ਚੀਨ ‘ਚ ਫੈਲੇ ਨਵੇਂ ਵਾਇਰਸ ਤੋਂ ਕੋਰੋਨਾ ਵਰਗਾ ਖ਼ਤਰਾ!

ਚੀਨ ਨੇ ਫਲੂ ਫੇ ਵੱਡੇ ਪ੍ਰਕੋਪ ਦੀਆਂ ਰਿਪੋਰਟਾਂ ਨੂੰ ਕੀਤਾ ਰੱਦ ਬੀਜਿੰਗ, 4 ਜਨਵਰੀ (ਪੰਜਾਬ ਮੇਲ)- ਚੀਨ ਨੇ ਦੇਸ਼ ਵਿਚ ਫਲੂ ਦੇ ਵੱਡੇ ਪ੍ਰਕੋਪ ਦੀਆਂ ਰਿਪੋਰਟਾਂ ਨੂੰ ਰੱਦ ਕਰਦਿਆਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਤੋਂ ਬਚਣਾ ਚਾਹੀਦਾ ਹੈ, ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਚੀਨ ਦੇ ਹਸਪਤਾਲਾਂ ਵਿਚ ਮਰੀਜ਼ਾਂ ਦੀ ਭੀੜ ਵਧ ਰਹੀ ਹੈ। […]

ਬਾਇਡਨ ਬਹਾਦਰ ਸੈਨਿਕਾਂ ਨੂੰ ‘ਮੈਡਲ ਆਫ਼ ਆਨਰ’ ਅਤੇ ‘ਮੈਡਲ ਆਫ਼ ਵੈਲੋਰ’ ਨਾਲ ਕਰਨਗੇ ਸਨਮਾਨਿਤ

ਵਾਸ਼ਿੰਗਟਨ, 4 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਬਹਾਦਰ ਸੈਨਿਕਾਂ ਨੂੰ ‘ਮੈਡਲ ਆਫ ਆਨਰ’ ਅਤੇ ‘ਮੈਡਲ ਆਫ ਵੈਲੋਰ’ ਨਾਲ ਸਨਮਾਨਿਤ ਕਰਨਗੇ। ‘ਮੈਡਲ ਆਫ ਆਨਰ’ ਅਮਰੀਕੀ ਸਰਕਾਰ ਦੁਆਰਾ ਦਿੱਤਾ ਜਾਣ ਵਾਲਾ ਸਰਵਉੱਚ ਫੌਜੀ ਸਨਮਾਨ ਹੈ, ਜਦੋਂ ਕਿ ਮੈਡਲ ਆਫ ਵੈਲੋਰ ਦੂਜਾ ਸਭ ਤੋਂ ਵੱਡਾ ਫੌਜੀ ਸਨਮਾਨ ਹੈ। ਫੌਜ ਦੇ ਸਿਪਾਹੀ ਬਰੂਨੋ ਆਰ. ਓਰਿਗ 15 ਫਰਵਰੀ […]

ਭਾਰਤੀ ਸ਼ੇਅਰ ਬਾਜ਼ਾਰ ‘ਚ ਚੀਨੀ ਨਿਵੇਸ਼ ਵਧਿਆ

-ਗੁਪਤ ਰੂਪ ਨਾਲ ਬਣਾਇਆ 40,000 ਕਰੋੜ ਰੁਪਏ ਦਾ ਪੋਰਟਫੋਲੀਓ ਨਵੀਂ ਦਿੱਲੀ, 4 ਜਨਵਰੀ (ਪੰਜਾਬ ਮੇਲ)- ਭਾਰਤੀ ਸਟਾਕ ਮਾਰਕੀਟ ਤੇਜ਼ੀ ਨਾਲ ਉੱਭਰ ਰਹੇ ਗਲੋਬਲ ਬਾਜ਼ਾਰਾਂ ਵਿਚ ਇੱਕ ਪ੍ਰਮੁੱਖ ਸਥਾਨ ਰੱਖਦਾ ਹੈ। ਇਸਦੀ ਪ੍ਰਸਿੱਧੀ ਦੇਸ਼-ਵਿਦੇਸ਼ ਦੇ ਨਿਵੇਸ਼ਕਾਂ ਵਿਚ ਲਗਾਤਾਰ ਵਧ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਗੁਆਂਢੀ ਦੇਸ਼ ਚੀਨ ਦੇ ਨਿਵੇਸ਼ਕਾਂ ਦਾ ਝੁਕਾਅ ਵੀ ਭਾਰਤੀ ਕੰਪਨੀਆਂ […]

ਮੁੰਬਈ ਹਮਲਾ: ਦੋਸ਼ੀ ਰਾਣਾ ਦੇ ਵਕੀਲ ਵੱਲੋਂ ਰਾਣਾ ਨੂੰ ਭਾਰਤ ਹਵਾਲੇ ਕਰਨ ਦੇ ਅਦਾਲਤੀ ਫੈਸਲੇ ਦੀ ਸਮੀਖਿਆ ਕਰਨ ਦੀ ਅਪੀਲ

ਵਾਸ਼ਿੰਗਟਨ, 4 ਜਨਵਰੀ (ਪੰਜਾਬ ਮੇਲ)- ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੇ ਵਕੀਲ ਨੇ ਅਮਰੀਕੀ ਸੁਪਰੀਮ ਕੋਰਟ ਨੂੰ ਉਸ ਨੂੰ ਭਾਰਤ ਹਵਾਲੇ ਕਰਨ ਦੇ ਹੇਠਲੀ ਅਦਾਲਤ ਦੇ ਫੈਸਲੇ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ‘ਦੋਹਰੇ ਖ਼ਤਰੇ ਦੇ ਸਿਧਾਂਤ’ ਦਾ ਹਵਾਲਾ ਦਿੱਤਾ ਹੈ, ਜੋ ਕਿਸੇ ਵਿਅਕਤੀ ਨੂੰ ਇੱਕ ਹੀ ਅਪਰਾਧ ਲਈ 2 ਵਾਰ […]

ਆਈ.ਐੱਸ.ਆਈ.ਐੱਸ. ਦਾ ਕੱਟੜ ਸਮਰਥਕ ਸੀ ਨਿਊ ਓਰਲੀਅਨਜ਼ ਦਾ ਹਮਲਾਵਰ : ਬਾਇਡਨ

ਵਾਸ਼ਿੰਗਟਨ, 4 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਨਿਊ ਓਰਲੀਅਨਜ਼ ‘ਚ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ‘ਤੇ ਹਮਲਾ ਕਰਨ ਵਾਲਾ ਸ਼ਮਸੁਦੀਨ ਜੱਬਾਰ ਆਈ.ਐੱਸ.ਆਈ.ਐੱਸ. ਦਾ ਕੱਟੜ ਸਮਰਥਕ ਸੀ। ਬਾਇਡਨ ਨੇ ਪੱਤਰਕਾਰਾਂ ਨੂੰ ਕਿਹਾ, ”ਐੱਫ.ਬੀ.ਆਈ. ਨੇ ਮੈਨੂੰ ਦੱਸਿਆ ਕਿ ਸਾਨੂੰ ਅਜੇ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ […]

5 ਅਤੇ 6 ਜਨਵਰੀ ਨੂੰ ਭਾਰਤ ਦੌਰੇ ‘ਤੇ ਜਾਣਗੇ ਐੱਨ.ਐੱਸ.ਏ. ਸੁਲੀਵਾਨ

ਵਾਸ਼ਿੰਗਟਨ, 4 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਜੈਕ ਸੁਲੀਵਾਨ 5 ਅਤੇ 6 ਜਨਵਰੀ ਨੂੰ ਭਾਰਤ ਦਾ ਦੌਰਾ ਕਰਨਗੇ, ਜਿੱਥੇ ਉਹ ਆਪਣੇ ਹਮਰੁਤਬਾ ਅਜੀਤ ਡੋਭਾਲ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਅਹੁਦਾ ਛੱਡਣ ਤੋਂ ਪਹਿਲਾਂ, ਸੁਲੀਵਾਨ ਆਪਣੀ ਭਾਰਤ ਫੇਰੀ ਦੌਰਾਨ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ.) ਦਿੱਲੀ ਵਿਖੇ ਭਾਰਤ ਕੇਂਦਰਿਤ ਵਿਦੇਸ਼ ਨੀਤੀ […]

ਅਮਰੀਕੀ ਸਰਜਨ ਜਨਰਲ ਵੱਲੋਂ ਕੈਂਸਰ ਦੇ ਖਤਰੇ ਸਬੰਧੀ ਸ਼ਰਾਬ ਦੀਆਂ ਬੋਤਲਾਂ ‘ਤੇ ਚੇਤਾਵਨੀ ਲਿਖਣ ਦੀ ਮੰਗ

ਵਾਸ਼ਿੰਗਟਨ, 4 ਜਨਵਰੀ (ਪੰਜਾਬ ਮੇਲ)- ਅਮਰੀਕੀ ਸਰਜਨ ਜਨਰਲ ਨੇ ਸ਼ਰਾਬ ਦੇ ਸੇਵਨ ਨਾਲ ਹੋਣ ਵਾਲੇ ਕੈਂਸਰ ਦੇ ਖਤਰੇ ਸਬੰਧੀ ਬੋਤਲਾਂ ‘ਤੇ ਚੇਤਾਵਨੀ ਲਿਖਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਕੈਂਸਰ ਦਾ ਮੁੱਖ ਕਾਰਨ ਹੈ, ਇਹ ਇਕ ਅਜਿਹਾ ਖਤਰਾ ਹੈ, ਜਿਸ ਨੂੰ ਅਮਰੀਕੀਆਂ ਵੱਲੋਂ ਸੇਵਨ ਕੀਤੀਆਂ ਜਾਣ ਵਾਲੀਆਂ ਸ਼ਰਾਬ ਦੀਆਂ ਬੋਤਲਾਂ ‘ਤੇ ਸਪੱਸ਼ਟ ਤੌਰ […]

ਸ਼ੇਖ ਹਸੀਨਾ ਦੀ ਹਵਾਲਗੀ ‘ਤੇ ਬੰਗਲਾਦੇਸ਼ ਨੂੰ ਭਾਰਤ ਨਹੀਂ ਦੇਵੇਗਾ ਜਵਾਬ!

ਨਵੀਂ ਦਿੱਲੀ, 4 ਜਨਵਰੀ (ਪੰਜਾਬ ਮੇਲ)- ਬੰਗਲਾਦੇਸ਼ ਨੂੰ ਭਾਰਤ ਤੋਂ ਝਟਕਾ ਲੱਗ ਸਕਦਾ ਹੈ ਕਿਉਂਕਿ ਸ਼ੇਖ ਹਸੀਨਾ ਦੀ ਹਵਾਲਗੀ ‘ਤੇ ਭਾਰਤ ਜਵਾਬ ਨਹੀਂ ਦੇਵੇਗਾ। ਦੱਸ ਦੇਈਏ ਕਿ ਬੰਗਲਾਦੇਸ਼ ਵਾਰ-ਵਾਰ ਸ਼ੇਖ ਹਸੀਨਾ ਦੀ ਹਵਾਲਗੀ ਦੀ ਮੰਗ ਕਰ ਰਿਹਾ ਹੈ। ਹੁਣ ਸਵਾਲ ਇਹ ਹੈ ਕਿ ਕੀ ਭਾਰਤ ਸ਼ੇਖ ਹਸੀਨਾ ਨੂੰ ਸੌਂਪ ਦੇਵੇਗਾ? ਕੀ ਬੰਗਲਾਦੇਸ਼ ਦੀ ਗੱਲ ਭਾਰਤ […]

ਜੇਲੇਂਸਕੀ ਨੂੰ ਟਰੰਪ ਦੇ ਮਜ਼ਬੂਤ ਰੁਖ ਅਪਣਾਉਣ ‘ਤੇ ਜੰਗ ਦਾ ਭਿਆਨਕ ਦੌਰ ਜਲਦ ਖਤਮ ਹੋਣ ਦੀ ਉਮੀਦ

ਕੀਵ, 4 ਜਨਵਰੀ (ਪੰਜਾਬ ਮੇਲ)- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਅਮਰੀਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਡੋਨਾਲਡ ਟਰੰਪ ‘ਮਜ਼ਬੂਤ ਤੇ ਅਨੁਮਾਨਿਤ’ ਹਨ ਅਤੇ ਇਹ ਵਿਸ਼ੇਸ਼ਤਾਵਾਂ ਯੂਕਰੇਨ ‘ਤੇ ਰੂਸ ਦੇ ਹਮਲੇ ਪ੍ਰਤੀ ਉਨ੍ਹਾਂ ਦੇ ਨੀਤੀਗਤ ਰੁਖ ‘ਚ ਇਕ ਨਿਰਣਾਇਕ ਕਾਰਕ ਹਨ। ਹਾਲਾਂਕਿ ਜ਼ੇਲੇਂਸਕੀ ਨੇ ਕਿਹਾ ਕਿ ਲਗਭਗ 3 ਸਾਲਾਂ ਤੋਂ ਜਾਰੀ ਜੰਗ ਨੂੰ ਇਕ […]

ਕਿਸਾਨ ਮਹਾਪੰਚਾਇਤ ’ਚ ਜਾ ਰਹੀਆਂ ਦੋ ਬੱਸਾਂ ਹਾਦਸੇ ਦਾ ਸ਼ਿਕਾਰ­, 3 ਕਿਸਾਨ ਬੀਬੀਆਂ ਦੀ ਮੌਤ, 15 ਤੋਂ ਵੱਧ ਜ਼ਖ਼ਮੀ

ਬਰਨਾਲਾ, 4 ਦਸੰਬਰ (ਪੰਜਾਬ ਮੇਲ)- ਕਿਸਾਨ ਯੂਨੀਅਨਾਂ ਵੱਲੋਂ ਟੋਹਾਣਾ ਤੇ ਢਾਬੀ ਗੁੱਜਰਾਂ (ਖਨੌਰੀ ਬਾਰਡਰ) ਉੱਤੇ ਰੱਖੀਆਂ ਮਹਾਪੰਚਾਇਤਾਂ ’ਚ ਸ਼ਾਮਲ ਹੋਣ ਜਾ ਰਹੀਆਂ ਕਿਸਾਨਾਂ ਨਾਲ ਭਰੀਆਂ ਦੋ ਬੱਸਾਂ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਵੱਖ ਵੱਖ ਥਾਵਾਂ ’ਤੇ ਹਾਦਸੇ ਦਾ ਸ਼ਿਕਾਰ ਹੋ ਗਈਆਂ। ਹਾਦਸਿਆਂ ’ਚ ਤਿੰਨ ਕਿਸਾਨ ਬੀਬੀਆਂ ਦੀ ਮੌਤ ਹੋ ਗਈ ਤੇ 15 ਤੋਂ ਵੱਧ ਜ਼ਖ਼ਮੀ […]