ਟੈਨੇਸੀ ’ਚ ਪੁਲਿਸ ਵੱਲੋਂ ਗ੍ਰਿਫ਼ਤਾਰੀ ਵਾਰੰਟਾਂ ਦੀ ਤਾਮੀਲ ਕਰਵਾਉਣ ਵੇਲੇ ਹੋਈ ਗੋਲੀਬਾਰੀ; 2 ਸ਼ੱਕੀ ਮਾਰੇ ਗਏ

* 4 ਪੁਲਿਸ ਅਫਸਰ ਤੇ ਇਕ ਹੋਰ ਵਿਅਕਤੀ ਹੋਇਆ ਜ਼ਖਮੀ ਸੈਕਰਾਮੈਂਟੋ, 19 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਟੈਨੇਸੀ ਰਾਜ ਦੇ ਸ਼ਹਿਰ ਕਲਾਰਕਸਵਿਲੇ ਵਿਖੇ ਪੁਲਿਸ ਵੱਲੋਂ ਗ੍ਰਿਫ਼ਤਾਰੀ ਵਾਰੰਟਾਂ ਦੀ ਤਾਮੀਲ ਕਰਵਾਉਣ ਵੇਲੇ ਹੋਈ ਗੋਲੀਬਾਰੀ ’ਚ ਦੋ ਸ਼ੱਕੀ ਦੋਸ਼ੀਆਂ ਦੇ ਮਾਰੇ ਜਾਣ, ਜਦਕਿ 4 ਪੁਲਿਸ ਅਫਸਰ ਤੇ ਇਕ ਹੋਰ ਵਿਅਕਤੀ ਦੇ ਜ਼ਖਮੀ ਹੋ ਜਾਣ ਦੀ […]

ਅਮਰੀਕਾ ਦੇ ਮਾਊਈ ਟਾਪੂ ‘ਤੇ ਲੱਗੀ ਭਿਆਨਕ ਜੰਗਲੀ ਅੱਗ ਦੇ 10 ਦਿਨਾਂ ਬਾਅਦ ਐਮਰਜੰਸੀ ਮੈਨੇਜਮੈਂਟ ਏਜੰਸੀ ਦੇ ਪ੍ਰਸ਼ਾਸਕ ਨੇ ਦਿੱਤਾ ਅਸਤੀਫਾ , ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ

ਸੈਕਰਾਮੈਂਟੋ,ਕੈਲੀਫੋਰਨੀਆ, 19 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ) -ਅਮਰੀਕਾ ਦੇ ਹਵਾਈ ਸੂਬੇ ਦੇ ਮਾਊਈ ਟਾਪੂ ਉਪਰ ਲੱਗੀ ਭਿਆਨਕ ਜੰਗਲੀ ਅੱਗ ਦੇ 10 ਦਿਨਾਂ ਬਾਅਦ ਐਮਰਜੰਸੀ ਮੈਨੇਜਮੈਂਟ ਏਜੰਸੀ ਦੇ ਪ੍ਰਸ਼ਾਸਕ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ। ਪ੍ਰਸ਼ਾਸਕ ਹਰਮਨ ਅੰਦਾਇਆ ਦਾ ਅਸਤੀਫਾ ਤੁਰੰਤ ਪ੍ਰਵਾਨ ਕਰ ਲਿਆ ਗਿਆ ਹੈ। ਹਾਲਾਂ ਕਿ ਉਸ ਨੇ ਅਸਤੀਫੇ ਦਾ ਕਾਰਨ ਸਿਹਤ ਨਾ ਠੀਕ […]

ਅਮਰੀਕਾ ਦੇ ਫਲੋਰਿਡਾ ਰਾਜ ਦੇ ਇਕ ਘਰ ਵਿਚ 9 ਸਾਲ ਦੇ ਲੜਕੇ ਨੇ 6 ਸਾਲ ਦੇ ਲੜਕੇ ਦੇ ਮਾਰੀ ਗੋਲੀ, ਹੋਈ ਮੌਤ

ਸੈਕਰਾਮੈਂਟੋ,ਕੈਲੀਫੋਰਨੀਆ, 19 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ) – ਅਮਰੀਕਾ ਦੇ ਫਲੋਰਿਡਾ ਰਾਜ ਵਿਚ ਇਕ 9 ਸਾਲ ਦੇ ਲੜਕੇ ਦੇ ਹੱਥ ਵਿਚ ਆਈ ਗੰਨ ਉਸ ਵੇਲੇ ਘਾਤਕ ਸਾਬਤ ਹੋਈ ਜਦੋਂ ਉਸ ਨੇ 6 ਸਾਲਾਂ ਦੇ ਲੜਕੇ ਦੇ ਗੋਲੀ ਮਾਰ ਦਿੱਤੀ। ਇਹ ਘਟਨਾ ਫਲੋਰਿਡਾ ਦੇ ਸ਼ਹਿਰ ਜੈਕਸਨਵਿਲੇ ਦੇ ਇਕ ਘਰ ਵਿਚ ਵਾਪਰੀ। ਜੈਕਸਨਵਿਲੇ ਸ਼ੈਰਿਫ ਦਫਤਰ ਦੇ ਸਹਾਇਕ […]

ਗੁਰਦੁਆਰਾ ਸੋਧ ਬਿੱਲ: ਮੰਡ ਨੇ ਭਗਵੰਤ ਮਾਨ ਨੂੰ ਤਨਖਾਹੀਆ ਐਲਾਨਿਆ

ਅੰਮ੍ਰਿਤਸਰ, 19 ਅਗਸਤ (ਪੰਜਾਬ ਮੇਲ)- ਸਿੱਖ ਗੁਰਦੁਆਰਾ ਐਕਟ 1925 ਵਿੱਚ ਸੋਧ ਕਰਕੇ ਤੇ ਸਿੱਖ ਧਰਮ ਵਿੱਚ ਬੇਲੋੜੀ ਦਖਲਅੰਦਾਜ਼ੀ ਕਰਨ ਦੇ ਦੋਸ਼ ਹੇਠ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਵਲੋਂ ਤਨਖਾਹੀਆ ਕਰਾਰ ਦਿੱਤਾ ਹੈ। ਇਸ ਸਬੰਧੀ ਆਦੇਸ਼ ਉਨ੍ਹਾਂ ਸ੍ਰੀ ਅਕਾਲ ਤਖਤ ਸਕੱਤਰੇਤ ਸਾਹਮਣੇ ਜਾਰੀ ਕੀਤਾ। ਮੁਤਵਾਜ਼ੀ ਜਥੇਦਾਰ […]

ਦਰਿਆਵਾਂ ’ਚ ਚੜ੍ਹੇ ਪਾਣੀ ਨੇ ਹਜ਼ਾਰਾਂ ਲੋਕ ਉਜਾੜੇ

* ਪੰਜਾਬ ਦੇ ਸੱਤ ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਆਏ * ਗੁਰਦਾਸਪੁਰ ਜ਼ਿਲ੍ਹੇ ਵਿੱਚ ਦੋ ਬੱਚੇ ਦਰਿਆ ਵਿੱਚ ਰੁੜ੍ਹੇ * ਡੈਮਾਂ ’ਚੋਂ ਪਾਣੀ ਛੱਡਣ ਦੀ ਮਾਤਰਾ ਘਟਾਈ * ਗੁਰਦਾਸਪੁਰ, ਹੁਸ਼ਿਆਰਪੁਰ, ਰੋਪੜ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ 145 ਪਿੰਡ ਪਾਣੀ ’ਚ ਘਿਰੇ * ਪਾਣੀ ਦੀ ਮਾਰ ਅੰਮ੍ਰਿਤਸਰ, ਤਰਨ ਤਾਰਨ ਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਤੱਕ ਵਧੀ ਚੰਡੀਗੜ੍ਹ, ਪੰਜਾਬ ਵਿੱਚ ਦਰਿਆਵਾਂ […]

ਪੰਜਾਬ ਭਾਜਪਾ ’ਚ ਜਥੇਬੰਦਕ ਢਾਂਚੇ ਦੇ ਗਠਨ ਨੂੰ ਲੈ ਕੇ ਖਿੱਚੋਤਾਣ

ਜਾਖੜ ਨੇ ਸੂਬਾ ਪੱਧਰੀ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਲਈ ਸੂਚੀਆਂ ਨਵੀਂ ਦਿੱਲੀ ਭੇਜੀਆਂ ਚੰਡੀਗੜ੍ਹ. 18 ਅਗਸਤ (ਪੰਜਾਬ ਮੇਲ)- ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪੱਧਰੀ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦੇ ਮਾਮਲੇ ’ਤੇ ਪਾਰਟੀ ਵਿਚਲੇ ਟਕਸਾਲੀਆਂ ਦੇ ਵੱਡੇ ਧੜੇ ਅਤੇ ਅਕਾਲੀ ਦਲ ਤੇ ਕਾਂਗਰਸ ਪਿਛੋਕੜ ਵਾਲੇ ਸਿਆਸੀ ਆਗੂਆਂ ਦਰਮਿਆਨ ਖਿੱਚੋਤਾਣ ਦਾ ਮਾਹੌਲ ਹੈ। ਪਾਰਟੀ ਸੂਤਰਾਂ ਅਨੁਸਾਰ ਨਵ-ਨਿਯੁਕਤ ਸੂਬਾ ਪ੍ਰਧਾਨ […]

ਬਹਬਿਲ ਗੋਲੀ ਕਾਂਡ: ਚਲਾਨ ਪੇਸ਼ ਨਾ ਕਰਨ ’ਤੇ ਪੀੜਤਾਂ ਵੱਲੋਂ ਮੁੜ ਇਕੱਠ ਕਰਨ ਦੀ ਚਿਤਾਵਨੀ

ਫ਼ਰੀਦਕੋਟ, 18 ਅਗਸਤ (ਪੰਜਾਬ ਮੇਲ)-  ਬਹਬਿਲ ਗੋਲੀ ਕਾਂਡ ਦੇ ਪੀੜਤਾਂ ਨੇ ਇੱਥੇ ਦੋਸ਼ ਲਾਇਆ ਕਿ ਸਾਬਕਾ ਜਾਂਚ ਅਧਿਕਾਰੀ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਪ੍ਰਭਾਵਸ਼ਾਲੀ ਮੁਲਜ਼ਮਾਂ ਖ਼ਿਲਾਫ਼ ਜਾਣਬੁੱਝ ਕੇ ਅਦਾਲਤ ’ਚ ਚਲਾਨ ਪੇਸ਼ ਨਹੀਂ ਕੀਤਾ। ਬਹਬਿਲ ਗੋਲੀ ਕਾਂਡ ਦੇ ਪੀੜਤ ਮਹਿੰਦਰ ਸਿੰਘ ਅਤੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਜਾਂਚ ਅਧਿਕਾਰੀ ’ਤੇ ਗਵਾਹਾਂ ਦੇ ਬਿਆਨਾਂ ਨੂੰ ਤੋੜ […]

ਬਟਾਲਾ ਨੇੜਲੇ ਪਿੰਡਾਂ ਵਿੱਚ 6-6 ਫੁੱਟ ਪਾਣੀ ਭਰਿਆ

ਗੁਰਦਾਸਪੁਰ, 18 ਅਗਸਤ (ਪੰਜਾਬ ਮੇਲ)- ਬਿਆਸ ਕੰਢੇ ਵੱਸੇ ਪਿੰਡਾਂ ਵਿੱਚ ਹੜ੍ਹਾਂ ਦੀ ਤਬਾਹੀ ਜਾਰੀ ਹੈ। ਲੋਕਾਂ ਲਈ ਕੁੱਝ ਰਾਹਤ ਦੀ ਖ਼ਬਰ ਹੈ ਕਿ ਪੌਂਗ ਡੈਮ ਪ੍ਰਬੰਧਨ ਨੇ ਛੱਡੇ ਜਾਣ ਵਾਲੇ ਪਾਣੀ ਦੀ ਮਾਤਰਾ ਘਟਾ ਕੇ 80 ਹਜ਼ਾਰ ਕਿਊਸਿਕ ਕਰ ਦਿੱਤੀ ਹੈ, ਜਿਸ ਤੋਂ ਬਾਅਦ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ […]

ਚੰਦਰਯਾਨ ਤੋਂ ਵੱਖ ਹੋਇਆ ਵਿਕਰਮ ਲੈਂਡਰ

ਬੰਗਲੂਰੂ, 18 ਅਗਸਤ (ਪੰਜਾਬ ਮੇਲ)- ਭਾਰਤੀ ਪੁਲਾੜ ਖੋਜ ਸੰਗਠਨ (ੲਿਸਰੋ) ਨੇ ਕਿਹਾ ਹੈ ਕਿ ਚੰਦਰਯਾਨ-3 ਦਾ ਲੈਂਡਰ (ਵਿਕਰਮ) ਪ੍ਰੋਪਲਸ਼ਨ ਮੌਡਿਊਲ ਤੋਂ ਸਫ਼ਲਤਾਪੂਰਬਕ ਵੱਖ ਹੋ ਗਿਆ ਹੈ। ਹੁਣ ਲੈਂਡਰ ਵਿਕਰਮ ਅਤੇ ਰੋਵਰ (ਪ੍ਰਗਿਆਨ) ਚੰਦਰਮਾ ਦੇ ਐਨ ਨੇੜੇ ਪਹੁੰਚਣ ਲਈ ਤਿਆਰ ਹਨ। ਚੰਨ ਦੇ ਦੱਖਣੀ ਧਰੁੱਵ ’ਤੇ ਸਾਫ਼ਟ ਲੈਂਡਿੰਗ 23 ਅਗਸਤ ਨੂੰ ਹੋਣ ਦੀ ਸੰਭਾਵਨਾ ਹੈ। ਇਸਰੋ […]

ਪਾਕਿਸਤਾਨ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਵਚਨਬੱਧ

ਇਸਲਾਮਾਬਾਦ, 18 ਅਗਸਤ (ਪੰਜਾਬ ਮੇਲ)- ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਰ-ਉੱਲ-ਹੱਕ ਕੱਕੜ ਦੀ 18 ਮੈਂਬਰੀ ਮੰਤਰੀ ਮੰਡਲ ਨੇ ਆਮ ਚੋਣਾਂ ਤੱਕ ਦੇਸ਼ ਦਾ ਕੰਮਕਾਰ ਚਲਾਉਣ ਲਈ ਸਹੁੰ ਚੁੱਕੀ ਹੈ। ਰੇਡੀਓ ਪਾਕਿਸਤਾਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਰਾਸ਼ਟਰਪਤੀ ਆਰਿਫ ਅਲਵੀ ਨੇ ਕਾਰਜਕਾਰੀ ਮੰਤਰੀ ਮੰਡਲ ਨੂੰ ਹਲਫ਼ ਦਿਵਾਇਆ। ਮਿਲੀ ਜਾਣਕਾਰੀ ਅਨੁਸਾਰ ਸਾਬਕਾ ਵਿਦੇਸ਼ ਸਕੱਤਰ ਜਲੀਲ ਅੱਬਾਸ ਜਿਲਾਨੀ […]