਰੀ ਮੁਕਤਸਰ ਸਾਹਿਬ,  23 ਅਗਸਤ (ਪੰਜਾਬ ਮੇਲ)- ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਦੂਜੇ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਹਲਕੇ ਦਾ ਦੌਰਾ ਅਗਲੇ ਹਫ਼ਤੇ ਤੋਂ […]

ਵਿਦੇਸ਼ੀ ਨਸ਼ਾ ਤਸਕਰ 15 ਕਰੋੜ ਦੀ ਡਰੱਗ ਸਮੇਤ ਗ੍ਰਿਫਤਾਰ

ਨਵੀਂ ਦਿੱਲੀ, 23 ਅਗਸਤ (ਪੰਜਾਬ ਮੇਲ)- ਐਨ.ਸੀ.ਬੀ. ਨਾਲ ਸਾਂਝੇ ਆਪ੍ਰੇਸ਼ਨ ‘ਚ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਸਪੈਸ਼ਲ ਸੈੱਲ (ਟੀ.ਆਈ.ਆਰ.) ਦੁਆਰਾ ਇਕ ਵਿਦੇਸ਼ੀ ਨਸ਼ਾ ਤਸਕਰ, ਵਿਸ਼ਵਾਸ ਰਚੇਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 15 ਕਰੋੜ ਰੁਪਏ ਦੀ 3.8 ਕਿਲੋ ਕੁਆਲਿਟੀ ਦਾ ਸਾਈਕੋਟ੍ਰੋਪਿਕ ਡਰੱਗ ਮੇਸਕੇਲਿਨ ਬਰਾਮਦ ਹੋਇਆ ਹੈ। ਇਹ ਜਾਣਕਾਰੀ ਸਪੈਸ਼ਲ ਸੈੱਲ ਅਤੇ ਐਨ.ਸੀ.ਬੀ. ਨੇ […]