– 50 ਵਾਰਡਾਂ ਵਿਚੋਂ 35 ‘ਤੇ ਜਿੱਤ ਹਾਸਲ ਕੀਤੀ; ‘ਆਪ’ ਦਾ ਮੇਅਰ ਬਣਨਾ ਤੈਅ
ਹੁਸ਼ਿਆਰਪੁਰ, 7 ਜੁਲਾਈ (ਪੰਜਾਬ ਮੇਲ)- ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ‘ਚ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ। 50 ਵਿਚੋਂ 35 ਵਾਰਡਾਂ ‘ਚ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਕਾਂਗਰਸ ਨੂੰ 9 ਅਤੇ ਭਾਜਪਾ ਨੂੰ 3 ਸੀਟਾਂ ਹਾਸਿਲ ਹੋਈਆਂ ਹਨ। 3 ਸੀਟਾਂ ਤੋਂ ਆਜ਼ਾਦ ਉਮੀਦਵਾਰ ਜਿੱਤੇ ਹਨ। ਸ਼੍ਰ੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀਆਂ। ਹਲਕਾ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦਾ ਭਰਾ ਅਤੇ ਕੈਬਨਿਟ ਮੰਤਰੀ ਰਵਜੋਤ ਸਿੰਘ ਦਾ ਪੀ.ਏ. ਆਪਣੇ-ਆਪਣੇ ਵਾਰਡਾਂ ‘ਚੋਂ ਜਿੱਤ ਗਏ ਹਨ।
ਸਾਬਕਾ ਮੇਅਰ ਸੁਰਿੰਦਰ ਕੁਮਾਰ ਅਤੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਵੀ ਆਪਣੇ ਵਾਰਡਾਂ ‘ਚੋਂ ਜੇਤੂ ਰਹੇ। ਬਹੁਮਤ ਹਾਸਿਲ ਕਰਨ ਨਾਲ ਹੁਣ ਆਮ ਆਦਮੀ ਪਾਰਟੀ ਵਲੋਂ ਆਪਣਾ ਮੇਅਰ ਬਣਾਉਣਾ ਹੁਣ ਤੈਅ ਹੈ। ਅੱਜ ਦੇ ਨਤੀਜਿਆਂ ਦੀ ਜਿੱਤ ਨੇ ‘ਆਪ’ ਸਰਕਾਰ ਦੀ ਪੈਠ ਮਜ਼ਬੂਤ ਕੀਤੀ ਹੈ। ਇਸ ਚੋਣ ਨੂੰ ਜਿੱਤਣ ਲਈ ਵਿਧਾਇਕ ਬ੍ਰਹਮ ਸ਼ੰਕਰ ਨੇ ਪੂਰੀ ਵਾਹ ਲਗਾ ਦਿੱਤੀ ਸੀ ਅਤੇ ਇਸ ਨੂੰ ਆਪਣੇ ਵੱਕਾਰ ਦਾ ਸਵਾਲ ਬਣਾਇਆ ਹੋਇਆ ਸੀ। ਸ਼ਹਿਰ ਦੇ ਕੁੱਲ ਵੋਟਰਾਂ ਵਿਚੋਂ 60.5 ਨੇ ਹੀ ਆਪਣੀ ਵੋਟ ਦਾ ਇਸਤੇਮਾਲ ਕੀਤਾ। ਵੋਟਾਂ ਦਾ ਕੰਮ ਸ਼ਾਂਤਮਈ ਢੰਗ ਨਾਲ ਪੂਰਾ ਹੋਇਆ।
ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ‘ਚ ‘ਆਪ’ ਦੀ ਹੂੰਝਾ ਫੇਰ ਜਿੱਤ

