ਜਨਵਰੀ ‘ਚ ਟਰੂਡੋ ਸਰਕਾਰ ਹੋ ਸਕਦੀ ਹੈ ਸੱਤਾ ਤੋਂ ਲਾਂਭੇ!

– ਜਗਮੀਤ ਸਿੰਘ ਵੱਲੋਂ ਆਉਣ ਵਾਲੇ ਸੰਸਦੀ ਸੈਸ਼ਨ ਦੇ ਪਹਿਲੇ ਦਿਨ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਵੈਨਕੂਵਰ/ ਵਿਨੀਪੈਗ, 21 ਦਸੰਬਰ (ਪੰਜਾਬ ਮੇਲ)- ਕੈਨੇਡਾ ਵਿੱਚ ਕਰੀਬ ਤਿੰਨ ਸਾਲਾਂ ਤੋਂ ਨੈਸ਼ਨਲ ਡੈਮੋਕਰੈਟਿਕ ਪਾਰਟੀ ਦੇ ਬਾਹਰੀ ਸਮਰਥਨ ਨਾਲ ਚੱਲ ਰਹੀ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਦੀ ਸਰਕਾਰ ਨੂੰ ਆਉਂਦੀ 27 ਜਨਵਰੀ ਨੂੰ ਸਤਾ ਤੋਂ ਪਾਸੇ […]

ਅਮਰੀਕਾ ਦੇ ਨਿਊ ਮੈਕਸੀਕੋ ਰਾਜ ਵਿਚ ਸ਼ੱਕੀ ਨਸ਼ੇੜੀ ਮੁੰਡੇ ਵੱਲੋਂ ਆਪਣੇ ਪਰਿਵਾਰ ਦੇ 4 ਜੀਆਂ ਦੀ ਹੱਤਿਆ

* ਉਸ ਨੇ ਖੁਦ ਹੀ ਪੁਲਿਸ ਨੂੰ ਫੋਨ ਕਰਕੇ ਘਟਨਾ ਦੀ ਦਿੱਤੀ ਜਾਣਕਾਰੀ ਸੈਕਰਾਮੈਂਟੋ, 21 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਨਿਊ ਮੈਕਸੀਕੋ ਰਾਜ ਦੇ ਬੇਲਨ ਸ਼ਹਿਰ ਵਿਚ ਇਕ ਅਲੜ ਨਸ਼ੇੜੀ ਮੁੰਡੇ ਦੁਆਰਾ ਕੱਥਿਤ ਤੌਰ ‘ਤੇ ਆਪਣੇ ਹੀ ਪਰਿਵਾਰ ਦੇ 4 ਜੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਇਹ ਜਾਣਕਾਰੀ ਪੁਲਿਸ […]

3 ਸਾਲ ਦੇ ਭਰਾ ਨੇ 5 ਸਾਲ ਦੀ ਭੈਣ ਦੇ ਮਾਰੀ ਗੋਲੀ, ਗੰਭੀਰ ਜ਼ਖਮੀ

ਸੈਕਰਾਮੈਂਟੋ, 21 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਵਾਸ਼ਿੰਗਟਨ ਡੀ ਸੀ ਵਿਚ ਇਕ 3 ਸਾਲ ਦੇ ਬੱਚੇ ਵੱਲੋਂ ਘਰ ਵਿਚ ਪਈ ਗੰਨ ਨਾਲ ਗੋਲੀ ਮਾਰ ਕੇ ਆਪਣੀ 5 ਸਾਲ ਦੀ ਭੈਣ ਨੂੰ ਗੰਭੀਰ ਜ਼ਖਮੀ ਕਰ ਦੇਣ ਦੀ ਖਬਰ ਹੈ। ਮੈਟਰੋਪੋਲੀਟਨ ਪੁਲਿਸ ਵਿਭਾਗ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਗੰਨ ਨੂੰ ਸੁਰੱਖਿਅਤ ਸਾਂਭਿਆ ਨਹੀਂ ਗਿਆ […]

ਸੀ.ਬੀ.ਆਈ. ਅਦਾਲਤ ਵੱਲੋਂ ਆਈ.ਜੀ. ਚੀਮਾ ਤੇ ਹੋਰਾਂ ਨੂੰ 8 ਮਹੀਨੇ ਦੀ ਸਜ਼ਾ

-ਅਗਵਾ ਤੇ ਹੋਰ ਅਪਰਾਧਿਕ ਮਾਮਲਿਆਂ ‘ਚ ਸੁਣਾਈ ਸਜ਼ਾ; ਜ਼ਮਾਨਤ ਮਨਜ਼ੂਰ ਐੱਸ.ਏ.ਐੱਸ. ਨਗਰ (ਮੁਹਾਲੀ), 21 ਦਸੰਬਰ (ਪੰਜਾਬ ਮੇਲ)- ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਇੱਕ ਅਪਰਾਧਿਕ ਮਾਮਲੇ ਦਾ ਨਿਬੇੜਾ ਕਰਦਿਆਂ ਪੰਜਾਬ ਪੁਲਿਸ ਦੇ ਆਈ.ਜੀ. ਗੌਤਮ ਚੀਮਾ ਨੂੰ ਅੱਠ ਮਹੀਨੇ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਨਾਲ ਅਜੈ ਚੌਧਰੀ, ਰਸ਼ਮੀ ਨੇਗੀ, ਵਰੁਨ ਉਤਰੇਜਾ, ਵਿੱਕੀ ਵਰਮਾ ਅਤੇ ਆਰੀਅਨ ਸਿੰਘ ਨੂੰ […]

ਵਿਰਾਟ ਕੋਹਲੀ ਦੇ ਪੱਬ ਨੂੰ ਨਿਗਮ ਵੱਲੋਂ 7 ਦਿਨਾਂ ਦਾ ਨੋਟਿਸ

ਫਾਇਰ ਸੇਫਟੀ ਨੇਮਾਂ ਦੀ ਉਲੰਘਣਾ ਸਬੰਧੀ ਜਵਾਬ ਮੰਗਿਆ, ਕਾਨੂੰਨੀ ਕਾਰਵਾਈ ਦੀ ਦਿੱਤੀ ਚੇਤਾਵਨੀ ਬੰਗਲੂਰੂ, 21 ਦਸੰਬਰ (ਪੰਜਾਬ ਮੇਲ)- ਬੰਗਲੂਰੂ ਬਰੁਹਾਤ ਮਹਾਨਗਰ ਪਾਲਿਕਾ (ਬੀ.ਬੀ.ਐੱਮ.ਪੀ.) ਨੇ ਕਥਿਤ ਫਾਇਰ ਸੇਫਟੀ ਨੇਮਾਂ ਦੀ ਉਲੰਘਣਾ ਲਈ ਕ੍ਰਿਕਟਰ ਵਿਰਾਟ ਕੋਹਲੀ ਦੇ ਪੱਬ ‘One8 Commune’ ਨੂੰ ਨੋਟਿਸ ਜਾਰੀ ਕੀਤਾ ਹੈ। ਚਿੰਨਾਸਵਾਮੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਨੇੜਲੀ ਐੱਮ.ਜੀ. ਰੋਡ ਉੱਤੇ ਰਤਨਮ ਕੰਪਲੈਕਸ ਦੀ 6ਵੀਂ […]

ਸ੍ਰੀਨਗਰ ਵਿਚ 24 ਸਾਲਾਂ ਦਾ ਸਭ ਤੋਂ ਘੱਟ ਤਾਪਮਾਨ ਰਿਕਾਰਡ

ਸ੍ਰੀਨਗਰ, 21 ਦਸੰਬਰ (ਪੰਜਾਬ ਮੇਲ)- ਸਾਲ 2000 ਤੋਂ ਬਾਅਦ ਸ਼ਨਿੱਚਰਵਾਰ ਨੂੰ ਸ੍ਰੀਨਗਰ ਦਾ ਤਾਪਮਾਨ ਮਨਫ਼ੀ 8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਅੱਜ ਦਾ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 8.5 ਡਿਗਰੀ ਸੈਲਸੀਅਸ ਜੋ ਕਿ 24 ਸਾਲਾਂ ਵਿਚ ਸਭ ਤੋਂ ਘੱਟ ਹੈ । ਇਸ ਤੋਂ ਪਹਿਲਾਂ 2018 ਵਿਚ ਇਹ ਮਨਫ਼ੀ 7.7 ਡਿਗਰੀ […]

ਹਾਈ ਕੋਰਟ ਵੱਲੋਂ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਜ਼ਮਾਨਤ

-ਵਿਜੀਲੈਂਸ ਨੂੰ ਆਸ਼ੂ ਖ਼ਿਲਾਫ਼ ਦਰਜ ਕੇਸ ਰੱਦ ਕਰਨ ਦਾ ਨਿਰਦੇਸ਼ ਚੰਡੀਗੜ੍ਹ, 21 ਦਸੰਬਰ (ਪੰਜਾਬ ਮੇਲ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਕਾਂਗਰਸੀ ਵਜ਼ੀਰ ਭਾਰਤ ਭੂਸ਼ਨ ਆਸ਼ੂ ਨੂੰ ਵੱਡੀ ਰਾਹਤ ਦਿੱਤੀ ਹੈ, ਜਿਸ ਖ਼ਿਲਾਫ਼ ਵਿਜੀਲੈਂਸ ਬਿਊਰੋ ਨੇ ਕੇਸ ਦਰਜ ਕੀਤੇ ਸਨ। ਹਾਈ ਕੋਰਟ ਨੇ ਈ.ਡੀ. ਵੱਲੋਂ ਕੀਤੀ ਜਾ ਰਹੀ ਜਾਂਚ ਦੇ ਮਾਮਲੇ ‘ਚ ਆਸ਼ੂ ਨੂੰ […]

ਸਰਕਾਰ ਵੱਲੋਂ ਚੋਣ ਨਿਯਮਾਂ ‘ਚ ਬਦਲਾਅ!

ਨਵੀਂ ਦਿੱਲੀ, 21 ਦਸੰਬਰ (ਪੰਜਾਬ ਮੇਲ)- ਸਰਕਾਰ ਨੇ ਸੀ.ਸੀ.ਟੀ.ਵੀ. ਕੈਮਰਾ ਅਤੇ ਵੈਬਕਾਸਟਿੰਗ ਫੁਟੇਜ ਦੇ ਨਾਲ-ਨਾਲ ਉਮੀਦਵਾਰਾਂ ਦੀਆਂ ਵੀਡੀਓ ਰਿਕਾਰਡਿੰਗ ਵਰਗੇ ਕੁਝ ਇਲੈਕਟ੍ਰਾਨਿਕ ਦਸਤਾਵੇਜ਼ਾਂ ਦੀ ਜਨਤਕ ਜਾਂਚ ਨੂੰ ਰੋਕਣ ਲਈ ਚੋਣ ਨਿਯਮਾਂ ਵਿਚ ਬਦਲਾਅ ਕੀਤਾ ਹੈ, ਤਾਂ ਜੋ ਉਨ੍ਹਾਂ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ। ਚੋਣ ਕਮਿਸ਼ਨ (ਈ.ਸੀ.) ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਕੇਂਦਰੀ ਕਾਨੂੰਨ ਮੰਤਰਾਲੇ […]

ਕੈਲੀਫੋਰਨੀਆ ਗਵਰਨਰ ਵੱਲੋਂ ਬਰਡ ਫਲੂ ਦੇ ਮੱਦੇਨਜ਼ਰ ਐਮਰਜੈਂਸੀ ਦਾ ਐਲਾਨ

-ਫਲੂ ਨਾਲ 34 ਲੋਕ ਪਾਏ ਗਏ ਸੰਕਰਮਿਤ ਲਾਸ ਏਂਜਲਸ, 21 ਦਸੰਬਰ (ਪੰਜਾਬ ਮੇਲ)- ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਏਵੀਅਨ ਇਨਫਲੂਐਂਜ਼ਾ ਏ (ਐੱਚ5ਐੱਨ1) ਦੇ ਫੈਲਣ ਦੇ ਮੱਦੇਨਜ਼ਰ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ। ਐੱਚ5ਐੱਨ1 ਨੂੰ ਆਮ ਬੋਲਚਾਲ ਵਿਚ ਬਰਡ ਫਲੂ ਕਿਹਾ ਜਾਂਦਾ ਹੈ। ਇਸ ਫਲੂ ਕਾਰਨ ਸੂਬੇ ਦੇ ਗੋਲਡਨ ਸਟੇਟ ਵਿਚ 34 ਲੋਕ ਸੰਕਰਮਿਤ […]

ਸਰੀ ‘ਚ ਭਾਰਤੀ ਵਿਦਿਆਰਥਣ ਦਾ ਘਰ ‘ਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ

ਬ੍ਰਿਟਿਸ਼ ਕੋਲੰਬੀਆ, 21 ਦਸੰਬਰ (ਰਾਜ ਗੋਗਨਾ/ਪੰਜਾਬ ਮੇਲ)- ਕੈਨੇਡਾ ਦੇ ਸ਼ਹਿਰ ਸਰੀ ਵਿੱਚ ਘਰ ਵਿਚ ਦਾਖਲ ਹੋ ਕੇ ਕੁੱਝ ਅਣਪਛਾਤੇ ਹਮਲਾਵਰਾਂ ਵੱਲੋਂ ਭਾਰਤੀ ਕੁੜੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦੇਣ ਦੀ ਮੰਦਭਾਗੀ ਖ਼ਬਰ ਆਈ ਹੈ। ਮ੍ਰਿਤਕਾ ਦੀ ਪਛਾਣ ਕੁਰੂਕਸ਼ੇਤਰ ਦੇ ਪਿੰਡ ਠਸਕਾ ਮਿਰਾਜੀ ਦੀ ਰਹਿਣ ਵਾਲੀ 23 ਸਾਲਾ ਸਿਮਰਨ ਕੌਰ ਵਜੋਂ ਹੋਈ ਹੈ, ਜੋ ਕੈਨੇਡਾ […]