ਨੇਪਾਲ ਦੇ ਕਾਠਮੰਡੂ ਵਿਚ 6.1 ਸ਼ਿੱਦਤ ਵਾਲੇ ਭੂਚਾਲ ਦੇ ਝਟਕੇ

ਫੌਰੀ ਕਿਸੇ ਜਾਨੀ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਕਾਠਮੰਡੂ, 28 ਫਰਵਰੀ (ਪੰਜਾਬ ਮੇਲ)- ਨੇਪਾਲ ਦੀ ਰਾਜਧਾਨੀ ਕਾਠਮੰਡੂ ਨੇੜੇ ਸ਼ੁੱਕਰਵਾਰ ਵੱਡੇ ਤੜਕੇ 6.1 ਦੀ ਸ਼ਿੱਦਤ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਉਂਝ ਇਸ ਦੌਰਾਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਫੌਰੀ ਕੋਈ ਖ਼ਬਰ ਨਹੀਂ ਹੈ। ਕੌਮੀ ਭੂਚਾਲ ਮੋਨੀਟਰਿੰਗ ਤੇ ਰਿਸਰਚ ਕੇਂਦਰ ਮੁਤਾਬਕ ਤੜਕੇ […]

ਅਮਰੀਕਾ ਭੇਜਣ ਲਈ 46 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਏਜੰਟ ਖਿਲਾਫ ਮਾਮਲਾ ਦਰਜ

ਕਾਦੀਆਂ, 28 ਫਰਵਰੀ (ਪੰਜਾਬ ਮੇਲ)-ਅਮਰੀਕਾ ਭੇਜਣ ਲਈ 46 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਏਜੰਟ ਖਿਲਾਫ ਕਾਦੀਆਂ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਹਰਪ੍ਰੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਚੀਮਾ ਨੇ ਦੱਸਿਆ ਕਿ ਮਲਕੀਤ ਸਿੰਘ ਵਾਸੀ ਪਿੰਡ ਖਾਨ ਪਿਆਰਾ ਥਾਣਾ ਸੇਖਵਾਂ ਅਤੇ ਬਾਠ, ਸੰਦੀਪ, ਦਿਨੇਸ਼ ਵਾਸੀ […]

ਅਮਰੀਕੀ ਕਾਂਗਰਸ ਮੈਂਬਰ ਸੁਹਾਸ ਸੁਬਰਾਮਨੀਅਮ ਨੇ DOGE ਜਵਾਬਦੇਹੀ ਲਈ ਦੋ ਬਿੱਲ ਪੇਸ਼ ਕੀਤੇ

ਵਾਸ਼ਿੰਗਟਨ ਡੀਸੀ, 28 ਫਰਵਰੀ (ਪੰਜਾਬ ਮੇਲ)- ਭਾਰਤੀ-ਅਮਰੀਕੀ ਕਾਂਗਰਸਮੈਨ ਸੁਹਾਸ ਸੁਬਰਾਮਨੀਅਮ (ਡੈਮੋਕਰੇਟ-ਵਰਜੀਨੀਆ) ਨੇ ਸਰਕਾਰੀ ਕੁਸ਼ਲਤਾ ਵਿਭਾਗ (DOGE) ਦੀ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਵਧਾਉਣ ਲਈ ਦੋ ਬਿੱਲ ਪੇਸ਼ ਕੀਤੇ ਹਨ। DOGE ਵੱਲੋਂ ਇਹ ਕਦਮ ਬਿਨਾਂ ਇਜਾਜ਼ਤ ਸਰਕਾਰੀ ਸਕੀਮਾਂ ਨੂੰ ਬੰਦ ਕਰਨ ਅਤੇ ਯੋਗ ਕਰਮਚਾਰੀਆਂ ਨੂੰ ਹਟਾਉਣ ਵਰਗੇ ਫੈਸਲਿਆਂ ਤੋਂ ਬਾਅਦ ਚੁੱਕਿਆ ਗਿਆ ਹੈ। ਪਹਿਲਾ ਬਿੱਲ, “ਲੀਸ਼ ਡੋਜ […]

ਆਪ ਨੇ ਲੁਧਿਆਣਾ ਪੱਛਮੀ ਜਿਮਨੀ-ਚੋਣ ਲਈ ਸੰਜੀਵ ਅਰੋੜਾ ਨੂੰ ਐਲਾਨਿਆ ਉਮੀਦਵਾਰ

– ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਲੋਕਾਂ ਨੂੰ ਸੰਜੀਵ ਅਰੋੜਾ ਦਾ ਸਮਰਥਨ ਕਰਨ ਦੀ ਕੀਤੀ ਅਪੀਲ – ਸੰਜੀਵ ਅਰੋੜਾ ਨੇ ‘ਆਪ’ ਲੀਡਰਸ਼ਿਪ ਦਾ ਕੀਤਾ ਧੰਨਵਾਦ, ਸਮਰਪਣ ਭਾਵਨਾ ਨਾਲ ਲੁਧਿਆਣਾ ਪੱਛਮੀ ਦੀ ਸੇਵਾ ਕਰਨ ਦਾ ਲਿਆ ਪ੍ਰਣ ਲੁਧਿਆਣਾ/ਚੰਡੀਗੜ੍ਹ, 27 ਫਰਵਰੀ (ਪੰਜਾਬ ਮੇਲ)- ਆਮ ਆਦਮੀ ਪਾਰਟੀ (ਆਪ) ਨੇ  ਲੁਧਿਆਣਾ ਪੱਛਮੀ ਜਿਮਨੀ ਚੋਣ ਲਈ ਸੰਜੀਵ ਅਰੋੜਾ ਨੂੰ ਆਪਣਾ […]

ਅਮਰੀਕਾ ‘ਚ ਫਿੰਗਰ ਪ੍ਰਿੰਟ ਤੇ ਰਜਿਸਟ੍ਰੇਸ਼ਨ ਨਾ ਕਰਵਾਉਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਮਿਲੇਗੀ ਸਜ਼ਾ

ਵਾਸ਼ਿੰਗਟਨ, 27 ਫਰਵਰੀ (ਪੰਜਾਬ ਮੇਲ)-ਅਮਰੀਕਾ ‘ਚ ਟਰੰਪ ਪ੍ਰਸ਼ਾਸਨ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਲਗਾਤਾਰ ਸਖ਼ਤ ਰੁਖ਼ ਅਪਣਾ ਰਿਹਾ ਹੈ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਟਰੰਪ ਪ੍ਰਸ਼ਾਸਨ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ‘ਚ ਰਹਿਣ ਵਾਲੇ ਸਾਰੇ ਲੋਕਾਂ ਲਈ ਰਜਿਸਟਰੀ ਦਫ਼ਤਰ ਬਣਾ ਰਿਹਾ ਹੈ ਅਤੇ ਜੋ ਲੋਕ ਇਨ੍ਹਾਂ ਦਫ਼ਤਰਾਂ ‘ਚ ਸਵੈ-ਰਿਪੋਰਟ ਨਹੀਂ ਕਰਨਗੇ, ਉਨ੍ਹਾਂ ਨੂੰ ਜੁਰਮਾਨੇ ਜਾਂ […]

ਸੰਘੀ ਪ੍ਰਸੋਨਲ ਮੈਨੇਜਮੈਂਟ ਦਫ਼ਤਰ ਵੱਲੋਂ ਮੁਲਾਜ਼ਮਾਂ ਨੂੰ ਐਲਨ ਮਸਕ ਦੇ ਨਿਰਦੇਸ਼ ਨਾ ਮੰਨਣ ਦੀਆਂ ਹਦਾਇਤਾਂ

ਵਾਸ਼ਿੰਗਟਨ, 27 ਫਰਵਰੀ (ਪੰਜਾਬ ਮੇਲ)- ਅਰਬਪਤੀ ਐਲਨ ਮਸਕ ਦੀ ਅਗਵਾਈ ਵਾਲੇ ਸਰਕਾਰੀ ਕੁਸ਼ਲਤਾ ਵਿਭਾਗ (ਡੀ.ਓ.ਜੀ.ਈ.) ਅਤੇ ਸੰਘੀ ਪ੍ਰਸੋਨਲ ਮੈਨਜਮੈਂਟ ਦਫ਼ਤਰ ਸਮੇਤ ਹੋਰ ਕਈ ਵਿਭਾਗਾਂ ਵਿਚਾਲੇ ਟਕਰਾਅ ਦੀ ਸਥਿਤੀ ਬਣ ਗਈ ਹੈ। ਸੰਘੀ ਪ੍ਰਸੋਨਲ ਮੈਨੇਜਮੈਂਟ ਦਫ਼ਤਰ ਨੇ ਆਪਣੇ ਵਰਕਰਾਂ ਨੂੰ ਕਿਹਾ ਹੈ ਕਿ ਉਹ ਐਲਨ ਮਸਕ ਵੱਲੋਂ ਜਾਰੀ ਤਾਜ਼ਾ ਨਿਰਦੇਸ਼ ਨੂੰ ਮੰਨਣ ਲਈ ਪਾਬੰਦ ਨਹੀਂ ਹਨ, […]

ਪੰਜਾਬ ਸਰਕਾਰ ਨੇ ਨਸ਼ਿਆਂ ਦੇ ਟਾਕਰੇ ਲਈ ਪੰਜ ਮੈਂਬਰੀ ਕਮੇਟੀ ਬਣਾਈ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਰਨਗੇ ਟੀਮ ਦੀ ਅਗਵਾਈ ਚੰਡੀਗੜ੍ਹ, 27 ਫਰਵਰੀ (ਪੰਜਾਬ ਮੇਲ)-ਪੰਜਾਬ ਸਰਕਾਰ ਨੇ ਖਿੱਤੇ ਵਿਚ ਨਸ਼ਿਆਂ ਦੀ ਅਲਾਮਤ ਦੇ ਟਾਕਰੇ ਲਈ ਪੰਜ ਮੈਂਬਰੀ ਕੈਬਨਿਟ ਕਮੇਟੀ ਬਣਾਈ ਹੈ। ਕਮੇਟੀ ਦੀ ਪ੍ਰਧਾਨਗੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਰਨਗੇ, ਜਦੋਂਕਿ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਅਮਨ ਅਰੋੜਾ, ਸਿਹਤ ਮੰਤਰੀ ਬਲਬੀਰ ਸਿੰਘ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ […]

ਟਰੰਪ ਦੀ ਧਮਕੀ ਤੋਂ ਡਰੀ ਯੂਕਰੇਨ ਸਰਕਾਰ, ਅਮਰੀਕਾ ਨੂੰ ਦੁਰਲੱਭ ਖਣਿਜ ਦੇਣ ਲਈ ਹੋਇਆ ਰਾਜ਼ੀ

ਵਾਸ਼ਿੰਗਟਨ/ਕੀਵ, 27 ਫਰਵਰੀ (ਪੰਜਾਬ ਮੇਲ)-ਯੂਕਰੇਨ ਅਮਰੀਕਾ ਨੂੰ ਰੇਅਰ ਮਟੀਰੀਅਲ (ਦੁਰਲੱਭ ਖਣਿਜ) ਦੇਣ ਲਈ ਰਾਜ਼ੀ ਹੋ ਗਿਆ ਹੈ। ਯੂਕਰੇਨ ਤੇ ਅਮਰੀਕਾ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਜ਼ੇਲੈਂਸਕੀ ਇਸ ਸਮਝੌਤੇ ‘ਤੇ ਦਸਤਖਤ ਕਰਨ ਲਈ ਸ਼ੁੱਕਰਵਾਰ ਨੂੰ ਅਮਰੀਕਾ ਦਾ […]

ਪੰਜਾਬ ਸਰਕਾਰ ਵੱਲੋਂ ਸਕੂਲਾਂ ‘ਚ ਪੰਜਾਬੀ ਮੁੱਖ ਵਿਸ਼ੇ ਵਜੋਂ ਲਾਜ਼ਮੀ ਕਰਾਰ

– ਸਿੱਖਿਆ ਵਿਭਾਗ ਨੇ ਪੰਜਾਬ ਲਰਨਿੰਗ ਆਫ਼ ਪੰਜਾਬੀ ਤੇ ਹੋਰ ਭਾਸ਼ਾਵਾਂ ਐਕਟ 2008 ਵਿਚ ਸੋਧ ਕੀਤੀ – ਸੀ.ਬੀ.ਐੱਸ.ਈ. ਨੇ ਖਰੜਾ ਨੇਮਾਂ ਨੂੰ ਸੰਕੇਤਕ ਦੱਸਿਆ, ਕਿਸੇ ਵੀ ਭਾਸ਼ਾ ਨੂੰ ਸੂਚੀ ‘ਚੋਂ ਬਾਹਰ ਕੱਢਣ ਤੋਂ ਇਨਕਾਰ ਚੰਡੀਗੜ੍ਹ, , 27 ਫਰਵਰੀ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਸਾਰੇ ਸਕੂਲਾਂ (ਕਿਸੇ ਵੀ ਬੋਰਡ ਨਾਲ ਐਫੀਲੀਏਟ ਹੋਣ) ਵਿਚ ਪੰਜਾਬੀ ਲਾਜ਼ਮੀ ਵਿਸ਼ੇ […]

ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਕੌਮਾਂਤਰੀ ਯਾਤਰੀਆਂ ਦੀ ਗਿਣਤੀ ‘ਚ ਰਿਕਾਰਡ ਵਾਧਾ

ਅੰਮ੍ਰਿਤਸਰ, 27 ਫਰਵਰੀ (ਪੰਜਾਬ ਮੇਲ)-ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਜਨਵਰੀ 2025 ‘ਚ ਕੌਮਾਂਤਰੀ ਯਾਤਰੀਆਂ ਦੀ ਹੁਣ ਤੱਕ ਦੀ ਸਭ ਤੋਂ ਵੱਧ ਆਵਾਜਾਈ ਦਰਜ ਕਰ ਕੇ ਨਵਾਂ ਰਿਕਾਰਡ ਬਣਾਇਆ ਹੈ। ਹਵਾਈ ਅੱਡੇ ਦੇ ਵਿਕਾਸ ਅਤੇ ਵਧੇਰੇ ਉਡਾਣਾਂ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁੰਮਟਾਲਾ ਨੇ […]