ਸੈਕਰਾਮੈਂਟੋ, 5 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਛਾਇਆ ਮਲਿਕ ਨੂੰ ਸਾਂਤਾ ਕਲਾਰਾ ਕਾਉਂਟੀ ਸੁਪੀਰੀਅਰ ਕੋਰਟ ਵਿਚ ਜੱਜ ਨਿਯੁਕਤ ਕੀਤਾ ਹੈ। ਉਹ ਜੱਜ ਸੁਕਰਾਤ ਪੀ. ਮੈਨੂਕੀਅਨ ਦੀ ਸੇਵਾ-ਮੁਕਤੀ ਕਾਰਨ ਖਾਲੀ ਹੋਏ ਅਹੁੱਦੇ ਨੂੰ ਸੰਭਾਲਣਗੇ। ਭਾਰਤੀ ਮੂਲ ਦੀ ਮਲਿਕ ਦਾ ਕਾਨੂੰਨ, ਸਾਲਸੀ, ਜਨਤਕ ਨੀਤੀ ਅਤੇ ਜਨਤਕ ਸੇਵਾ ਦੇ ਖੇਤਰ ਵਿਚ ਦੋ ਦਹਾਕਿਆਂ ਤੋਂ ਵੱਧ ਦਾ ਤਜ਼ਰਬਾ ਹੈ। ਮਲਿਕ 2022 ਤੋਂ ਕੈਲੀਫੋਰਨੀਆ ਸਿਵਲ ਰਾਈਟਸ ਡਿਪਾਰਟਮੈਂਟ ਵਿਚ ਵਿਵਾਦ ਨਿਪਟਾਰਾ ਵਿਭਾਗ ਦੇ ਡਿਪਟੀ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ। ਇਸ ਤੋਂ ਪਹਿਲਾਂ, ਉਨਾਂ ਨੇ 2020 ਤੋਂ 2022 ਤੱਕ ‘ਦੇਵੀ ਲੀਗਲ ਮੈਡੀਏਸ਼ਨ ਸਰਵਿਸਿਜ਼’ ਵਿਚ ਸਾਲਸੀ ਵਜੋਂ ਅਤੇ 2012 ਤੋਂ 2022 ਤੱਕ ‘ਏਹਰਲਿਚ ਐਂਡ ਕ੍ਰੇਗ’ ਵਿਚ ਵਿਸ਼ੇਸ਼ ਵਕੀਲ ਵਜੋਂ ਕੰਮ ਕੀਤਾ। ਉਹ 2011 ਤੋਂ 2012 ਤੱਕ ਅਮਰੀਕੀ ਵਿਦੇਸ਼ ਵਿਭਾਗ ਨਾਲ ਨੀਤੀ ਸੰਪਰਕ ਅਧਿਕਾਰੀ ਵਜੋਂ ‘ਐਡਵਾਂਸਮੈਂਟ ਪ੍ਰੋਜੈਕਟ’ ਵਿਚ ਸਟਾਫ ਅਟਾਰਨੀ ਵਜੋਂ ਕੰਮ ਕਰ ਚੁੱਕੇ ਹਨ।
ਕੈਲੀਫੋਰਨੀਆ ‘ਚ ਭਾਰਤੀ ਮੂਲ ਦੀ ਛਾਇਆ ਮਲਿਕ ਸੁਪੀਰੀਅਰ ਕੋਰਟ ‘ਚ ਜੱਜ ਨਿਯੁਕਤ

