ਬੇਅੰਤ ਸਿੰਘ ਕਤਲ: ਸੁਪਰੀਮ ਕੋਰਟ ਵੱਲੋਂ ਰਾਜੋਆਣਾ ਦੇ ਮਾਮਲੇ ‘ਤੇ ਸੁਣਵਾਈ 4 ਹਫ਼ਤਿਆਂ ਲਈ ਮੁਲਤਵੀ

ਕੇਂਦਰ ਦੀ ਅਪੀਲ ‘ਤੇ ਸੁਣਵਾਈ ਕੀਤੀ ਮੁਲਤਵੀ; ਇਹ ਮਾਮਲਾ ਸੰਵੇਦਨਸ਼ੀਲ ਤੇ ਹੋਰ ਏਜੰਸੀਆਂ ਤੋਂ ਜਾਣਕਾਰੀ ਹਾਸਲ ਕਰਨ ਦੀ ਲੋੜ: ਕੇਂਦਰ ਨਵੀਂ ਦਿੱਲੀ, 25 ਨਵੰਬਰ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ 1995 ਵਿਚ ਕੀਤੀ ਹੱਤਿਆ ਦੇ ਮਾਮਲੇ ਵਿਚ ਫਾਂਸੀ ਦੀ ਸਜ਼ਾ ਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਵਿਚ ਤਬਦੀਲੀ […]

ਟਰੰਪ ਨੂੰ ਹਸ਼ ਮਨੀ ਕੇਸ ਨੂੰ ਖਾਰਜ ਕਰਨ ਸਬੰਧੀ ਅਪੀਲ ਪਾਉਣ ਦੀ ਇਜਾਜ਼ਤ ਮਿਲੀ

-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੂੰ 34 ਸੰਗੀਨ ਮਾਮਲਿਆਂ ‘ਚ ਠਹਿਰਾਇਆ ਗਿਆ ਸੀ ਦੋਸ਼ੀ ਨਿਊਯਾਰਕ, 25 ਨਵੰਬਰ (ਪੰਜਾਬ ਮੇਲ)- ਨਿਊਯਾਰਕ ਦੇ ਇੱਕ ਜੱਜ ਨੇ ਡੋਨਲਡ ਟਰੰਪ ਨੂੰ ਉਸ ਅਪਰਾਧਿਕ ਕੇਸ ਨੂੰ ਖਾਰਜ ਕਰਨ ਸਬੰਧੀ ਅਪੀਲ ਪਾਉਣ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਵਿਚ ਟਰੰਪ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ‘ਤੇ ਦੋਸ਼ ਲੱਗੇ […]

ਪੰਥਕ ਮਸਲਿਆਂ ‘ਤੇ ਪੰਜ ਸਿੰਘ ਸਾਹਿਬਾਨਾਂ ਨੇ 2 ਦਸੰਬਰ ਨੂੰ ਸੱਦੀ ਮੀਟਿੰਗ

-ਲਏ ਜਾਣਗੇ ਵੱਡੇ ਫ਼ੈਸਲੇ ਅੰਮ੍ਰਿਤਸਰ, 25 ਨਵੰਬਰ (ਪੰਜਾਬ ਮੇਲ)- ਪੰਥਕ ਮਸਲਿਆਂ ‘ਤੇ ਪੰਜ ਸਿੰਘ ਸਾਹਿਬਨਾਂ ਵੱਲੋਂ ਦੋ ਦਸੰਬਰ ਦੀ ਮੀਟਿੰਗ ਸੱਦ ਲਈ ਗਈ ਹੈ, ਜਿਸ ਵਿਚ ਵੱਡੇ ਫ਼ੈਸਲੇ ਲਏ ਜਾ ਸਕਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਦੁਪਹਿਰ 1 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ […]

ਪਟਿਆਲਾ ‘ਚ ਪੁਲਿਸ ਅਤੇ ਲੁਟੇਰਿਆਂ ਵਿਚਾਲੇ ਜ਼ਬਰਦਸਤ ਮੁਕਾਬਲਾ

ਪਟਿਆਲਾ, 25 ਨਵੰਬਰ (ਪੰਜਾਬ ਮੇਲ)- ਪਟਿਆਲਾ ‘ਚ ਪੁਲਿਸ ਅਤੇ ਲੁਟੇਰਿਆਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ। ਇਸ ਦੌਰਾਨ ਥਾਰ ਜੀਪ ਲੁੱਟਣ ਵਾਲਾ ਮੁੱਖ ਮੁਲਜ਼ਮ ਐਨਕਾਊਂਟਰ ਦੌਰਾਨ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਪਟਿਆਲਾ ਪੁਲਿਸ ਵੱਲੋਂ ਨਾਭਾ ‘ਚੋਂ ਲੁੱਟੀ ਥਾਰ ਜੀਪ ਦੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਪਟਿਆਲਾ ਪੁਲਿਸ ਵੱਲੋਂ ਅੱਜ ਸੀ.ਆਈ.ਏ. ਸਟਾਫ ਪਟਿਆਲਾ ਦੇ ਇੰਚਾਰਜ […]

ਯੂ.ਕੇ. ‘ਚ ਆਯੁਰਵੈਦਿਕ ਡਾਕਟਰਾਂ ਦੀ ਹੋਵੇਗੀ ਭਰਤੀ

– ਐੱਨ.ਐੱਚ.ਐੱਸ. ‘ਚ ਆਯੁਰਵੇਦ ਨੂੰ ਰਸਮੀ ਤੌਰ ‘ਤੇ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ -ਇਹ ਕਦਮ ਭਾਰਤੀ ਡਾਕਟਰਾਂ ਅਤੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮੌਕੇ ਵੀ ਪ੍ਰਦਾਨ ਕਰੇਗਾ ਲੰਡਨ, 25 ਨਵੰਬਰ (ਪੰਜਾਬ ਮੇਲ)- ਯੂ.ਕੇ. ਤੋਂ ਭਾਰਤੀ ਵਿਦਿਆਰਥੀਆਂ ਅਤੇ ਡਾਕਟਰਾਂ ਲਈ ਵੱਡੀ ਖ਼ਬਰ ਹੈ। ਇੱਥੇ ਆਯੁਰਵੈਦਿਕ ਦਵਾਈ ਤੇਜ਼ੀ ਨਾਲ ਲੋਕਪ੍ਰਿਅ ਹੁੰਦੀ ਜਾ ਰਹੀ ਹੈ। ਯੂ.ਕੇ. ਦੀ ਨੈਸ਼ਨਲ ਹੈਲਥ ਸਰਵਿਸ […]

ਮੰਗਲ ਗ੍ਰਹਿ ‘ਤੇ ਸ਼ੁਰੂ ਤੋਂ ਹੀ ਸੀ ਪਾਣੀ!

4.45 ਅਰਬ ਸਾਲ ਪੁਰਾਣੇ ਕ੍ਰਿਸਟਲ ਤੋਂ ਹੋਇਆ ਖੁਲਾਸਾ ਪਰਥ, 25 ਨਵੰਬਰ (ਪੰਜਾਬ ਮੇਲ)-ਧਰਤੀ ‘ਤੇ ਹਰ ਥਾਂ ਪਾਣੀ ਮੌਜੂਦ ਹੈ। ਧਰਤੀ ਦੀ ਸਤ੍ਹਾ ਦਾ ਲਗਭਗ 70 ਫੀਸਦੀ ਹਿੱਸਾ ਪਾਣੀ ਨਾਲ ਢੱਕਿਆ ਹੋਇਆ ਹੈ। ਪਾਣੀ ਹਵਾ, ਸਤ੍ਹਾ ਅਤੇ ਚਟਾਨਾਂ ਅੰਦਰ ਮੌਜੂਦ ਹੁੰਦਾ ਹੈ। ਭੂ-ਵਿਗਿਆਨਕ ਸਬੂਤ ਇਹ ਸੰਕੇਤ ਦਿੰਦੇ ਹਨ ਕਿ ਧਰਤੀ ‘ਤੇ ਪਾਣੀ ਲਗਭਗ 4.3 ਅਰਬ ਸਾਲ […]

ਭਾਰਤ ਵੱਲੋਂ 300 ਬਿਲੀਅਨ ਅਮਰੀਕੀ ਡਾਲਰ ਦਾ ਨਵਾਂ ਜਲਵਾਯੂ ਵਿੱਤ ਸਮਝੌਤਾ ਖਾਰਜ

ਬਾਕੂ, 25 ਨਵੰਬਰ (ਪੰਜਾਬ ਮੇਲ)- ਭਾਰਤ ਨੇ ‘ਗਲੋਬਲ ਸਾਊਥ’ ਲਈ ਸਾਲਾਨਾ ਕੁੱਲ 300 ਅਰਬ ਅਮਰੀਕੀ ਡਾਲਰ ਮੁਹੱਈਆ ਕਰਾਉਣ ਦਾ ਟੀਚਾ 2035 ਤੱਕ ਹਾਸਲ ਕਰਨ ਦੇ ਜਲਵਾਯੂ ਪੈਕੇਜ ਨੂੰ ਐਤਵਾਰ ਨੂੰ ਇੱਥੇ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਵਿਚ ਖਾਰਜ ਕਰ ਦਿੱਤਾ। ਵਿੱਤੀ ਸਹਾਇਤਾ ਦਾ 300 ਅਰਬ ਅਮਰੀਕੀ ਡਾਲਰ ਦਾ ਅੰਕੜਾ ਉਸ 1.3 ਲੱਖ ਕਰੋੜ ਅਮਰੀਕੀ ਡਾਲਰ ਤੋਂ […]

ਜਲਵਾਯੂ ਸੰਕਟ ਨਾਲ ਲੜਨ ਲਈ ‘ਵਿੱਤ’ ਤਿੰਨ ਗੁਣਾ ਕਰਨ ‘ਤੇ ਸਹਿਮਤੀ

ਬਾਕੂ, 25 ਨਵੰਬਰ (ਪੰਜਾਬ ਮੇਲ)- ਜਲਵਾਯੂ ਪਰਿਵਰਤਨ ‘ਤੇ ਸੰਯੁਕਤ ਰਾਸ਼ਟਰ ਦੀ 29ਵੀਂ ਕਾਨਫਰੰਸ (ਸੀ.ਓ.ਪੀ.29) ਨੇ ਜਲਵਾਯੂ ਸੰਕਟ ਨਾਲ ਲੜਨ ਲਈ ਵਿਕਾਸਸ਼ੀਲ ਦੇਸ਼ਾਂ ਲਈ ਜਨਤਕ ਵਿੱਤ ਨੂੰ ਤਿੰਨ ਗੁਣਾ ਕਰਨ ‘ਤੇ ਸਹਿਮਤੀ ਦਿੱਤੀ ਹੈ। ਇਹ ਸੰਮੇਲਨ ਐਤਵਾਰ ਨੂੰ ਅਜ਼ਰਬਾਈਜਾਨ ਦੀ ਰਾਜਧਾਨੀ ਬਾਕੂ ‘ਚ ਸਮਾਪਤ ਹੋਇਆ। ਇਸ ਸਮਝੌਤੇ ਤਹਿਤ ਵਿਕਸਿਤ ਦੇਸ਼ 2035 ਤੱਕ ਵਿਕਾਸਸ਼ੀਲ ਦੇਸ਼ਾਂ ਨੂੰ ਹਰ […]

ਕੈਨੇਡਾ ਦਾ ਵਰਕ ਵੀਜ਼ਾ ਦਿਵਾਉਣ ਦੇ ਨਾਂ ‘ਤੇ 2.66 ਲੱਖ ਦੀ ਠੱਗੀ

ਚੰਡੀਗੜ੍ਹ, 25 ਨਵੰਬਰ (ਪੰਜਾਬ ਮੇਲ)- ਇਕ ਜੋੜੇ ਨੂੰ ਕੈਨੇਡਾ ਦਾ ਵਰਕ ਵੀਜ਼ਾ ਦਿਵਾਉਣ ਦੇ ਨਾਂ ‘ਤੇ ਸੈਕਟਰ-34 ਸਥਿਤ ਫਲਾਈਵੇਅ ਕੰਸਲਟੈਂਸੀ ਇਮੀਗ੍ਰੇਸ਼ਨ ਕੰਪਨੀ ਨੇ 2 ਲੱਖ 66 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। ਪੈਸੇ ਲੈਣ ਤੋਂ ਬਾਅਦ ਨਾ ਤਾਂ ਵਰਕ ਵੀਜ਼ਾ ਲਗਵਾਇਆ ਤੇ ਨਾ ਹੀ ਪੈਸੇ ਵਾਪਸ ਕੀਤੇ। ਸ਼ੁਭਮ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। […]

ਅਮਰੀਕਾ ਭੇਜਣ ਦੇ ਨਾਂ ‘ਤੇ 16 ਲੱਖ ਦੀ ਠੱਗੀ ਹੇਠ ਮਾਂ-ਪੁੱਤ ਖਿਲਾਫ ਮਾਮਲਾ ਦਰਜ

ਨਵਾਂਸ਼ਹਿਰ, 25 ਨਵੰਬਰ (ਪੰਜਾਬ ਮੇਲ)-ਥਾਣਾ ਐੱਨ.ਆਰ.ਆਈ. ਦੀ ਪੁਲਿਸ ਨੇ ਸੇਵਾਮੁਕਤ ਪੁਲਿਸ ਮੁਲਾਜ਼ਮ ਦੇ ਪੁੱਤਰ ਨੂੰ ਅਮਰੀਕਾ ਭੇਜਣ ਦੇ ਨਾਂ ‘ਤੇ 16 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਮਾਂ-ਪੁੱਤ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਵਧੀਕ ਡਿਪਟੀ ਡਾਇਰੈਕਟਰ ਜਨਰਲ ਪੁਲਿਸ ਐੱਨ.ਆਰ.ਆਈ. ਵਿੰਗ ਐੱਸ.ਏ.ਐੱਸ. ਨਗਰ ਦੇ ਨੂੰ ਦਿੱਤੀ ਸ਼ਿਕਾਇਤ ਵਿਚ ਸੇਵਾਮੁਕਤ ਪੁਲਿਸ ਮੁਲਾਜ਼ਮ ਦਰਸ਼ਨ ਲਾਲ ਪੁੱਤਰ […]