#Featured

ਇਸਰੋ ਵੱਲੋਂ 3 ਜੁਲਾਈ ਨੂੰ ਚੰਦਰਯਾਨ-3 ਕੀਤਾ ਜਾਵੇਗਾ ਲਾਂਚ

ਰੂਸ ਨੇ ਭਾਰਤ ਲਈ ਆਪਣੇ ਮਿਸ਼ਨ ਨੂੰ ਮੁਲਤਵੀ ਕੀਤਾ
ਬੰਗਲੁਰੂ, 1 ਜੂਨ (ਪੰਜਾਬ ਮੇਲ)- ਇਸਰੋ ਵੱਲੋਂ 3 ਜੁਲਾਈ ਨੂੰ ਚੰਦਰਯਾਨ-3 ਸ੍ਰੀਹਰੀਕੋਟਾਪੁਰ ਤੋਂ ਜਾਰੀ ਕੀਤਾ ਜਾਵੇਗਾ। ਇਸ ਦੇ ਮੱਦੇਨਜ਼ਰ ਰੂਸ ਨੇ ਆਪਣਾ ਮੂਨ ਲੈਂਡਰ ਮਿਸ਼ਨ ਮੁਲਤਵੀ ਕਰ ਦਿੱਤਾ ਹੈ, ਤਾਂ ਕਿ ਚੰਦਰਯਾਨ-3 ਨੂੰ ਚੰਨ ‘ਤੇ ਉਤਰਨ ਦਾ ਮੌਕਾ ਮਿਲ ਸਕੇ। ਇਸਰੋ ਅਧਿਕਾਰੀਆਂ ਅਨੁਸਾਰ ਜੇਕਰ ਚੰਦਰਯਾਨ-3 ਦੀ ਲਾਂਚਿੰਗ ਸਫਲ ਹੋ ਜਾਂਦੀ ਹੈ, ਤਾਂ ਭਾਰਤ ਅਜਿਹਾ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ। ਇਸ ਤੋਂ ਪਹਿਲਾਂ ਅਮਰੀਕਾ, ਰੂਸ ਅਤੇ ਚੀਨ ਚੰਨ ‘ਤੇ ਆਪਣੇ ਵਾਹਨ ਉਤਾਰ ਚੁੱਕੇ ਹਨ। ਦੱਸਣਾ ਬਣਦਾ ਹੈ ਕਿ ਚੰਦਰਯਾਨ-2 ਮਿਸ਼ਨ 22 ਜੁਲਾਈ 2019 ਨੂੰ ਲਾਂਚ ਕੀਤਾ ਗਿਆ ਸੀ ਤੇ 7 ਸਤੰਬਰ 2019 ਨੂੰ ਚੰਨ ਦੇ ਦੱਖਣੀ ਧਰੁਵ ‘ਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਵਿਕਰਮ ਲੈਂਡਰ ਕਰੈਸ਼ ਹੋ ਗਿਆ ਸੀ। ਉਦੋਂ ਤੋਂ ਭਾਰਤ ਚੰਦਰਯਾਨ-3 ਮਿਸ਼ਨ ਦੀ ਤਿਆਰੀ ਕਰ ਰਿਹਾ ਹੈ। ਇਸਰੋ ਦੇ ਮੁਖੀ ਐੱਸ. ਸੋਮਨਾਥ ਨੇ ਕਿਹਾ ਕਿ ਉਹ ਚੰਦਰਯਾਨ-2 ਮਿਸ਼ਨ ਵਿਚ ਅਸਫਲ ਰਹੇ ਸਨ। ਚੰਦਰਯਾਨ-3 ਮਿਸ਼ਨ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਅਤੇ ਅਸੀਂ ਇਤਿਹਾਸ ਰਚਾਂਗੇ।

Leave a comment