ਤਰਕਸ਼ੀਲ ਸੁਸਾਇਟੀ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ

ਸਰੀ, 23 ਨਵੰਬਰ (ਹਰਦਮ ਮਾਨ/ਪੰਜਾਬ ਮੇਲ)- ਬੀਤੇ ਦਿਨੀਂ ਤਰਕਸ਼ੀਲ ਸੁਸਾਇਟੀ (ਰੈਸ਼ਨੇਲਿਸਟ) ਐਬਸਫੋਰਡ ਵੱਲੋਂ ਭਾਰਤ ਦੀ ਜੰਗ-ਏ-ਆਜ਼ਾਦੀ ਦੇ ਲਾਸਾਨੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਪ੍ਰਸਿੱਧ ਵਿਦਵਾਨ ਡਾ. ਸਾਧੂ ਸਿੰਘ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਇਨਕਲਾਬੀ ਜੀਵਨ ਦੀ ਬੀਰ-ਗਾਥਾ ਬਿਆਨ ਕਰਦਿਆਂ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ […]

ਪਾਕਿਸਤਾਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਯਾਦਗਾਰੀ ਸਿੱਕਾ ਜਾਰੀ

ਲਾਹੌਰ, 23 ਨਵੰਬਰ (ਪੰਜਾਬ ਮੇਲ)- ਪਾਕਿਸਤਾਨ ਨੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਇਕ ਯਾਦਗਾਰੀ ਸਿੱਕਾ ਜਾਰੀ ਕੀਤਾ ਹੈ। ਇਸ ਵਿਸ਼ੇਸ਼ ਮੌਕੇ ‘ਤੇ ਆਯੋਜਿਤ ਪ੍ਰੋਗਰਾਮ ‘ਚ ਹਿੱਸਾ ਲੈਣ ਆਏ 2500 ਤੋਂ ਵੱਧ ਭਾਰਤੀ ਸਿੱਖ ਸ਼ਰਧਾਲੂ ਸ਼ਨੀਵਾਰ ਨੂੰ ਆਪਣੇ ਘਰਾਂ ਨੂੰ ਰਵਾਨਾ ਹੋ ਗਏ। ਸ੍ਰੀ ਗੁਰੂ ਨਾਨਕ ਦੇਵ […]

ਕੈਨੇਡਾ ‘ਚ ਹਰਜਿੰਦਰ ਸਿੱਧੂ ਡੈਲਟਾ ਪੁਲਿਸ ਦਾ ਮੁਖੀ ਨਿਯੁਕਤ

ਵੈਨਕੂਵਰ, 23 ਨਵੰਬਰ (ਪੰਜਾਬ ਮੇਲ)- ਹਰਜਿੰਦਰ ਸਿੰਘ ਸਿੱਧੂ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਡੈਲਟਾ ਦਾ ਪੁਲਿਸ ਮੁਖੀ ਨਿਯੁਕਤ ਕੀਤਾ ਗਿਆ ਹੈ। ਡੈਲਟਾ ਪੁਲਿਸ ਦੀ ਹੋਂਦ ਤੋਂ ਬਾਅਦ ਪਹਿਲੀ ਵਾਰ ਕੋਈ ਪੰਜਾਬੀ ਇਸ ਅਹੁਦੇ ‘ਤੇ ਤਾਇਨਾਤ ਹੋਇਆ ਹੈ। ਹਰਜ ਸਿੱਧੂ ਦੇ ਨਾਂ ਨਾਲ ਜਾਣਿਆ ਜਾਂਦਾ ਹਰਜਿੰਦਰ ਸਿੱਧੂ 1993 ਵਿਚ ਡੈਲਟਾ ਪੁਲਿਸ ‘ਚ ਸਿਪਾਹੀ ਭਰਤੀ ਹੋਇਆ ਤੇ […]

ਝਾਰਖੰਡ: ਜੇ.ਐੱਮ.ਐੱਮ. ਦੀ ਅਗਵਾਈ ਵਾਲੇ ਗੱਠਜੋੜ ਦੀ ਸੱਤਾ ਵਿਚ ਵਾਪਸੀ

-ਹੇਮੰਤ ਸੋਰੇਨ ਦੀ ਪਤਨੀ ਕਲਪਨਾ ਨੇ ਗਾਂਡੇ ਸੀਟ ਜਿੱਤੀ -ਹੇਮੰਤ ਸੋਰੇਨ ਵੱਲੋਂ ਲੋਕਾਂ ਦਾ ਧੰਨਵਾਦ ਰਾਂਚੀ, 23 ਨਵੰਬਰ (ਪੰਜਾਬ ਮੇਲ)- ਝਾਰਖੰਡ ‘ਚ ਝਾਰਖੰਡ ਮੁਕਤੀ ਮੋਰਚਾ (ਜੇ.ਐੱਮ.ਐੱਮ.) ਦੀ ਅਗਵਾਈ ਵਾਲੇ ਇੰਡੀਆ ਗੱਠਜੋੜ ਨੇ ਮੁੜ ਵਿਧਾਨ ਸਭਾ ਵਿਚ ਬਹੁਮਤ ਹਾਸਲ ਕਰ ਲਿਆ ਹੈ। ਸੂਬੇ ਦੀਆਂ 81 ਵਿਧਾਨ ਸਭਾ ਸੀਟਾਂ ਵਿਚੋਂ ਇਸ ਗੱਠਜੋੜ ਨੇ 52 ਸੀਟਾਂ ‘ਤੇ ਜਿੱਤ […]

ਪੰਜਾਬ ‘ਚ ਹੋਈਆਂ 4 ਜ਼ਿਮਨੀ ਚੋਣਾਂ ‘ਚ ‘ਆਪ’ ਨੇ ਮਾਰੀ ਬਾਜ਼ੀ

3 ਸੀਟਾਂ ‘ਤੇ ‘ਆਪ’ ਅਤੇ ਇੱਕ ‘ਤੇ ਕਾਂਗਰਸ ਨੇ ਜਿੱਤ ਕੀਤੀ ਹਾਸਲ ਜਲੰਧਰ, 23 ਨਵੰਬਰ (ਪੰਜਾਬ ਮੇਲ)- ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਚੋਣ ਨਤੀਜਿਆਂ ਦੌਰਾਨ 4 ਵਿਧਾਨ ਸਭਾ ਹਲਕਿਆਂ ‘ਚੋਂ 3 ਸੀਟਾਂ ਚੱਬੇਵਾਲ, ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਨੇ ਬਾਜ਼ੀ […]

ਅਮਰੀਕਾ ‘ਚ ਹੋਈ ਵਰਲਡ ਪਾਵਰਲਿਫਟਿੰਗ ਚੈਂਪਿਅਨਸ਼ਿਪ 2024 ‘ਚ ਜਲੰਧਰ ਦੇ ਮੋਹਿਤ ਦੁੱਗ ਨੇ ਜਿੱਤਿਆ ਸਿਲਵਰ ਮੈਡਲ

ਜਲੰਧਰ, 23 ਨਵੰਬਰ (ਪੰਜਾਬ ਮੇਲ)- ਪੂਡਾ ਦੇ ਜੂਨੀਅਰ ਇੰਜੀਨੀਅਰ ਅਤੇ ਮਾਹਰ ਪਾਵਰਲਿਫਟਰ ਮੋਹਿਤ ਦੁੱਗ ਨੇ ਇਕ ਵਾਰ ਫਿਰ ਜਲੰਧਰ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਵਰਲਡ ਪਾਵਰਲਿਫਟਿੰਗ ਚੈਂਪਿਅਨਸ਼ਿਪ 2024 ਵਿਚ ਸਿਲਵਰ ਮੈਡਲ ਜਿੱਤ ਕੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ। ਇਹ ਚੈਂਪਿਅਨਸ਼ਿਪ 14 ਤੋਂ 17 ਨਵੰਬਰ 2024 ਤੱਕ ਸ਼ਿਕਾਗੋ, ਅਮਰੀਕਾ ਵਿਚ ਹੋਈ, ਜਿਸ […]

ਐਲੋਨ ਮਸਕ ਬਣੇ ਇਤਿਹਾਸ ਦੇ ਸਭ ਤੋਂ ਅਮੀਰ ਵਿਅਕਤੀ

ਨਵੀਂ ਦਿੱਲੀ, 23 ਨਵੰਬਰ (ਪੰਜਾਬ ਮੇਲ)- ਡੋਨਾਲਡ ਟਰੰਪ ਦੀ ਅਮਰੀਕਾ ਵਾਪਸੀ ਐਕਸ ਦੇ ਮਾਲਕ ਐਲੋਨ ਮਸਕ ਲਈ ਸਭ ਤੋਂ ਵੱਧ ਫਾਇਦੇਮੰਦ ਸਾਬਤ ਹੋ ਰਹੀ ਹੈ। ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ, ਉਨ੍ਹਾਂ ਦੀ ਕੁੱਲ ਜਾਇਦਾਦ 70 ਬਿਲੀਅਨ ਡਾਲਰ ਵਧ ਗਈ ਹੈ, ਜਿਸ ਤੋਂ ਬਾਅਦ ਉਹ ਅਧਿਕਾਰਤ ਤੌਰ ‘ਤੇ ਹੁਣ ਤੱਕ ਦੇ ਸਭ ਤੋਂ ਅਮੀਰ ਵਿਅਕਤੀ […]

ਅਮਰੀਕਾ ‘ਚ ਭਾਰਤੀ ਨਾਗਰਿਕ ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ

ਵਾਸ਼ਿੰਗਟਨ, 23 ਨਵੰਬਰ (ਪੰਜਾਬ ਮੇਲ)- ਅਮਰੀਕਾ ‘ਚ ਇਕ ਭਾਰਤੀ ਨਾਗਰਿਕ ਨੂੰ ਰੂਸ ਦੀਆਂ ਕੰਪਨੀਆਂ ਨੂੰ ਗੈਰ-ਕਾਨੂੰਨੀ ਹਵਾਬਾਜ਼ੀ ਸਮੱਗਰੀ ਦੀ ਸਪਲਾਈ ਕਰਨ ਦੇ ਦੋਸ਼ ‘ਚ ਐਕਸਪੋਰਟ ਕੰਟਰੋਲ ਕਾਨੂੰਨ ਦੀ ਉਲੰਘਣਾ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਨਿਆਂ ਵਿਭਾਗ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਨਵੀਂ ਦਿੱਲੀ ਸਥਿਤ ਏਅਰ ਚਾਰਟਰ ਸੇਵਾ ਪ੍ਰਦਾਤਾ ‘ਅਰੇਜ਼ੋ ਏਵੀਏਸ਼ਨ’ ਦੇ […]

ਭਾਰਤੀਆਂ ਲਈ ਯੂਰਪ ਦਾ ਵੀਜ਼ਾ ਹਾਸਲ ਕਰਨਾ ਹੋਇਆ ਔਖਾ

ਨਵੀਂ ਦਿੱਲੀ, 23 ਨਵੰਬਰ (ਪੰਜਾਬ ਮੇਲ)- ਭਾਰਤੀ ਯਾਤਰੀਆਂ ਲਈ ਯੂਰਪ ਦੇ 29 ਦੇਸ਼ਾਂ ਦਾ ਸ਼ੈਨੇਗਨ ਵੀਜ਼ਾ ਲੈਣਾ ਦਿਨੋਂ-ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ। 2013 ਅਤੇ 2023 ਦੇ ਵਿਚਕਾਰ, ਸ਼ੈਨੇਗਨ ਜ਼ੋਨ ਵਿਚ ਵੀਜ਼ਾ ਅਰਜ਼ੀਆਂ ਨੂੰ ਰੱਦ ਕਰਨ ਦੀ ਦਰ 5 ਫ਼ੀਸਦੀ ਤੋਂ ਵਧ ਕੇ 16 ਫ਼ੀਸਦੀ ਹੋ ਗਈ ਹੈ। ਇਸ ਵਧਦੀ ਮੁਸ਼ਕਲ ਕਾਰਨ ਭਾਰਤੀ ਯਾਤਰੀਆਂ ਨੂੰ […]

ਕੈਂਸਰ ਦੇ ਫੈਲਣ ਨੂੰ ਰੋਕ ਸਕਦੈ ਕੋਵਿਡ ਇਨਫੈਕਸ਼ਨ!

ਲੰਡਨ, 23 ਨਵੰਬਰ (ਪੰਜਾਬ ਮੇਲ)- ਜਰਨਲ ਕਲੀਨਿਕਲ ਇਨਵੈਸਟੀਗੇਸ਼ਨ ਵਿਚ ਪ੍ਰਕਾਸ਼ਿਤ ਖੋਜ ਵਿਚ ਦੱਸਿਆ ਗਿਆ ਹੈ ਕਿ ਗੰਭੀਰ ਕੋਵਿਡ ਸੰਕਰਮਣ ਦਾ ਇੱਕ ਸੰਭਾਵੀ ਲਾਭ ਇਹ ਹੈ ਕਿ ਇਹ ਕੈਂਸਰ ਪ੍ਰਭਾਵਿਤ ਸੈੱਲਾਂ ਨੂੰ ਫੈਲਣ ਤੋਂ ਰੋਕਣ ਵਿਚ ਮਦਦ ਕਰ ਸਕਦਾ ਹੈ। ਚੂਹਿਆਂ ‘ਤੇ ਕੀਤੀ ਖੋਜ ਤੋਂ ਮਿਲੀ ਇਸ ਹੈਰਾਨੀਜਨਕ ਜਾਣਕਾਰੀ ਨਾਲ ਕੈਂਸਰ ਦੇ ਇਲਾਜ ਲਈ ਨਵੇਂ ਰਾਹ […]