ਦਿੱਲੀ ਤੇ ਚੰਡੀਗੜ੍ਹ ਵਿਚੋਂ ਅਕਾਸ਼ਵਾਣੀ ‘ਤੇ ਨਹੀਂ ਪੜ੍ਹੀਆਂ ਜਾਣਗੀਆਂ ਪੰਜਾਬੀ ਦੀਆਂ ਖ਼ਬਰਾਂ

ਜਲੰਧਰ, 27 ਮਈ (ਪੰਜਾਬ ਮੇਲ)- ਅਕਾਸ਼ਵਾਣੀ ਵੱਲੋਂ ਦੇਸ਼ ਤੇ ਪੰਜਾਬ ਦੀਆਂ ਰਾਜਧਾਨੀਆਂ ਵਿਚੋਂ ਪੰਜਾਬੀ ਦੀਆਂ ਖ਼ਬਰਾਂ ਦਾ ਬੁਲੇਟਿਨ ਜਲੰਧਰ ਤਬਦੀਲ ਕਰ ਦਿੱਤਾ ਗਿਆ ਹੈ। ਦਿੱਲੀ ਵਿਚ ਅਕਾਸ਼ਵਾਣੀ ‘ਤੇ ਪਿਛਲੇ 70 ਸਾਲ ਤੋਂ ਵੱਧ ਸਮੇਂ ਤੋਂ ਪੰਜਾਬੀ ਦੀਆਂ ਖ਼ਬਰਾਂ ਪੜ੍ਹੀਆਂ ਜਾਂਦੀਆਂ ਸਨ ਤੇ ਚੰਡੀਗੜ੍ਹ ਤੋਂ 55 ਸਾਲ ਤੋਂ ਪੰਜਾਬੀ ਦੀਆਂ ਖ਼ਬਰਾਂ ਪੜ੍ਹੀਆਂ ਜਾਂਦੀਆਂ ਸਨ। ਦਿੱਲੀ ਤੇ […]

ਪੰਜਾਬੀ ਨੌਜਵਾਨਾਂ ਦੀ ਰਿਹਾਈ ਲਈ ਵਿਦੇਸ਼ ਸਕੱਤਰ ਨੂੰ ਮਿਲੇ ਧਾਲੀਵਾਲ

ਅੰਮ੍ਰਿਤਸਰ/ਅਜਨਾਲਾ, 27 ਮਈ (ਪੰਜਾਬ ਮੇਲ)- ਇੰਡੋਨੇਸ਼ੀਆ ਵਿਚ ਕਤਲ ਮਾਮਲੇ ‘ਚ ਫਸੇ ਪਿੰਡ ਗੱਗੋਮਾਹਲ ਦੇ ਦੋ ਨੌਜਵਾਨਾਂ ਦੀ ਮਦਦ ਲਈ ਐੱਨ.ਆਰ.ਆਈ. ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰ ਸਰਕਾਰ ਦੇ ਵਿਦੇਸ਼ ਸਕੱਤਰ ਡਾ. ਔਸਫ ਸਈਅਦ ਨਾਲ ਮੁਲਾਕਾਤ ਕਰ ਕੇ ਮਦਦ ਕਰਨ ਦੀ ਅਪੀਲ ਕੀਤੀ ਹੈ। ਧਾਲੀਵਾਲ ਨੇ ਦੱਸਿਆ ਕਿ ਗੁਰਮੇਜ ਸਿੰਘ ਤੇ ਅਜੈਪਾਲ ਸਿੰਘ ਟਰੈਵਲ […]

ਵਿਜੀਲੈਂਸ ਵੱਲੋਂ ‘ਅਜੀਤ’ ਦੇ ਪ੍ਰਬੰਧਕੀ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਤਲਬ

ਚੰਡੀਗੜ੍ਹ, 27 ਮਈ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਊਰੋ ਨੇ ਅਜੀਤ ਅਖ਼ਬਾਰ ਸਮੂਹ ਦੇ ਪ੍ਰਬੰਧਕੀ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਪੁੱਛ-ਪੜਤਾਲ ਲਈ ਤਲਬ ਕਰ ਲਿਆ ਹੈ। ਵਿਜੀਲੈਂਸ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਡਾ. ਹਮਦਰਦ ਨੂੰ ਜਲੰਧਰ ਜ਼ਿਲ੍ਹੇ ‘ਚ ਸਥਿਤ ‘ਜੰਗ-ਏ-ਆਜ਼ਾਦੀ ਯਾਦਗਾਰ’ ਪ੍ਰਾਜੈਕਟ ਦੀ ਚੱਲ ਰਹੀ ਵਿਜੀਲੈਂਸ ਜਾਂਚ ‘ਚ ਸ਼ਮੂਲੀਅਤ ਕਰਨ ਅਤੇ […]

ਮੈਕਸੀਕੋ ‘ਚ 175 ਪ੍ਰਵਾਸੀਆਂ ਨਾਲ ਭਰਿਆ ਟਰੱਕ ਮਿਲਿਆ

ਮੈਕਸੀਕੋ ਸਿਟੀ, 27 ਮਈ (ਪੰਜਾਬ ਮੇਲ)- ਮੈਕਸੀਕੋ ਦੇ ਚਿਆਪਾਸ ਸੂਬੇ ਵਿਚ ਇਕ ਟਰੱਕ ਵਿਚ ਸਵਾਰ 175 ਪ੍ਰਵਾਸੀ ਮਿਲੇ, ਜਿਨ੍ਹਾਂ ਵਿਚ ਜ਼ਿਆਦਾਤਰ ਮੱਧ ਅਮਰੀਕਾ ਤੋਂ ਹਨ। ਨੈਸ਼ਨਲ ਇੰਸਟੀਚਿਊਟ ਆਫ ਮਾਈਗ੍ਰੇਸ਼ਨ (INM) ਨੇ ਇਹ ਜਾਣਕਾਰੀ ਦਿੱਤੀ। ਆਈ.ਐੱਨ.ਐੱਮ. ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਵਾਸੀ ਇਕ ਵੱਡੇ ਟ੍ਰੈਕਟਰ ਟ੍ਰੇਲਰ ਵਿਚ ਯਾਤਰਾ ਕਰ ਰਹੇ ਸਨ। ਹੋ ਸਕਦਾ ਹੈ ਕਿ ਇਹ […]

ਦੋ ਮਹੀਨੇ ਪਹਿਲਾਂ ਬਨੂੜ ਤੋਂ ਕੈਨੇਡਾ ਪੜ੍ਹਨ ਗਈ 23 ਸਾਲਾ ਲੜਕੀ ਦੀ ਸੜਕ ਹਾਦਸੇ ’ਚ ਮੌਤ

ਬਨੂੜ, 27 ਮਈ (ਪੰਜਾਬ ਮੇਲ)-  ਇਥੋਂ ਦੇ ਵਾਰਡ ਨੰਬਰ 8 ਦੀ ਵਸਨੀਕ 23 ਸਾਲਾ ਕੋਮਲਪ੍ਰੀਤ ਕੌਰ ਦੀ ਕੈਨੇਡਾ ਦੇ ਬਰੈਂਪਟਨ ਵਿੱਚ ਸੜਕ ਹਾਦਸੇ ਕਾਰਨ ਮੌਤ ਹੋ ਗਈ। ਉਹ ਦੋ ਮਹੀਨੇ ਪਹਿਲਾਂ ਉੱਚ ਵਿਦਿਆ ਲਈ ਕੈਨੇਡਾ ਗਈ ਸੀ। ਕੈਨੇਡਾ ਦੇ ਸਮੇਂ ਮੁਤਾਬਕ ਸੁੱਕਰਵਾਰ ਸਵੇਰੇ 6.46 ਵਜੇ ਕੋਮਲਪ੍ਰੀਤ ਕੌਰ ਆਪਣੀ ਸਹੇਲੀਆਂ ਨਾਲ ਕੰਮ ’ਤੇ ਜਾ ਰਹੀ ਸੀ […]

ਅਮਰੀਕਾ ’ਚ ਦੀਵਾਲੀ ’ਤੇ ਛੁੱਟੀ ਐਲਾਨਣ ਲਈ ਸੰਸਦ ’ਚ ਬਿੱਲ ਪੇਸ਼

ਵਾਸ਼ਿੰਗਟਨ, 27 ਮਈ (ਪੰਜਾਬ ਮੇਲ)-  ਅਮਰੀਕਾ ਦੀ ਉੱਘੀ ਸੰਸਦ ਮੈਂਬਰ ਨੇ ਸੰਸਦ ਵਿਚ ਬਿੱਲ ਪੇਸ਼ ਕਰਕੇ ਦੀਵਾਲੀ ਨੂੰ ਸੰਘੀ ਛੁੱਟੀ ਐਲਾਨਣ ਦਾ ਪ੍ਰਸਤਾਵ ਦਿੱਤਾ ਹੈ। ਬਿੱਲ ਪੇਸ਼ ਕਰਨ ਤੋਂ ਬਾਅਦ ਡਿਜੀਟਲ ਪੱਤਰਕਾਰ ਸੰਮੇਲਨ ਦੌਰਾਨ ਗ੍ਰੇਸ ਮੇਂਗ ਨੇ ਪੱਤਰਕਾਰਾਂ ਨੂੰ ਕਿਹਾ, ‘ਦੀਵਾਲੀ ਦੁਨੀਆ ਭਰ ਦੇ ਅਰਬਾਂ ਲੋਕਾਂ ਅਤੇ ਨਿਊਯਾਰਕ ਅਤੇ ਅਮਰੀਕਾ ਵਿੱਚ ਅਣਗਿਣਤ ਪਰਿਵਾਰਾਂ ਅਤੇ ਭਾਈਚਾਰਿਆਂ […]

ਕੈਨੇਡਾ: ਐੱਨਡੀਪੀ ਨੇ ਸਰਕਾਰ ਕੋਲ 150 ਪੰਜਾਬੀ ਵਿਦਿਆਰਥੀਆਂ ਨੂੰ ਡਿਪੋਰਟ ਨਾ ਕਰਨ ਦੀ ਅਪੀਲ ਕੀਤੀ

ਟੋਰਾਂਟੋ, 27 ਮਈ (ਪੰਜਾਬ ਮੇਲ)-  ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨਡੀਪੀ) ਨੇ ਸਰਕਾਰ ਨੂੰ 150 ਪੰਜਾਬੀ ਵਿਦਿਆਰਥੀਆਂ ਨੂੰ ਡਿਪੋਰਟ(ਦੇਸ਼ ’ਚੋਂ ਕੱਢਣ) ਨਾ ਕਰਨ ਦੀ ਮੰਗ ਕੀਤੀ ਹੈ। ਇਹ ਉਹ ਵਿਦਿਆਰਥੀ ਹਨ, ਜਿਨ੍ਹਾਂ ਨੂੰ ਏਜੰਟ ਨੇ ਗੁੰਮਰਾਹ ਕਰੇ ਕੈਨੇਡਾ ਭੇਜਿਆ। ਦੇਸ਼ ਸਰਹੱਦੀ ਸੁਰੱਖਿਆ ਏਜੰਸੀ ਮੁਤਾਬਕ ਫਰਜ਼ੀ ਕਾਲਜ ਦਾਖ਼ਲਾ ਪੱਤਰਾਂ ਕਾਰਨ ਇਨ੍ਹਾਂ ਨੂੰ ਦੇਸ਼ ਛੱਡਣ ਲਈ ਕਿਹਾ […]

13ਵਾ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ ਸੱਤਵਾਂ ਦਿਨ 

ਮੋਗਾ ਅਤੇ ਕਿਲਾ ਰਾਏਪੁਰ ਨੇ ਸੈਮੀ ਫਾਈਨਲ ਦੀ ਟਿਕਟ ਕਟਾਈ, ਸੈਮੀ ਫਾਈਨਲ ਮੁਕਾਬਲੇ ਅੱਜ ਲੁਧਿਆਣਾ, 26 ਮਈ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ  ਵੱਲੋਂ ਕਰਵਾਏ ਜਾ ਰਹੇ  13ਵੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਸੱਤਵੇਂ ਦਿਨ ਸੀਨੀਅਰ ਵਰਗ ਵਿੱਚ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਅਤੇ ਕਿਲ੍ਹਾ ਰਾਏਪੁਰ ਕਲੱਬ ਨੇ […]

ਏਅਰ ਇੰਡੀਆ ਦਾ ਵੈਨਕੂਵਰ ਜਾ ਰਿਹਾ ਜਹਾਜ਼ ਤਕਨੀਕੀ ਖ਼ਰਾਬੀ ਕਾਰਨ ਦਿੱਲੀ ਪਰਤਿਆ

ਨਵੀਂ ਦਿੱਲੀ, 26 ਮਈ (ਪੰਜਾਬ ਮੇਲ)- ਦਿੱਲੀ ਤੋਂ ਵੈਨਕੂਵਰ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ (ਏਆਈ185) ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਤਕਨੀਕੀ ਖਰਾਬੀ ਕਾਰਨ ਦਿੱਲੀ ਹਵਾਈ ਅੱਡੇ ‘ਤੇ ਵਾਪਸ ਆ ਗਈ। ਜਹਾਜ਼ ਨੂੰ ਕਿਸ ਕਾਰਨ ਮੋੜਨਾ ਤੇ ਉਤਾਰਨਾ ਪਿਆ, ਇਸ ਦਾ ਤੁਰੰਤ ਪਤਾ ਨਹੀਂ ਲੱਗਿਆ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਜਹਾਜ਼ ਦਿੱਲੀ […]

ਕੇਜਰੀਵਾਲ ਵੀ ਕਰਨਗੇ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ

ਨਵੀਂ ਦਿੱਲੀ, 26 ਮਈ (ਪੰਜਾਬ ਮੇਲ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਨਿਚਰਵਾਰ ਨੂੰ ਹੋਣ ਵਾਲੀ ਨੀਤੀ ਆਯੋਗ ਦੀ ਬੈਠਕ ਦਾ ਬਾਈਕਾਟ ਕਰਨਗੇ। ਉਨ੍ਹਾਂ ਕੇਂਦਰ ਵੱਲੋਂ ਆਰਡੀਨੈਂਸ ਲਿਆ ਕੇ ਦਿੱਲੀ ਦੀ ਚੁਣੀ ਹੋਈ ਸਰਕਾਰ ਦੀਆਂ ਸਾਰੀਆਂ ਸ਼ਕਤੀਆਂ ਖੋਹਣ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜ ਕੇ […]