ਡਾਲਰ ਦੇ ਮੁਕਾਬਲੇ ਰੁਪਿਆ ਨਵੇਂ ਹੇਠਲੇ ਪੱਧਰ ‘ਤੇ ਪੁੱਜਾ

ਮੁੰਬਈ, 12 ਨਵੰਬਰ (ਪੰਜਾਬ ਮੇਲ)- ਲਗਾਤਾਰ ਚੌਥੇ ਸੈਸ਼ਨ ‘ਚ ਗਿਰਾਵਟ ਨਾਲ ਅਮਰੀਕੀ ਡਾਲਰ ਮੁਕਾਬਲੇ ਰੁਪਿਆ 2 ਪੈਸੇ ਡਿੱਗ ਕੇ 84.39 (ਪ੍ਰੋਵਿਜ਼ਨਲ) ਦੇ ਨਵੇਂ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ। ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿਹਾ ਕਿ ਜਦੋਂ ਤੱਕ ਡਾਲਰ ਇੰਡੈਕਸ ‘ਚ ਨਰਮੀ ਨਹੀਂ ਆਉਂਦੀ ਜਾਂ ਵਿਦੇਸ਼ੀ ਫੰਡ ਦੀ ਵੇਚ-ਵੱਟ ‘ਚ ਮੰਦੀ ਨਹੀਂ ਹੁੰਦੀ, ਉਦੋਂ ਤੱਕ ਰੁਪਏ […]

’84 ਸਿੱਖ ਕਤਲੇਆਮ: ਹਾਈ ਕੋਰਟ ਵੱਲੋਂ ਟਾਈਟਲਰ ਖ਼ਿਲਾਫ਼ ਮੁਕੱਦਮੇ ‘ਤੇ ਰੋਕ ਲਾਉਣ ਤੋਂ ਨਾਂਹ

ਨਵੀਂ ਦਿੱਲੀ, 12 ਨਵੰਬਰ (ਪੰਜਾਬ ਮੇਲ)- ਦਿੱਲੀ ਹਾਈ ਕੋਰਟ ਨੇ ਸਾਫ਼ ਕਰ ਦਿੱਤਾ ਕਿ ਕਾਂਗਰਸ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਕਤਲ ਕੇਸ ਵਿਚ ਟਰਾਇਲ ਕੋਰਟ ਵਿਚ ਮੁਕੱਦਮੇ ਦੀ ਕਾਰਵਾਈ ਜਾਰੀ ਰਹੇਗੀ। ਜਸਟਿਸ ਮਨੋਜ ਕੁਮਾਰ ਓਹਰੀ ਟਾਈਟਲਰ ਵੱਲੋਂ ਦਿੱਲੀ ਕੋਰਟ ਵਿਚ ਚੱਲ ਰਹੇ ਮੁਕੱਦਮੇ ਉੱਤੇ ਰੋਕ ਲਾਉਣ ਦੀ ਮੰਗ ਕਰਦੀ […]

ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਤੋਂ ਮੋਹ ਹੋਇਆ ਭੰਗ

-ਹੁਣ ਹੋਰਨਾਂ ਦੇਸ਼ਾਂ ‘ਚ ਕਰਨਾ ਚਾਹੁੰਦੇ ਨੇ ਪੜ੍ਹਾਈ ਜਲੰਧਰ, 12 ਨਵੰਬਰ (ਪੰਜਾਬ ਮੇਲ)- ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਤਣਾਅ ਕਾਰਨ ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਤੋਂ ਮੋਹ ਭੰਗ ਹੋਣ ਲੱਗਾ ਹੈ। ਹਰ ਸਾਲ ਲਗਭਗ ਤਿੰਨ ਲੱਖ ਭਾਰਤੀ ਵਿਦਿਆਰਥੀ ਸਟੱਡੀ ਵੀਜ਼ੇ ‘ਤੇ ਕੈਨੇਡਾ ਪੜ੍ਹਨ ਲਈ ਜਾਂਦੇ ਸਨ। ਇਨ੍ਹਾਂ ਵਿਚੋਂ ਪੰਜਾਬੀਆਂ ਦੀ ਗਿਣਤੀ 70 ਫੀਸਦੀ (1.75 ਲੱਖ) […]

ਇਮੀਗ੍ਰੇਸ਼ਨ ‘ਚ ਸਖਤੀ ਕਰਨ ਲਈ ਡੋਨਾਲਡ ਟਰੰਪ ਨੇ ਕੀਤੀਆਂ ਆਪਣੀ ਟੀਮ ਵਿਚ ਨਿਯੁਕਤੀਆਂ

ਵਾਸ਼ਿੰਗਟਨ ਡੀ.ਸੀ., 12 ਨਵੰਬਰ (ਪੰਜਾਬ ਮੇਲ)-ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਡੋਨਾਲਡ ਟਰੰਪ ਨੇ ਆਪਣੀ ਨਵੀਂ ਸਰਕਾਰ ਲਈ ਜੋ ਨਿਯੁਕਤੀਆਂ ਕੀਤੀਆਂ ਹਨ, ਉਹ ਇਮੀਗ੍ਰੇਸ਼ਨ ‘ਤੇ ਸਖ਼ਤ ਨੀਤੀਆਂ ਵੱਲ ਇਸ਼ਾਰਾ ਕਰ ਰਹੀਆਂ ਹਨ। ਇਨ੍ਹਾਂ ਨੀਤੀਆਂ ਦਾ ਅਮਰੀਕਾ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲੇ ਅਤੇ ਵਰਕ ਵੀਜ਼ੇ ‘ਤੇ ਉੱਥੇ ਰਹਿ ਰਹੇ ਭਾਰਤੀਆਂ ‘ਤੇ ਅਸਰ ਪੈ ਸਕਦਾ ਹੈ। […]

’30 ਦਿਨਾਂ ‘ਚ ਰਾਸ਼ਟਰਪਤੀ ਬਾਇਡਨ ਅਹੁਦੇ ਤੋਂ ਦੇ ਸਕਦੇ ਨੇ ਅਸਤੀਫ਼ਾ’

ਵਾਸ਼ਿੰਗਟਨ, 12 ਨਵੰਬਰ (ਪੰਜਾਬ ਮੇਲ)- ਸਾਬਕਾ ਸੰਚਾਰ ਨਿਰਦੇਸ਼ਕ ਨੇ ਕਿਹਾ, ਬਾਇਡਨ ਅਗਲੇ 30 ਦਿਨਾਂ ਵਿਚ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ, ਜਿਸ ਤੋਂ ਬਾਅਦ ਕਮਲਾ ਹੈਰਿਸ ਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਾਇਆ ਜਾ ਸਕਦਾ ਹੈ। ਉਸ ਨੇ ਅੱਗੇ ਕਿਹਾ, ‘ਇਸ ਨਾਲ ਉਹ 6 ਜਨਵਰੀ ਨੂੰ ਆਪਣੀ ਹਾਰ ਤੋਂ ਬਾਅਦ ਹੋ ਰਹੀਆਂ ਤਬਦੀਲੀਆਂ ਦੀ ਨਿਗਰਾਨੀ […]

ਵ੍ਹਾਈਟ ਹਾਊਸ ‘ਚ ਆਹਮੋ-ਸਾਹਮਣੇ ਹੋਣਗੇ ਡੋਨਾਲਡ ਟਰੰਪ ਤੇ ਜੋਅ ਬਾਇਡਨ

ਵਾਸ਼ਿੰਗਟਨ, 12 ਨਵੰਬਰ (ਪੰਜਾਬ ਮੇਲ)- ਡੋਨਾਲਡ ਟਰੰਪ ਦਾ ਸਹੁੰ ਚੁੱਕ ਸਮਾਗਮ ਜਨਵਰੀ ‘ਚ ਹੋਣਾ ਹੈ। ਹਾਲਾਂਕਿ ਵ੍ਹਾਈਟ ਹਾਊਸ ‘ਚ ਸੱਤਾ ਦੇ ਤਬਾਦਲੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਦੇ ਤਹਿਤ ਰਾਸ਼ਟਰਪਤੀ ਬਾਇਡਨ ਨੇ ਡੋਨਾਲਡ ਟਰੰਪ ਨੂੰ ਵ੍ਹਾਈਟ ਹਾਊਸ ਆਉਣ ਦਾ ਸੱਦਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਹਾਕਿਆਂ ‘ਚ ਇਹ ਪਹਿਲਾ ਮੌਕਾ ਹੋਵੇਗਾ, […]

ਅਮਰੀਕਾ ਸਥਿਤ ਡੌਨੀ ਬਲ ਦੇ ਗੁਰਗਿਆਂ ਤੇ ਪੁਲਿਸ ‘ਚ ਮੁਕਾਬਲਾ; ਇਕ ਗੁਰਗਾ ਜ਼ਖ਼ਮੀ, 5 ਗ੍ਰਿਫ਼ਤਾਰ

ਅੰਮ੍ਰਿਤਸਰ, 12 ਨਵੰਬਰ (ਪੰਜਾਬ ਮੇਲ)- ਅਮਰੀਕਾ ‘ਚ ਬੈਠ ਕੇ ਦੇਸ਼ ਵਿਰੋਧੀ ਗਤੀਵਿਧੀਆਂ ‘ਚ ਹਿੱਸਾ ਲੈਣ ਵਾਲੇ ਗੈਂਗਸਟਰ ਬਲਜਿੰਦਰ ਸਿੰਘ ਉਰਫ ਡੌਨੀ ਬੱਲ ਦੇ ਪੰਜ ਸਾਥੀਆਂ ਅਤੇ ਪੁਲਿਸ ਵਿਚਾਲੇ ਰਾਮਤੀਰਥ ਨੇੜੇ ਭਾਰੀ ਗੋਲੀਬਾਰੀ ਹੋਈ। ਦੋਵੇਂ ਮੁਲਜ਼ਮ ਪੁਲਿਸ ਨੂੰ ਦੇਖ ਕੇ ਤਿੰਨ ਕਿਲੋਮੀਟਰ ਤੱਕ ਕਾਰ ਭਜਾ ਕੇ ਲੈ ਗਏ ਅਤੇ ਦੋਵਾਂ ਪਾਸਿਆਂ ਤੋਂ ਤੇਰਾਂ ਤੋਂ ਵੱਧ ਰਾਊਂਡ […]

3 ਸਾਲਾਂ ‘ਚ ਅਮਰੀਕਾ ‘ਚ ਸ਼ਰਣ ਮੰਗਣ ਵਾਲੇ ਭਾਰਤੀਆਂ ਦੀਆਂ ਅਰਜ਼ੀਆਂ ‘ਚ 855% ਦਾ ਹੋਇਆ ਵਾਧਾ

ਵਾਸ਼ਿੰਗਟਨ, 12 ਨਵੰਬਰ (ਪੰਜਾਬ ਮੇਲ)- ਸੰਯੁਕਤ ਰਾਜ ਅਮਰੀਕਾ ‘ਚ ਸ਼ਰਣ ਮੰਗਣ ਵਾਲੇ ਭਾਰਤੀਆਂ ਦੀ ਸੰਖਿਆ ਵਿਚ ਪਿਛਲੇ ਤਿੰਨ ਸਾਲਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ, ਇਹ ਦਰਸਾਉਂਦਾ ਹੈ ਕਿ ਬਹੁਤ ਸਾਰੇ ਲੋਕ ਅਜੇ ਵੀ ਅਮਰੀਕਾ ਨੂੰ ਘਰ ਵਾਪਸੀ ਦੀਆਂ ਚੁਣੌਤੀਆਂ ਦੇ ਬਾਵਜੂਦ ਮੌਕੇ ਦੇ ਸਥਾਨ ਵਜੋਂ ਦੇਖਦੇ ਹਨ। ਯੂ.ਐੱਸ. ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ (ਡੀ.ਐੱਚ.ਐੱਸ.) ਦੇ […]

ਡੋਨਾਲਡ ਟਰੰਪ ਨੇ ਅਹਿਮ ਅਹੁਦਿਆਂ ‘ਤੇ ਕੀਤੀਆਂ ਨਿਯੁਕਤੀਆਂ

ਵਾਸ਼ਿੰਗਟਨ, 12 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਝ ਅਹਿਮ ਅਹੁਦਿਆਂ ‘ਤੇ ਨਿਯੁਕਤੀਆਂ ਕੀਤੀਆਂ ਹਨ। ਟਰੰਪ ਵੱਲੋਂ ਇਹ ਨਿਯੁਕਤੀਆਂ ਪੱਛਮੀ ਦੇਸ਼ਾਂ ਵਿਚਾਲੇ ਵਧਦੇ ਤਣਾਅ ਦੌਰਾਨ ਕੀਤੀਆਂ ਗਈਆਂ ਹਨ। ਡੋਨਾਲਡ ਟਰੰਪ ਨੇ ਆਪਣੇ ਲੰਬੇ ਸਮੇਂ ਤੋਂ ਸਹਿਯੋਗੀ ਸਟੀਫਨ ਮਿਲਰ ਨੂੰ ਆਪਣੇ ਨਵੇਂ ਪ੍ਰਸ਼ਾਸਨ ਵਿਚ ਨੀਤੀ ਦਾ ਉਪ ਮੁਖੀ ਨਿਯੁਕਤ ਕੀਤਾ […]

‘ਪੰਜਾਬ ਸਰਕਾਰ 15 ਦਿਨਾਂ ‘ਚ ਮਿਉਂਸਿਪਲ ਚੋਣਾਂ ਨੋਟੀਫਾਈ ਕਰੇ’

ਸੁਪਰੀਮ ਕੋਰਟ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਅੱਠ ਹਫ਼ਤਿਆਂ ਅੰਦਰ ਪੂਰਾ ਅਮਲ ਨਿਬੇੜਨ ਦੇ ਹੁਕਮ ਨਵੀਂ ਦਿੱਲੀ, 12 ਨਵੰਬਰ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੇ ਰਾਜ ਚੋਣ ਕਮਿਸ਼ਨ ਨੂੰ ਹਦਾਇਤ ਕੀਤੀ ਹੈ ਕਿ ਉਹ ਸੂਬੇ ਵਿਚ 15 ਦਿਨਾਂ ਅੰਦਰ ਮਿਉਂਸਿਪਲ ਚੋਣਾਂ ਨੋਟੀਫਾਈ ਕਰੇ ਅਤੇ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਦੇ ਅੱਠ ਹਫ਼ਤਿਆਂ ਅੰਦਰ ਪੂਰਾ […]