ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਦਿੱਲੀ ‘ਚ ਬਿਜਲੀ ਸਬਸਿਡੀ ਦੀ ਮਿਆਦ ਵਧਾਉਣ ਨੂੰ ਦਿੱਤੀ ਮਨਜ਼ੂਰੀ

-ਐੱਲ.ਜੀ. ਦਫ਼ਤਰ ਤੇ ਆਪ ਸਰਕਾਰ ਵਿਚਾਲੇ ਵੱਧਦੀ ਤਕਰਾਰ ਦੌਰਾਨ ਚੁੱਕਿਆ ਗਿਆ ਕਦਮ ਨਵੀਂ ਦਿੱਲੀ, 14 ਅਪ੍ਰੈਲ (ਪੰਜਾਬ ਮੇਲ)- ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਦਿੱਲੀ ਵਿਚ ਬਿਜਲੀ ਸਬਸਿਡੀ ਦੀ ਮਿਆਦ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਕਦਮ ਬਿਜਲੀ ਮੰਤਰੀ ਆਤਿਸ਼ੀ ਦੇ ਇਕ ਬਿਆਨ ਤੋਂ ਬਾਅਦ ਐੱਲ.ਜੀ. ਦਫ਼ਤਰ ਤੇ ਆਪ ਸਰਕਾਰ ਵਿਚਾਲੇ ਵੱਧਦੀ ਤਕਰਾਰ ਦੌਰਾਨ ਚੁੱਕਿਆ […]

ਜਬਰੀ ਚੁੱਪ ਕਰਾਉਣ ਤੇ ਦੇਸ਼ਧ੍ਰੋਹੀ ਕਰਾਰ ਦੇਣ ਦੀ ਪ੍ਰਥਾ ਖ਼ਤਰਨਾਕ: ਖੜਗੇ

ਨਵੀਂ ਦਿੱਲੀ, 14 ਅਪ੍ਰੈਲ (ਪੰਜਾਬ ਮੇਲ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਡਾ. ਭੀਮ ਰਾਓ ਅੰਬੇਡਕਰ ਜਯੰਤੀ ਦੇ ਮੌਕੇ ‘ਤੇ ਅੱਜ ਕਿਹਾ ਕਿ ਵਿਰੋਧੀ ਪਾਰਟੀਆਂ, ਸਮਾਜਿਕ ਸੰਗਠਨਾਂ ਅਤੇ ਨਾਗਰਿਕਾਂ ਨੂੰ ਜਬਰੀ ਚੁੱਪ ਕਰਾਉਣ ‘ਦੇਸ਼ਧ੍ਰੋਹੀ’ ਕਰਾਰ ਦੇਣ ਦੀ ਪ੍ਰਥਾ ਖਤਰਨਾਕ ਹੈ ਅਤੇ ਇਸ ਨਾਲ ਲੋਕਤੰਤਰ ਨੂੰ ਤਬਾਹ ਹੋ ਜਾਵੇਗਾ। ਅੰਬੇਡਕਰ ਜਯੰਤੀ ‘ਤੇ ਜਾਰੀ ਬਿਆਨ ‘ਚ ਖੜਗੇ ਨੇ […]

ਸਾਡੇ ਕੋਲ ਅਮਰੀਕਾ ਦੇ ਧੁਰ ਅੰਦਰ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਹੈ: ਉੱਤਰੀ ਕੋਰੀਆ

ਸਿਓਲ, 14 ਅਪ੍ਰੈਲ (ਪੰਜਾਬ ਮੇਲ)- ਉੱਤਰੀ ਕੋਰੀਆ ਨੇ ਅੱਜ ਨੇ ਕਿਹਾ ਕਿ ਉਸ ਨੇ ਪਹਿਲੀ ਵਾਰ ਨਵੀਂ ਵਿਕਸਤ ਅੰਤਰਮਹਾਦੀਪ ਬੈਲਿਸਟਿਕ ਮਿਜ਼ਾਈਲ (ਆਈ.ਸੀ.ਬੀ.ਐੱਮ.) ਦਾ ਪ੍ਰੀਖਣ ਕੀਤਾ ਹੈ, ਜੋ ਅਮਰੀਕਾ ਦੀ ਮੁੱਖ ਭੂਮੀ ਨੂੰ ਨਿਸ਼ਾਨਾ ਬਣਾ ਸਕਦੀ ਹੈ। ਉੱਤਰੀ ਕੋਰੀਆ ਦੀ ਅਧਿਕਾਰਤ ‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ’ (ਕੇ.ਸੀ.ਐੱਨ.ਏ.) ਨੇ ਇਹ ਖ਼ਬਰ ਅਜਿਹੇ ਸਮੇਂ ਦਿੱਤੀ, ਜਦੋਂ ਇੱਕ ਦਿਨ ਪਹਿਲਾਂ […]

ਅੰਮ੍ਰਿਤਸਰ ’ਚ ਲਾਏ ਅੰਮ੍ਰਿਤਪਾਲ ਦੀ ਭਾਲ ਲਈ ਪੋਸਟਰ

ਅੰਮ੍ਰਿਤਸਰ,  14 ਅਪ੍ਰੈਲ (ਪੰਜਾਬ ਮੇਲ)-ਜਥੇਬੰਦੀ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਵਾਸਤੇ ਗੁਰਦਾਸਪੁਰ ਅਤੇ ਪਠਾਨਕੋਟ ਦੇ ਰੇਲਵੇ ਸਟੇਸ਼ਨਾਂ ਉੱਤੇ ਪੋਸਟਰ ਲਾਉਣ ਮਗਰੋਂ ਅੱਜ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ’ਤੇ ਵੀ ਉਸ ਦੀ ਗ੍ਰਿਫ਼ਤਾਰੀ ਦੀ ਸੂਚਨਾ ਦੇਣ ਸਬੰਧੀ ਪੋਸਟਰ ਲਾਏ ਗਏ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ 18 ਮਾਰਚ ਤੋਂ ਰੂਪੋਸ਼ ਹੈ ਅਤੇ ਪੁਲੀਸ ਉਸ ਦੀ […]

ਟੈਕਸਾਸ ਦੇ ਡੇਅਰੀ ਫਾਰਮ ‘ਚ ਭਿਆਨਕ ਧਮਾਕਾ, 18000 ਗਾਵਾਂ ਦੀ ਮੌਤ

ਟੈਕਸਾਸ, 14 ਅਪ੍ਰੈਲ (ਪੰਜਾਬ ਮੇਲ)- ਟੈਕਸਾਸ (ਅਮਰੀਕਾ) ਦੇ ਇਕ ਡੇਅਰੀ ਫਾਰਮ ‘ਚ ਸੋਮਵਾਰ ਰਾਤ ਨੂੰ ਹੋਏ ਜ਼ਬਰਦਸਤ ਧਮਾਕੇ ਵਿੱਚ ਕਰੀਬ 18000 ਗਾਵਾਂ ਦੀ ਮੌਤ ਹੋ ਗਈ। ਇਹ ਗਿਣਤੀ ਹੁਣ ਤੱਕ ਇਕ ਹਾਦਸੇ ਦੌਰਾਨ ਮਰਨ ਵਾਲੇ ਪਸ਼ੂਆਂ ਦੀ ਸਭ ਤੋਂ ਵੱਡੀ ਗਿਣਤੀ ਬਣ ਗਈ ਹੈ। ਧਮਾਕਾ ਉਸ ਸਮੇਂ ਹੋਇਆ ਜਦੋਂ ਗਾਵਾਂ ਦੁੱਧ ਦੇਣ ਲਈ ਇਕੱਠੀਆਂ ਰੱਖੀਆਂ […]

ਪੈਰਿਸ ‘ਚ ਵਿਦੇਸੀ ਮੂਲ ਦੇ ਲੋਕਾਂ ਨੇ ਸਕੂਲ ਨੂੰ ਰਹਿਣ ਦਾ ਵਸੀਲਾ ਬਣਾ ਲਿਆ

ਫਰਾਂਸ, 14 ਅਪ੍ਰੈਲ (ਸੁਖਵੀਰ ਸਿੰਘ ਸੰਧੂ/ਪੰਜਾਬ ਮੇਲ)- ਪੈਰਿਸ ਦੇ ਇੱਕ ਪੁਰਾਣੇ ਸਕੂਲ ਦੇ ਅੰਦਰ 200 ਦੇ ਕਰੀਬ ਵਿਦੇਸੀ ਮੂਲ ਦੇ ਵਗੈਰ ਪੇਪਰਾਂ ਵਾਲੇ ਨੌਜੁਆਨਾਂ ਨੇ ਰੈਣ ਵਸੇਰਾ ਬਣਾ ਲਿਆ।ਉਹ ਲੋਕ ਪੈਰਿਸ ਵਿੱਚ ਕਾਫੀ ਦੇਰ ਤੋਂ ਸਿਰ ਉਪਰ ਛੱਤ ਦੀ ਭਾਲ ਕਰ ਰਹੇ ਸਨ।ਅਖੀਰ ਉਹਨਾਂ ਨੇ ਪਿਛਲੇ ਮੰਗਲਵਾਰ ਤੋਂ ਇਸ ਸਕੂਲ ਅੰਦਰ ਹੀ ਡੇਰਾ ਲਾ ਲਿਆ।ਇਹ […]

ਰਾਹੁਲ ਗਾਂਧੀ ਵੱਲੋਂ ਸਜ਼ਾ ‘ਤੇ ਰੋਕ ਲਾਉਣ ਲਈ ਦਾਇਰ ਅਰਜ਼ੀ ‘ਤੇ ਅਦਾਲਤ 20 ਅਪ੍ਰੈਲ ਨੂੰ ਸੁਣਾਏਗੀ ਫ਼ੈਸਲਾ

ਸੂਰਤ, 13 ਅਪ੍ਰੈਲ (ਪੰਜਾਬ ਮੇਲ)- ਇਥੋਂ ਦੀ ਸੈਸ਼ਨ ਅਦਾਲਤ ਨੇ ਕਿਹਾ ਕਿ ਉਹ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਉਨ੍ਹਾਂ ਦੀ ‘ਮੋਦੀ ਗੋਤ’ ਟਿੱਪਣੀ ਬਾਰੇ ਅਪਰਾਧਿਕ ਮਾਣਹਾਨੀ ਮਾਮਲੇ ਵਿੱਚ ਸਜ਼ਾ ‘ਤੇ ਰੋਕ ਲਗਾਉਣ ਦੀ ਪਟੀਸ਼ਨ ‘ਤੇ 20 ਅਪ੍ਰੈਲ ਨੂੰ ਫ਼ੈਸਲਾ ਸੁਣਾਏਗੀ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਵਧੀਕ ਸੈਸ਼ਨ ਜੱਜ ਆਰਪੀ ਮੋਗੇਰਾ ਨੇ ਕਿਹਾ ਕਿ […]

ਮਨਟੀਕਾ ‘ਚ ਪੰਜਾਬੀ ਜੋੜੇ ਦੇ ਕਤਲ ਨਾਲ ਇਲਾਕੇ ‘ਚ ਫੈਲੀ ਸਨਸਨੀ

ਘਰੇਲੂ ਹਿੰਸਾ ਨਾਲ ਜੁੜਿਆ ਹੋ ਸਕਦੈ ਕਤਲ ਦਾ ਮਾਮਲਾ: ਮਨਟੀਕਾ ਪੁਲਿਸ ਮਨਟੀਕਾ, 13 ਅਪ੍ਰੈਲ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕੈਲੀਫੋਰਨੀਆ ਦੀ ਸੈਂਟਰਲਵੈਲੀ ਦੇ ਸ਼ਹਿਰ ਮਨਟੀਕਾ ‘ਚ ਪੰਜਾਬੀ ਜੋੜੇ ਦੇ ਕਤਲ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਮੀਡੀਆ ਖ਼ਬਰਾਂ ਮੁਤਾਬਕ ਡੈਵਿਡ ਸਟ੍ਰੀਟ ਦੇ 900 ਬਲਾਕ ਵਿਚੋਂ ਮਨਟੀਕਾ ਪੁਲਿਸ ਨੂੰ 12:30 ਵਜੇ ਦੇ ਕਰੀਬ ਫ਼ੋਨ ਆਇਆ, ਜਦੋਂ ਪੁਲਿਸ ਮੌਕੇ […]

ਜਲੰਧਰ ਜ਼ਿਮਨੀ ਚੋਣ : ਭਾਜਪਾ ਵੱਲੋਂ ਇੰਦਰ ਇਕਬਾਲ ਸਿੰਘ ਅਟਵਾਲ ਹੋਣਗੇ ਉਮੀਦਵਾਰ

ਜਲੰਧਰ, 13 ਅਪ੍ਰੈਲ (ਪੰਜਾਬ ਮੇਲ)- ਭਾਰਤੀ ਜਨਤਾ ਪਾਰਟੀ ਨੇ ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਇੰਦਰ ਇਕਬਾਲ ਸਿੰਘ ਅਟਵਾਲ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਦਾ ਪੁੱਤਰ ਹੈ ਅਤੇ ਲੁਧਿਆਣਾ ਦੀ ਕੂੰਮਕਲਾਂ ਸੀਟ ਤੋਂ ਵਿਧਾਇਕ ਵੀ ਰਹਿ ਚੁੱਕਾ ਹੈ। ਪਿਛਲੇ […]

ਕੋਟਕਪੂਰਾ ਗੋਲੀ ਕਾਂਡ: ਸੈਣੀ, ਬਾਦਲ ਤੇ ਉਮਰਾਨੰਗਲ ਅਦਾਲਤ ‘ਚ ਪੇਸ਼ ਨਾ ਹੋਏ

* ਸੁਖਬੀਰ ਬਾਦਲ ਨੇ ਪੇਸ਼ੀ ਭੁਗਤੀ ਫ਼ਰੀਦਕੋਟ, 13 ਅਪ੍ਰੈਲ (ਪੰਜਾਬ ਮੇਲ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਡੀ.ਆਈ.ਜੀ. ਅਮਰ ਸਿੰਘ ਚਾਹਲ, ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ ਅਤੇ ਸੁਖਮਿੰਦਰ ਸਿੰਘ ਮਾਨ ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ ਅਦਾਲਤ ਵਿਚ ਪੇਸ਼ ਨਹੀਂ ਹੋਏ। ਉਮਰਾਨੰਗਲ ਨੇ ਹਾਜ਼ਰੀ ਮੁਆਫ਼ੀ ਲਈ ਅਦਾਲਤ […]