ਪ੍ਰਸਿੱਧ ਅਮਰੀਕੀ ਅਦਾਕਾਰ ਨਰਗਿਸ ਫਾਖਰੀ ਦੀ ਭੈਣ ਆਲੀਆ ਫਾਖਰੀ ਦੋਹਰੇ ਕਤਲ ਮਾਮਲੇ ‘ਚ ਗ੍ਰਿਫਤਾਰ

ਸੈਕਰਾਮੈਂਟੋ, 7 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪ੍ਰਸਿੱਧ ਅਦਾਕਾਰ ਨਰਗਿਸ ਫਾਖਰੀ ਦੀ ਭੈਣ ਆਲੀਆ ਫਾਖਰੀ ਨੂੰ ਨਿਊਯਾਰਕ ਵਿਚ ਦੂਸਰਾ ਦਰਜਾ ਹੱਤਿਆਵਾਂ ਤੇ ਅਗਜ਼ਨੀ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਕੁਈਨਜ਼ ਵਿਚ ਵਾਪਰੀ ਅਗਜ਼ਨੀ ਦੀ ਘਟਨਾ ਵਿਚ ਆਲੀਆ ਦੇ ਸਾਬਕਾ ਦੋਸਤ ਐਡਵਰਡ ਜੈਕੋਬਸ (35) ਤੇ ਜੈਕੋਬਸ ਦੇ ਮਿੱਤਰ ਅਨਾਸਟਾਸੀਆ ਈਟੀਨ (33) ਦੀ ਮੌਤ […]

ਟਰੰਪ ਵੱਲੋਂ 2020 ਦੀਆਂ ਚੋਣਾਂ ਦੇ ਨਤੀਜਿਆਂ ਨੂੰ ਬਦਲਣ ਸਬੰਧੀ ਚੱਲ ਰਹੇ ਮਾਮਲੇ ਨੂੰ ਰੱਦ ਕਰਨ ਦੀ ਬੇਨਤੀ

-ਵਕੀਲ ਵੱਲੋਂ 5 ਸਫ਼ਿਆਂ ਦੀ ਬੇਨਤੀ ਦਾਇਰ ਸੈਕਰਾਮੈਂਟੋ, 7 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਵੱਲੋਂ ਜਾਰਜੀਆ ਕੋਰਟ ਆਫ ਅਪੀਲਜ਼ ਨੂੰ ਕਿਹਾ ਗਿਆ ਹੈ ਕਿ ਉਸ ਵਿਰੁੱਧ 2020 ਦੀਆਂ ਚੋਣਾਂ ਦੇ ਨਤੀਜਿਆਂ ਨੂੰ ਬਦਲਣ ਸਬੰਧੀ ਚੱਲ ਰਿਹਾ ਮਾਮਲਾ ਖਤਮ ਕਰ ਦਿੱਤਾ ਜਾਵੇ। ਇਕ ਵਕੀਲ ਦੁਆਰਾ ਦਾਇਰ 5 ਸਫ਼ਿਆਂ ਦੀ ਲਿਖਤੀ ਬੇਨਤੀ […]

ਕੈਲੀਫੋਰਨੀਆ ਦੇ ਇਕ ਸਕੂਲ ‘ਚ ਹੋਈ ਗੋਲੀਬਾਰੀ ਦੌਰਾਨ 2 ਵਿਦਿਆਰਥੀ ਜ਼ਖਮੀ; ਸ਼ੱਕੀ ਦੀ ਮਿਲੀ ਲਾਸ਼

ਸੈਕਰਾਮੈਂਟੋ, 7 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਉੱਤਰੀ ਕੈਲੀਫੋਰਨੀਆ ਦੇ ਇਕ ਹਾਈ ਸਕੂਲ ‘ਚ ਦੁਪਹਿਰ ਬਾਅਦ ਹੋਈ ਗੋਲੀਬਾਰੀ ‘ਚ 2 ਵਿਦਿਆਰਥੀਆਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਸ਼ੈਰਿਫ ਦਫਤਰ ਅਨੁਸਾਰ ਗੋਲੀਬਾਰੀ ਕਰਨ ਵਾਲਾ ਸ਼ੱਕੀ ਵਿਅਕਤੀ ਮ੍ਰਿਤਕ ਹਾਲਤ ਵਿਚ ਮਿਲਿਆ ਹੈ। ਅਜਿਹਾ ਲੱਗਦਾ ਹੈ ਕਿ ਉਸ ਨੇ ਖੁਦਕਸ਼ੀ ਕੀਤੀ ਹੈ। ਬੂਟ ਕਾਉਂਟੀ ਸ਼ੈਰਿਫ ਦਫਤਰ ਨੂੰ […]

ਟਰੰਪ ਨੂੰ ਰਾਸ਼ਟਰਪਤੀ ਚੋਣ ਜਿਤਾਉਣ ਲਈ ਐਲੋਨ ਮਸਕ ਨੇ ਖਰਚ ਕੀਤੇ 2200 ਕਰੋੜ ਰੁਪਏ

ਵਾਸ਼ਿੰਗਟਨ, 7 ਦਸੰਬਰ (ਪੰਜਾਬ ਮੇਲ)- ਡੋਨਾਲਡ ਟਰੰਪ ਨੂੰ ਅਮਰੀਕੀ ਰਾਸ਼ਟਰਪੀ ਚੋਣਾਂ ਜਿਤਾਉਣ ਵਿਚ ਅਰਬਪਤੀ ਉਦਯੋਗਪਤੀ ਐਲੋਨ ਮਸਕ ਨੇ ਅਹਿਮ ਭੂਮਿਕਾ ਨਿਭਾਈ। ਇਸ ਦੇ ਲਈ ਮਸਕ ਨੇ ਟਰੰਪ ਨੂੰ ਜਿਤਾਉਣ ਲਈ 270 ਮਿਲੀਅਨ ਡਾਲਰ (2200 ਕਰੋੜ ਰੁਪਏ) ਖਰਚ ਕਰ ਦਿੱਤੇ, ਜਿਸ ਨਾਲ ਉਹ ਦੇਸ਼ ਦੇ ਸਭ ਤੋਂ ਵੱਡੇ ਸਿਆਸੀ ਦਾਨੀ ਬਣ ਗਏ ਹਨ। ਨਵੇਂ ਸੰਘੀ ਦਸਤਾਵੇਜ਼ਾਂ […]

ਯੂਰਪ ‘ਚ 80,000 ਅਮਰੀਕੀ ਹਥਿਆਰਬੰਦ ਬਲਾਂ ਦੇ ਜਵਾਨ ਕੀਤੇ ਗਏ ਤਾਇਨਾਤ: ਬਾਇਡਨ

ਵਾਸ਼ਿੰਗਟਨ, 7 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਅਹੁਦਾ ਛੱਡ ਰਹੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਕਥਿਤ ਰੂਸੀ ਹਮਲੇ ਨੂੰ ਰੋਕਣ ਲਈ ਯੂਰਪ ‘ਚ 80,000 ਅਮਰੀਕੀ ਹਥਿਆਰਬੰਦ ਬਲਾਂ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਬਾਇਡਨ ਨੇ ਅਮਰੀਕੀ ਕਾਂਗਰਸ ਦੇ ਦੋਹਾਂ ਸਦਨਾਂ ਦੇ ਨੇਤਾਵਾਂ ਨੂੰ ਲਿਖੇ ਪੱਤਰ ‘ਚ ਇਹ ਜਾਣਕਾਰੀ ਦਿੱਤੀ। ਰੂਸੀ ਰਾਸ਼ਟਰਪਤੀ ਵਲਾਦੀਮੀਰ […]

ਦੁਨੀਆਂ ‘ਚ ਅਰਬਪਤੀਆਂ ਦੀ ਕੁੱਲ ਜਾਇਦਾਦ ‘ਚ ਰਿਕਾਰਡ ਵਾਧਾ

ਨਵੀਂ ਦਿੱਲੀ, 7 ਦਸੰਬਰ (ਪੰਜਾਬ ਮੇਲ)- ਦੁਨੀਆਂ ‘ਚ ਅਰਬਪਤੀਆਂ ਦੀ ਕੁੱਲ ਜਾਇਦਾਦ ‘ਚ ਰਿਕਾਰਡ ਵਾਧਾ ਹੋਇਆ ਹੈ। ਪਿਛਲੇ 10 ਸਾਲਾਂ ‘ਚ ਉਨ੍ਹਾਂ ਦੀ ਜਾਇਦਾਦ 121 ਫੀਸਦੀ ਵਧ ਕੇ 14 ਖਰਬ ਡਾਲਰ ਹੋ ਗਈ ਹੈ। ਇਸ ਵਿਚ ਟੈੱਕ ਅਰਬਪਤੀਆਂ ਦਾ ਖਜ਼ਾਨਾ ਸਭ ਤੋਂ ਤੇਜ਼ੀ ਨਾਲ ਭਰ ਰਿਹਾ ਹੈ। ਸਵਿਸ ਬੈਂਕ ਯੂ.ਬੀ.ਐੱਸ. ਨੇ ਆਪਣੀ ਨਵੀਨਤਮ ਰਿਪੋਰਟ ਵਿਚ […]

ਸੀਰੀਆ ਸੰਘਰਸ਼ ‘ਚ 3 ਲੱਖ 70 ਹਜ਼ਾਰ ਲੋਕ ਹੋਏ ਬੇਘਰ

ਸੰਯੁਕਤ ਰਾਸ਼ਟਰ, 7 ਦਸੰਬਰ (ਪੰਜਾਬ ਮੇਲ)- ਸੀਰੀਆਈ ਹਥਿਆਰਬੰਦ ਬਲਾਂ ਅਤੇ ਹਯਾਤ ਤਹਿਰੀਰ ਅਲ-ਸ਼ਾਮ ਅੱਤਵਾਦੀ ਸਮੂਹ ਵਿਚਾਲੇ ਚੱਲ ਰਹੇ ਸੰਘਰਸ਼ ਦੇ ਵਧਣ ਤੋਂ ਬਾਅਦ ਹੁਣ ਤੱਕ ਕਰੀਬ 3 ਲੱਖ 70 ਹਜ਼ਾਰ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ। ਸੰਯੁਕਤ ਰਾਸ਼ਟਰ ਦੇ ਮਨੁੱਖੀ ਮਾਮਲਿਆਂ ਦੇ ਤਾਲਮੇਲ ਲਈ ਦਫਤਰ (ਓ.ਸੀ.ਐੱਚ.ਏ.) ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਯੁਕਤ […]

ਮਹਾਰਾਜਾ ਚਾਰਲਸ ਨੇ ਯੂ.ਕੇ. ‘ਚ ਭਾਰਤੀ ਭਾਈਚਾਰੇ ਦੇ 2 ਮੈਂਬਰਾਂ ਨੂੰ ਦਿੱਤੇ ਸਨਮਾਨ ਕੀਤੇ ‘ਰੱਦ’

ਲੰਡਨ, 7 ਦਸੰਬਰ (ਪੰਜਾਬ ਮੇਲ)- ਬ੍ਰਿਟੇਨ ਦੇ ‘ਹਾਊਸ ਆਫ ਲਾਰਡਜ਼’ ਦੇ ਭਾਰਤੀ ਮੂਲ ਦੇ ਮੈਂਬਰ ਰਮਿੰਦਰ ਸਿੰਘ ਰੇਂਜਰ ਨੂੰ ਸ਼ੁੱਕਰਵਾਰ ਨੂੰ ‘ਕਮਾਂਡਰ ਆਫ ਦਿ ਬ੍ਰਿਟਿਸ਼ ਐਂਪਾਇਰ’ (ਸੀ.ਬੀ.ਈ.) ਦਾ ਸਨਮਾਨ ਛੱਡਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ‘ਤੇ ”ਸਨਮਾਨ ਪ੍ਰਣਾਲੀ ਨੂੰ ਬਦਨਾਮ ਕਰਨ” ਦਾ ਦੋਸ਼ ਹੈ। ਇਸ ਦੇ ਨਾਲ ਹੀ ਹਿੰਦੂ ਭਾਈਚਾਰੇ ਅਤੇ ਅੰਤਰ-ਧਾਰਮਿਕ ਸਬੰਧਾਂ ਵਿਚ ਸੇਵਾਵਾਂ […]

ਅਮਰੀਕਾ ਦੇ ਨੇਬਰਾਸਕਾ ਸੂਬੇ ‘ਚ 6 ਦਸੰਬਰ ਨੂੰ ਮਹਾਤਮਾ ਗਾਂਧੀ ਯਾਦਗਾਰੀ ਦਿਵਸ ਵਜੋਂ ਐਲਾਨਿਆ ਗਿਆ

ਨਿਊਯਾਰਕ/ਸਿਆਟਲ, 7 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਸੂਬੇ ਨੇਬਰਾਸਕਾ ਵਿਚ 6 ਦਸੰਬਰ ਨੂੰ ਮਹਾਤਮਾ ਗਾਂਧੀ ਯਾਦਗਾਰੀ ਦਿਵਸ ਐਲਾਨਿਆ ਗਿਆ ਅਤੇ ਇੱਥੋਂ ਦੇ ਲਿੰਕਨ ਸ਼ਹਿਰ ‘ਚ ਸਥਿਤ ਸਰਕਾਰੀ ਦਫਤਰ ‘ਸਟੇਟ ਕੈਪੀਟਲ’ ਕੰਪਲੈਕਸ ਵਿਚ ਉਨ੍ਹਾਂ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ। ਨੇਬਰਾਸਕਾ ਦੇ ਗਵਰਨਰ ਜਿਮ ਪਿਲੇਨ ਨੇ ਸ਼ੁੱਕਰਵਾਰ ਨੂੰ ‘ਸਟੇਟ ਕੈਪੀਟਲ’ ਕੰਪਲੈਕਸ ਵਿਚ ਸਥਿਤ ਆਪਣੇ ਦਫ਼ਤਰ ਵਿਚ […]

ਮੌਸਮ ਵਿਭਾਗ ਵੱਲੋਂ 8 ਅਤੇ 9 ਦਸੰਬਰ ਨੂੰ ਪੰਜਾਬ ‘ਚ ਮੀਂਹ ਦੀ ਭਵਿੱਖਬਾਣੀ

ਚੰਡੀਗੜ੍ਹ, 7 ਦਸੰਬਰ (ਪੰਜਾਬ ਮੇਲ)- ਪੰਜਾਬ ਵਿਚ ਜਿੱਥੇ ਠੰਡ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ, ਉਥੇ ਹੀ ਮੌਸਮ ਵਿਭਾਗ ਨੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਭਾਰਤੀ ਮੌਸਮ ਵਿਭਾਗ ਨੇ 8 ਅਤੇ 9 ਦਸੰਬਰ ਨੂੰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਦਾ ਆਖਣਾ ਹੈ ਕਿ ਇਸ ਦੌਰਾਨ ਕੁਝ ਇਲਾਕਿਆਂ […]