ਗੁਰਦਾਸਪੁਰ, 13 ਜੂਨ (ਪੰਜਾਬ ਮੇਲ)- ਗੁਰਦਾਸਪੁਰ ਨਗਰ ਕੌਂਸਲ ਦੇ 29 ਵਾਰਡਾਂ ਲਈ ਹੋਈਆਂ ਚੋਣਾਂ ਵਿਚ ਕਾਂਗਰਸ ਨੇ ਇਕ ਵਾਰ ਫਿਰ 23 ਵਾਰਡਾਂ ‘ਤੇ ਕਬਜ਼ਾ ਕਰ ਲਿਆ ਹੈ। ਗੁਰਦਾਸਪੁਰ ਨਗਰ ਕੌਂਸਲ ‘ਤੇ ਕਬਜ਼ਾ ਬਰਕਰਾਰ ਰੱਖਿਆ। ਪਿਛਲੀਆਂ ਨਗਰ ਕੌਂਸਲ ਚੋਣਾਂ ਵਿਚ, ਕਾਂਗਰਸ ਨੇ ਸਾਰੀਆਂ 29 ਸੀਟਾਂ ਜਿੱਤੀਆਂ ਸਨ।
ਗੁਰਦਾਸਪੁਰ ਨਗਰ ਕੌਂਸਲ ਚੋਣਾਂ ‘ਚ ਕਾਂਗਰਸ ਨੇ 23 ਸੀਟਾਂ ਜਿੱਤੀਆਂ, ਆਮ ਆਦਮੀ ਪਾਰਟੀ ਨੇ 5 ਜਿੱਤੀਆਂ ਅਤੇ ਇਕ ਆਜ਼ਾਦ ਉਮੀਦਵਾਰ ਨੂੰ ਜੇਤੂ ਐਲਾਨਿਆ ਗਿਆ। ਸਾਬਕਾ ਨਗਰ ਕੌਂਸਲ ਪ੍ਰਧਾਨ ਅਤੇ ਵਿਧਾਇਕ ਦੇ ਭਰਾ ਬਲਜੀਤ ਸਿੰਘ ਪਾਹੜਾ ਨੇ ਦੁਬਾਰਾ ਚੋਣ ਜਿੱਤੀ ਅਤੇ ਨਗਰ ਕੌਂਸਲ ਪ੍ਰਧਾਨ ਵਜੋਂ ਆਪਣੀ ਸੀਟ ਸੁਰੱਖਿਅਤ ਕੀਤੀ। ਭਾਜਪਾ ਨੇ ਇਸ ਚੋਣ ਵਿਚ ਸਾਰੇ 29 ਵਾਰਡਾਂ ਵਿਚ ਉਮੀਦਵਾਰ ਖੜ੍ਹੇ ਕੀਤੇ ਸਨ, ਪਰ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ।
ਇਸ ਵਾਰ ਗੁਰਦਾਸਪੁਰ ਤੋਂ ਕਾਂਗਰਸ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਨੇ ਚੋਣ ਜਿੱਤਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਨ ਵਿਚ ਦੇਰੀ ਕਾਰਨ ਉਨ੍ਹਾਂ ਨੂੰ ਨੁਕਸਾਨ ਹੋਇਆ। ਹਾਲਾਂਕਿ ਭਾਜਪਾ ਦੀ ਆਪਣੀ ਫੁੱਟ ਹੀ ਭਾਜਪਾ ਨੂੰ ਲੈ ਕੇ ਬੈਠੀ। ਜ਼ਿਆਦਾਤਰ ਭਾਜਪਾ ਨੇਤਾਵਾਂ ਨੇ ਇਸ ਵਾਰ ਅੰਦਰੂਨੀ ਤੌਰ ‘ਤੇ ਕਾਂਗਰਸ ਦਾ ਸਮਰਥਨ ਕੀਤਾ।
ਕਾਂਗਰਸ ਵੱਲੋਂ ਗੁਰਦਾਸਪੁਰ ਨਗਰ ਕੌਂਸਲ ‘ਤੇ ਮੁੜ ਕਬਜ਼ਾ; 23 ਵਾਰਡਾਂ ‘ਤੇ ਜਿੱਤ ਕੀਤੀ ਹਾਸਲ

