ਸੰਜੀਵ ਅਰੋੜਾ ਵੱਲੋਂ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ

-ਰਾਜ ਸਭਾ ਚੇਅਰਮੈਨ ਵੱਲੋਂ ਅਸਤੀਫਾ ਪ੍ਰਵਾਨ ਨਵੀਂ ਦਿੱਲੀ, 22 ਜੁਲਾਈ (ਪੰਜਾਬ ਮੇਲ)- ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਉੱਪਰਲੇ ਸਦਨ ਨੂੰ ਸੂਚਿਤ ਕੀਤਾ ਕਿ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਨੇ ਸਦਨ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸ ਨੂੰ ਸਵੀਕਾਰ ਕਰ ਲਿਆ ਗਿਆ ਹੈ। ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਚੇਅਰਮੈਨ […]

ਯੂਕਰੇਨ ਨਾਲ ਸ਼ਰਤਾਂ ਤਹਿਤ ਗੱਲਬਾਤ ਲਈ ਰੂਸ ਤਿਆਰ

ਮਾਸਕੋ, 22 ਜੁਲਾਈ (ਪੰਜਾਬ ਮੇਲ)- ਬੀਤੇ ਚਾਰ ਸਾਲਾਂ ਤੋਂ ਜਾਰੀ ਜੰਗ ਖ਼ਤਮ ਹੋਣ ਦੀ ਆਸ ਬਣੀ ਹੈ। ਰੂਸ ਯੂਕਰੇਨ ਨਾਲ ਸਮਝੌਤੇ ਵੱਲ ਤੇਜ਼ੀ ਨਾਲ ਅੱਗੇ ਵਧਣ ਲਈ ਤਿਆਰ ਹੈ, ਪਰ ਇਸ ਲਈ ਰੂਸ ਨੇ ਕੁਝ ਸ਼ਰਤਾਂ ਰੱਖੀਆਂ ਹਨ। ਰੂਸ ਪਹਿਲਾਂ ਇਨ੍ਹਾਂ ਸ਼ਰਤਾਂ ਬਾਰੇ ਗੱਲ ਕਰਨਾ ਚਾਹੁੰਦਾ ਹੈ। ਰੂਸੀ ਸੰਸਦ ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ […]

ਹਰਿਮੰਦਰ ਸਾਹਿਬ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਬੰਬ ਦੀ ਧਮਕੀ

ਅੰਮ੍ਰਿਤਸਰ, 22 ਜੁਲਾਈ (ਪੰਜਾਬ ਮੇਲ)- ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਨੂੰ ਬੰਬ ਦੀ ਧਮਕੀ ਮਿਲੀ ਹੈ। ਇਸ ਦੀ ਪੁਸ਼ਟੀ ਉੱਚ ਪੁਲਿਸ ਅਧਿਕਾਰੀ ਵੱਲੋਂ ਕੀਤੀ ਗਈ ਹੈ। ਹਵਾਈ ਅੱਡਾ ਪ੍ਰਸ਼ਾਸਨ ਨੂੰ ਈਮੇਲ ਜ਼ਰੀਏ ਧਮਕੀ ਦਿੱਤੀ ਗਈ ਹੈ, ਜਿਸ ਮਗਰੋਂ ਹਵਾਈ ਅੱਡੇ ਉੱਤੇ ਸੁਰੱਖਿਆ ਪ੍ਰਬੰਧ ਅਤੇ ਚੌਕਸੀ […]

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਵਿਰੋਧ ਮਗਰੋਂ ‘ਲੈਂਡ ਪੂਲਿੰਗ ਨੀਤੀ’ ‘ਚ ਬਦਲਾਅ

-ਸੂਬੇ ਦੇ 164 ਪਿੰਡਾਂ ਦੀ 65,533 ਏਕੜ ਜ਼ਮੀਨ ਐਕੁਆਇਰ ਕਰਨ ਦੀ ਤਜਵੀਜ਼ ਚੰਡੀਗੜ੍ਹ, 22 ਜੁਲਾਈ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਹੁਣ ‘ਲੈਂਡ ਪੂਲਿੰਗ ਨੀਤੀ’ ‘ਚ ਬਦਲਾਅ ਕੀਤੇ ਹਨ, ਤਾਂ ਜੋ ਕਿਸਾਨਾਂ ਦੇ ਰੋਸ ਨੂੰ ਦੂਰ ਕੀਤਾ ਜਾ ਸਕੇ। ਇਸ ਨੀਤੀ ਤਹਿਤ ਹੁਣ ਕਿਸਾਨਾਂ ਨੂੰ ਕੁੱਝ ਛੋਟਾਂ ਤੇ ਰਿਆਇਤਾਂ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਚੇਤੇ […]

ਪੂਰੇ ਪਰਿਵਾਰ ਨੂੰ ਡੰਕੀ ਰਾਹੀਂ ਅਮਰੀਕਾ ਭੇਜਣ ਦੇ ਦੋਸ਼ ਹੇਠ ਏ.ਐੱਸ.ਆਈ. ਗ੍ਰਿਫ਼ਤਾਰ

ਲੁਧਿਆਣਾ, 22 ਜੁਲਾਈ (ਪੰਜਾਬ ਮੇਲ)- ਜ਼ਿਲ੍ਹੇ ਦੀ ਕ੍ਰਾਈਮ ਬਰਾਂਚ ਨੇ ਅਮਰੀਕਾ ‘ਚ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦੇ ਕੇ ਪੂਰੇ ਪਰਿਵਾਰ ਨੂੰ ਡੰਕੀ ਰਸਤੇ ਰਾਹੀਂ ਅਮਰੀਕਾ ਭੇਜਣ ਦੇ ਦੋਸ਼ ਹੇਠ ਕਪੂਰਥਲਾ ਪੁਲਿਸ ਲਾਈਨ ਵਿਚ ਤਾਇਨਾਤ ਏ.ਐੱਸ.ਆਈ. ਸਰਬਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਮੁਲਾਜ਼ਮ ਲੋਕਾਂ ਨੂੰ ਠੱਗ ਟਰੈਵਲ ਏਜੰਟਾਂ […]

ਅਮਰੀਕਾ ਵੱਲੋਂ ਗੈਰ-ਪ੍ਰਵਾਸੀ ਵੀਜ਼ਾ ਲਈ ਇੱਕ ਨਵੀਂ ਵਾਧੂ ਫੀਸ ਲਗਾਉਣ ਦਾ ਫੈਸਲਾ

-ਨਵਾਂ ਨਿਯਮ ਆਉਣ ਵਾਲੇ ਵਿੱਤੀ ਸਾਲ ਤੋਂ ਹੋਵੇਗਾ ਲਾਗੂ ਵਾਸ਼ਿੰਗਟਨ, 21 ਜੁਲਾਈ (ਪੰਜਾਬ ਮੇਲ)- ਅਮਰੀਕਾ ‘ਚ ਵੀਜ਼ਾ ਲੈਣਾ ਹੁਣ ਭਾਰਤੀਆਂ ਲਈ ਮਹਿੰਗਾ ਹੋ ਗਿਆ ਹੈ। ਅਮਰੀਕੀ ਸਰਕਾਰ ਨੇ ਗੈਰ-ਪ੍ਰਵਾਸੀ ਵੀਜ਼ਾ ਲਈ ਇੱਕ ਨਵੀਂ ਵਾਧੂ ਫੀਸ ਲਗਾਉਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਵੀਜ਼ੇ ਦੀ ਕੀਮਤ ਵਿਚ ਲਗਭਗ $185 (ਲਗਭਗ 15,944 ਰੁਪਏ) ਦਾ ਵਾਧਾ ਹੋਇਆ ਹੈ। […]

ਮੈਕਸੀਕਨ ਰਾਸ਼ਟਰਪਤੀ ਵੱਲੋਂ ਨਵੀਂ ਅਮਰੀਕੀ ਸਰਹੱਦੀ ਕੰਧ ਨਿਰਮਾਣ ਦਾ ਸਖ਼ਤ ਵਿਰੋਧ

ਮੈਕਸੀਕੋ ਸਿਟੀ, 21 ਜੁਲਾਈ (ਪੰਜਾਬ ਮੇਲ)- ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਨਿਊ ਮੈਕਸੀਕੋ ਵਿਚ ਸਰਹੱਦੀ ਕੰਧ ਦੇ ਇੱਕ ਨਵੇਂ ਹਿੱਸੇ ਦੇ ਨਿਰਮਾਣ ਦਾ ਸਖ਼ਤ ਵਿਰੋਧ ਕੀਤਾ ਹੈ ਅਤੇ ਇਸਨੂੰ ਅਮਰੀਕੀ ਸਰਕਾਰ ਦੁਆਰਾ ਇੱਕਪਾਸੜ ਕਦਮ ਦੱਸਿਆ। ਰਾਸ਼ਟਰਪਤੀ ਸ਼ੀਨਬੌਮ ਨੇ ਆਪਣੀ ਰੋਜ਼ਾਨਾ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਮੈਕਸੀਕੋ ਕਿਸੇ ਵੀ ਤਰ੍ਹਾਂ ਇਸ ਪ੍ਰੋਜੈਕਟ ਵਿਚ ਸ਼ਾਮਲ ਨਹੀਂ ਹੈ […]

ਅਮਰੀਕਾ ਜਲਦੀ ਹੀ ਵੱਡੇ ਵਪਾਰਕ ਸੌਦਿਆਂ ਦਾ ਕਰੇਗਾ ਐਲਾਨ : ਟਰੰਪ

ਨਿਊਯਾਰਕ, 21 ਜੁਲਾਈ (ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਵੱਲੋਂ ਜਲਦੀ ਹੀ ਕੁਝ ਵੱਡੇ ਵਪਾਰਕ ਸੌਦਿਆਂ ਦਾ ਐਲਾਨ ਕੀਤਾ ਜਾਵੇਗਾ। ਟਰੰਪ ਨੇ ਵ੍ਹਾਈਟ ਹਾਊਸ ਵਿਖੇ ਸਟੇਬਲਕੋਇਨ ਐਕਟ ਦੇ ਦਸਤਖ਼ਤ ਸਮਾਰੋਹ ਵਿਚ ਕਿਹਾ, ”ਉਹ ਅੱਜ ਇਹ ਕਰ ਸਕਦੇ ਹਨ … ਸ਼ਾਇਦ ਬਾਅਦ ਵਿਚ ਅਸੀਂ ਇਹ ਕਰਾਂਗੇ।” ਅਮਰੀਕੀ ਰਾਸ਼ਟਰਪਤੀ ਨੇ ਕਿਹਾ, ”ਜਦੋਂ ਮੈਂ […]

ਫਰਿਜ਼ਨੋ ‘ਚ 22 ਜੂਨ ਤੋਂ ਲਾਪਤਾ ਪੰਜਾਬੀ ਕਾਰੋਬਾਰੀ ਦੀ ਮਿਲੀ ਲਾਸ਼

ਫਰਿਜ਼ਨੋ, 21 ਜੁਲਾਈ (ਮਾਛੀਕੇ/ਪੰਜਾਬ ਮੇਲ)- ਫਰਿਜ਼ਨੋ ਦੇ ਲਾਗਲੇ ਸ਼ਹਿਰ ਕਲੋਵਿਸ ਨਿਵਾਸੀ ਅਤੇ ਕਾਰੋਬਾਰੀ ਸੁਰਿੰਦਰ ਪਾਲ ਦੀ ਲਾਸ਼ ਬੀਤੀ 17 ਜੁਲਾਈ 2025 ਨੂੰ ਫਰਿਜ਼ਨੋ ਦੀ ਇੱਕ ਕੈਨਾਲ ਵਿਚੋਂ ਮਿਲੀ ਸੀ। ਉਹ 55 ਸਾਲਾਂ ਦੇ ਸਨ। ਇਹ ਲਾਸ਼ ਟੈਂਪਰੈਂਸ ਐਵਨਿਊ ਅਤੇ ਮੈਕਕਿਨਲੀ ਐਵਨਿਊ ਦੇ ਨੇੜੇ ਇੱਕ ਮਛੇਰੇ ਨੇ ਸਵੇਰੇ 10:30 ਵਜੇ ਦੇ ਕਰੀਬ ਵੇਖੀ ਅਤੇ ਤੁਰੰਤ ਪੁਲਿਸ […]

ਅਮਰੀਕਾ ‘ਚ ਮੌਜ ਮਸਤੀ ਲਈ ਨਾਬਾਲਗ ਕੁੜੀ ਨੂੰ ਮਿਲਣ ਗਿਆ ਭਾਰਤੀ ਵਿਅਕਤੀ ਗ੍ਰਿਫ਼ਤਾਰ

-ਦਿੱਤਾ ਜਾ ਸਕਦੈ ਦੇਸ਼ ਨਿਕਾਲਾ ਨਿਊਯਾਰਕ, 21 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਵਿਚ ਇੱਕ ਭਾਰਤੀ ਨੌਜਵਾਨ ਮੌਜ-ਮਸਤੀ ਕਰਨ ਦੇ ਇਰਾਦੇ ਦੇ ਨਾਲ ਇੱਕ 14 ਸਾਲ ਦੀ ਕੁੜੀ ਨੂੰ ਮਿਲਣ ਗਿਆ, ਪਰ ਉੱਥੇ ਪਹੁੰਚ ਕੇ ਉਹ ਹੈਰਾਨ ਰਹਿ ਗਿਆ ਕਿਉਂਕਿ ਕੁੜੀ ਉੱਥੇ ਨਹੀਂ ਸੀ, ਪਰ ਪੁਲਿਸ ਉਸਦੀ ਉਡੀਕ ਕਰ ਰਹੀ ਸੀ। ਜਿਵੇਂ ਹੀ ਉਹ ਉੱਥੇ ਪਹੁੰਚਿਆ, […]