ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਰਾਹਤ ਸੇਵਾਵਾਂ ਨਿਰੰਤਰ ਜਾਰੀ

ਪ੍ਰਭਾਵਿਤ ਇਲਾਕਿਆਂ ਵਿਚ ਮੈਡੀਕਲ ਸਹੂਲਤਾਂ ਲਈ ਡਾਕਟਰੀ ਟੀਮਾਂ ਕੀਤੀਆਂ ਤਾਇਨਾਤ ਅੰਮ੍ਰਿਤਸਰ, 1 ਸਤੰਬਰ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਅੰਦਰ ਰਾਹਤ ਸੇਵਾਵਾਂ ਲਗਾਤਾਰ ਜਾਰੀ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਜਿਥੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਲਈ ਜ਼ਰੂਰੀ ਵਸਤੂਆਂ […]

ਪੰਜਾਬ ‘ਚ ਹੜ੍ਹਾਂ ਕਾਰਨ 12 ਜ਼ਿਲ੍ਹੇ ਪ੍ਰਭਾਵਿਤ; ਹੁਣ ਤੱਕ 29 ਮੌਤਾਂ ਅਤੇ 15,688 ਸੁਰੱਖਿਅਤ ਕੱਢੇ

-ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਅਗਲੇ 24 ਘੰਟੇ ਭਾਰੀ ਮੀਂਹ ਪੈਣ ਦੀ ਚੇਤਾਵਨੀ ਚੰਡੀਗੜ੍ਹ, 1 ਸਤੰਬਰ (ਪੰਜਾਬ ਮੇਲ)- ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਪੰਜਾਬ ਵਿਚ ਪਿਛਲੇ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਰਕੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਇਸ ਦੌਰਾਨ ਪੰਜਾਬ ਦੇ ਰਾਵੀ, ਬਿਆਸ ਅਤੇ ਸਤਲੁਜ ਦਰਿਆ ਚੜ੍ਹੇ ਹੋਏ ਹਨ। ਇਸ ਦੇ ਨਾਲ […]

ਉਪ ਰਾਸ਼ਟਰਪਤੀ ਚੋਣ: ਅੰਮ੍ਰਿਤਪਾਲ ਸਿੰਘ ਜੇਲ੍ਹ ਵਿਚ ਪਾਉਣਗੇ ਵੋਟ

ਚੋਣ ਕਮਿਸ਼ਨ ਨੇ ਪੋਸਟਲ ਬੈਲਟ ਜਾਰੀ ਕਰਨ ਦੇ ਦਿੱਤੇ ਨਿਰਦੇਸ਼ ਚੰਡੀਗਡ੍ਹ, 1 ਸਤੰਬਰ (ਪੰਜਾਬ ਮੇਲ)- ਕੌਮੀ ਸੁਰੱਖਿਆ ਐਕਟ (ਐੱਨ.ਐੱਸ.ਏ.) ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਉਪ ਰਾਸ਼ਟਰਪਤੀ ਦੀ ਚੋਣ ਵਿਚ ਵੋਟ ਅਧਿਕਾਰ ਦੀ ਵਰਤੋਂ ਕਰਨਗੇ। ਚੋਣ ਕਮਿਸ਼ਨ ਨੇ ਅੰਮ੍ਰਿਤਪਾਲ ਸਿੰਘ ਨੂੰ ਇਸ ਸਬੰਧੀ ਪੋਸਟਲ ਬੈਲਟ ਜਾਰੀ […]

ਪੂਰਬੀ ਅਫਗਾਨਿਸਤਾਨ ‘ਚ ਭੂਚਾਲ ਕਾਰਨ ਕਈ 800 ਤੋਂ ਵੱਧ ਮੌਤਾਂ ਅਤੇ 2,500 ਜ਼ਖਮੀ

ਕਾਬੁਲ, 1 ਸਤੰਬਰ (ਪੰਜਾਬ ਮੇਲ)- ਤਾਲਿਬਾਨ ਸਰਕਾਰ ਵੱਲੋਂ ਸੋਮਵਾਰ ਨੂੰ ਦਿੱਤੇ ਗਏ ਅੰਕੜਿਆਂ ਅਨੁਸਾਰ ਇੱਕ ਸ਼ਕਤੀਸ਼ਾਲੀ ਭੂਚਾਲ ਕਾਰਨ ਪੂਰਬੀ ਅਫਗਾਨਿਸਤਾਨ ਵਿਚ ਲਗਪਗ 800 ਲੋਕਾਂ ਦੀ ਮੌਤ ਹੋ ਗਈ ਅਤੇ 2,500 ਤੋਂ ਵੱਧ ਜ਼ਖਮੀ ਹੋ ਗਏ। ਐਤਵਾਰ ਦੇਰ ਰਾਤ ਆਏ 6.0 ਸ਼ਿੱਦਤ ਦੇ ਇਸ ਭੂਚਾਲ ਨੇ ਗੁਆਂਢੀ ਨੰਗਰਹਾਰ ਸੂਬੇ ਦੇ ਜਲਾਲਾਬਾਦ ਸ਼ਹਿਰ ਦੇ ਨੇੜੇ ਕੁਨਾਰ ਸੂਬੇ […]

ਟਰੰਪ ਪ੍ਰਸ਼ਾਸਨ ਵੱਲੋਂ ਵੀਜ਼ਾ ਪ੍ਰਕਿਰਿਆ ‘ਚ ਸਖਤੀ!

-ਹੁਣ ਅਮਰੀਕਾ ਜਾਣ ‘ਤੇ ਲੱਗੇਗੀ 250 ਡਾਲਰ ਦੀ ਨਵੀਂ ਵੀਜ਼ਾ ਫੀਸ ਵਾਸ਼ਿੰਗਟਨ, 1 ਸਤੰਬਰ (ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਨੇ ਵਿਦੇਸ਼ਾਂ ਤੋਂ ਅਮਰੀਕਾ ਆਉਣ ਵਾਲੇ ਲੋਕਾਂ ਲਈ ਵੀਜ਼ਾ ਪ੍ਰਕਿਰਿਆ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਹੁਣ 1 ਅਕਤੂਬਰ, 2025 ਤੋਂ, ਵਿਦੇਸ਼ੀ ਯਾਤਰੀਆਂ ਨੂੰ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਲਈ 250 ਡਾਲਰ (ਲਗਭਗ 20,800 ਰੁਪਏ) ਦੀ ਨਵੀਂ ਫੀਸ […]

‘ਦੂਜੀ ਆਲਮੀ ਪੰਜਾਬੀ ਕਾਨਫ਼ਰੰਸ’ ਬਾਬਾ ਬੁੱਲ੍ਹੇ ਸ਼ਾਹ ਅਦਬੀ ਸੰਗਤ ਦੀ ਰਹਿਨੁਮਾਈ ‘ਚ ਹੋਈ

ਕਸੂਰ, 1 ਸਤੰਬਰ (ਪੰਜਾਬ ਮੇਲ)- ਮਾਦਰੀ ਜ਼ੁਬਾਨ ਦੀ ਤਰੱਕੀ ਵਾਸਤੇ ਪੰਜਾਬੀ ਨੂੰ ਮੁੱਢਲੇ ਪੱਧਰ ਤੋਂ ਲਾਗੂ ਕੀਤਾ ਜਾਵੇ। ਇਨ੍ਹਾਂ ਖ਼ਿਆਲਾਂ ਦਾ ਇਜ਼ਹਾਰ ਮਾਣਯੋਗ ਬੁਲਾਰੇ ਡਾਕਟਰ ਮੁਹੰਮਦ ਰਿਆਜ਼ ਅੰਜੁਮ ਸਦਰ ਬੁੱਲ੍ਹੇ ਸ਼ਾਹ ਅਦਬੀ ਸੰਗਤ ਰਜਿਸਟਰਡ ਕਸੂਰ, ਮੁਹੰਮਦ ਇਕਬਾਲ ਨਜਮੀ, ਮੁਹੰਮਦ ਸ਼ੋਇਬ ਮਿਰਜ਼ਾ, ਡਾਕਟਰ ਹਫ਼ੀਜ਼ ਅਹਿਮਦ, ਤੁਫ਼ੈਲ ਸਰੂਰ ਬਲੋਚ, ਡਾਕਟਰ ਇਰਫ਼ਾਨ ਅਲਹਕ, ਡਾਕਟਰ ਮੁਹੰਮਦ ਰਿਆਜ਼ ਸ਼ਾਹਿਦ, ਡਾਕਟਰ […]

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪਹੁੰਚ ਕੇ ਪੀੜਤਾਂ ਦਾ ਦੁੱਖ ਜਾਣਿਆ

-ਪ੍ਰਭਾਵਿਤ ਪਿੰਡਾਂ ‘ਚ ਪਹੁੰਚ ਕੇ ਸ਼੍ਰੋਮਣੀ ਕਮੇਟੀ ਵੱਲੋਂ ਰਾਹਤ ਸਮੱਗਰੀ ਵੰਡੀ ਅੰਮ੍ਰਿਤਸਰ, 1 ਸਤੰਬਰ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਗਏ, ਜਿਥੇ ਉਨ੍ਹਾਂ ਨੇ ਪੀੜਤ ਲੋਕਾਂ ਦਾ ਦੁੱਖ ਜਾਣਿਆ ਅਤੇ ਪਿੰਡਾਂ ਵਿਚ ਪਹੁੰਚ ਕੇ ਸ਼੍ਰੋਮਣੀ ਕਮੇਟੀ ਵੱਲੋਂ ਰਾਹਤ ਸਮੱਗਰੀ ਵੰਡੀ। ਉਹ ਖੁਦ […]

ਭਾਰਤ ‘ਤੇ 50 ਫ਼ੀਸਦੀ ਟੈਰਿਫ਼ ਲਗਾਉਣ ਮਗਰੋਂ ਭਾਰਤ ਦੇ ਹੱਕ ‘ਚ ਉੱਤਰੇ ਅਮਰੀਕੀ ਯਹੂਦੀ

ਵਾਸ਼ਿੰਗਟਨ, 1 ਸਤੰਬਰ (ਪੰਜਾਬ ਮੇਲ)– ਅਮਰੀਕੀ ਯਹੂਦੀਆਂ ਦੇ ਇਕ ਸਮਰਥਕ ਸਮੂਹ ਨੇ ਰੂਸ ਤੋਂ ਤੇਲ ਖਰੀਦਣ ਸਬੰਧੀ ਭਾਰਤ ਦੀ ਆਲੋਚਨਾ ਕਰਨ ‘ਤੇ ਅਮਰੀਕੀ ਅਧਿਕਾਰੀਆਂ ਉੱਪਰ ਨਿਸ਼ਾਨਾ ਲਾਇਆ ਹੈ ਅਤੇ ਕਿਹਾ ਹੈ ਕਿ ਰੂਸ-ਯੂਕਰੇਨ ਸੰਕਟ ਲਈ ਭਾਰਤ ਜ਼ਿੰਮੇਵਾਰ ਨਹੀਂ ਹੈ। ਸਮੂਹ ਨੇ ਅਮਰੀਕਾ-ਭਾਰਤ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਦਾ ਸੱਦਾ ਦਿੱਤਾ। ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਰੂਸ ਤੋਂ […]

ਭਾਰਤੀ ਡਾਕ ਵਿਭਾਗ ਵੱਲੋਂ ਅਮਰੀਕਾ ਲਈ ਡਾਕ ਸੇਵਾਵਾਂ ਮੁਅੱਤਲ!

ਵਾਸ਼ਿੰਗਟਨ, 1 ਸਤੰਬਰ (ਪੰਜਾਬ ਮੇਲ)–ਭਾਰਤ ਅਤੇ ਅਮਰੀਕਾ ਵਿਚਕਾਰ ਚੱਲ ਰਹੇ ਟੈਰਿਫ ਵਿਵਾਦ ਦਾ ਪ੍ਰਭਾਵ ਹੁਣ ਆਮ ਲੋਕਾਂ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਹੈ। ਭਾਰਤੀ ਡਾਕ ਵਿਭਾਗ ਨੇ ਅਮਰੀਕਾ ਜਾਣ ਵਾਲੀਆਂ ਸਾਰੀਆਂ ਡਾਕ ਸੇਵਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਇਸਦਾ ਮਤਲਬ ਹੈ ਕਿ ਹੁਣ 100 ਡਾਲਰ ਤੱਕ ਦੇ ਕੋਈ ਵੀ ਪੱਤਰ, ਦਸਤਾਵੇਜ਼, ਪਾਰਸਲ […]

ਬਰੈਂਪਟਨ ‘ਚ ਗੋਲੀਆਂ ਚਲਾ ਕੇ ਫਿਰੌਤੀ ਮੰਗਣ ਵਾਲੇ ਦੋਸ਼ੀ ਕਾਬੂ

ਵੈਨਕੂਵਰ, 1 ਸਤੰਬਰ (ਪੰਜਾਬ ਮੇਲ)- ਪੀਲ ਪੁਲਿਸ ਨੇ ਪਿਛਲੇ ਮਹੀਨੇ ਬਰੈਂਪਟਨ ਵਿਚ ਦੋ ਘਰਾਂ ‘ਤੇ ਗੋਲੀਆਂ ਚਲਾ ਕੇ ਫਿਰੌਤੀ ਮੰਗਣ ਵਾਲੇ ਦੋਵੇਂ ਦੋਸ਼ੀ ਗ੍ਰਿਫਤਾਰ ਕਰ ਲਏ ਹਨ। ਮੁਲਜ਼ਮਾਂ ਦੀ ਪਛਾਣ ਮਿਸੀਸਾਗਾ ਰਹਿੰਦੇ ਹੁਸਨਦੀਪ ਸਿੰਘ (20) ਤੇ ਬੇਘਰੇ ਗੁਰਪ੍ਰੀਤ ਸਿੰਘ (23) ਵਜੋਂ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਫਿਰੌਤੀ ਮੰਗੀ ਸੀ। ਉਨ੍ਹਾਂ ਮਨ […]