#AMERICA

ਅਮਰੀਕਾ ਭਰ ‘ਚ ਮਨਾਇਆ ਗਿਆ ਮੈਮੋਰੀਅਲ ਡੇਅ

-ਸ਼ਹੀਦ ਫੌਜੀਆਂ ਨੂੰ ਦਿੱਤੀ ਗਈ ਸ਼ਰਧਾਂਜਲੀ
ਵਾਸ਼ਿੰਗਟਨ ਡੀ.ਸੀ., 27 ਮਈ (ਪੰਜਾਬ ਮੇਲ)- ਮੈਮੋਰੀਅਲ ਡੇਅ ਮੌਕੇ ਪੂਰੇ ਅਮਰੀਕਾ ‘ਚ ਸ਼ਹੀਦ ਫੌਜੀਆਂ ਨੂੰ ਯਾਦ ਕੀਤਾ ਗਿਆ। ਦੇਸ਼ ਭਰ ਵਿਚ ਪਰੇਡਾਂ, ਸਮਾਗਮ, ਸ਼ਰਧਾਂਜਲੀ ਸਮਾਗਮ ਅਤੇ ਯਾਦਗਾਰੀ ਸਮਾਗਮ ਕਰਵਾਏ ਗਏ।
ਵਾਸ਼ਿੰਗਟਨ ਡੀ.ਸੀ. ਵਿਚ ਡੋਨਾਲਡ ਟਰੰਪ ਨੇ ਆਰਲਿੰਗਟਨ ਨੈਸ਼ਨਲ ਕਬਰਸਤਾਨ ‘ਚ ਇੱਕ ਸਿਪਾਹੀ ਦੀ ਕਬਰ ‘ਤੇ ਫੁੱਲ ਚੜ੍ਹਾ ਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਉੱਥੇ ਨੈਸ਼ਨਲ ਮੈਮੋਰੀਅਲ ਡੇਅ ਵੀ ਮਨਾਇਆ ਗਿਆ।
ਪੂਰੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ‘ਚ ਮੈਮੋਰੀਅਲ ਡੇਅ ਪਰੇਡਾਂ ਅਤੇ ਮਿਲਟਰੀ ਸੈਰਾਮਨੀ ਹੋਈਆਂ, ਜਿੱਥੇ ਵੈਟਰਨਜ਼, ਫੌਜੀ ਪਰਿਵਾਰਾਂ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਅਮਰੀਕਾ ਵਿਚ ਮੈਮੋਰੀਅਲ ਡੇਅ ਹਰ ਸਾਲ ਮਈ ਮਹੀਨੇ ਦੇ ਆਖ਼ਰੀ ਸੋਮਵਾਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਉਨ੍ਹਾਂ ਅਮਰੀਕੀ ਫੌਜੀਆਂ ਦੀ ਯਾਦ ਵਿਚ ਮਨਾਇਆ ਜਾਂਦਾ ਰਿਹਾ ਹੈ, ਜਿਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ। ਇਸ ਦੀ ਸ਼ੁਰੂਆਤ ਸਿਵਲ ਵਾਰ ਤੋਂ ਬਾਅਦ ”ਡੈਕੋਰੇਸ਼ਨ ਡੇਅ” ਵਜੋਂ ਹੋਈ ਸੀ।
ਦੇਸ਼ ਭਰ ਵਿਚ ਅਮਰੀਕੀ ਝੰਡੇ ਅੱਧੇ ਝੁਕਾਏ ਗਏ ਸਨ। ਅਮਰੀਕੀ ਪ੍ਰੰਪਰਾ ਮੁਤਾਬਕ ਸਵੇਰੇ ਝੰਡੇ ਨੂੰ ਅੱਧਾ ਝੁਕਾਇਆ ਗਿਆ ਸੀ ਅਤੇ ਦੁਪਹਿਰ ਤੋਂ ਬਾਅਦ ਮੁੜ ਉੱਪਰ ਕੀਤੇ ਗਏ, ਜੋ ਸ਼ਹੀਦਾਂ ਦੀ ਯਾਦ ਅਤੇ ਦੇਸ਼ ਦੀ ਹਿੰਮਤ ਦਾ ਪ੍ਰਤੀਕ ਮੰਨੇ ਗਏ।
ਇਸ ਦਿਨ ਨੂੰ ਅਮਰੀਕਾ ਵਿਚ ਗਰਮੀਆਂ ਦੀ ਅਣਅਧਿਕਾਰਤ ਸ਼ੁਰੂਆਤ ਵੀ ਮੰਨਿਆ ਗਿਆ। ਲੱਖਾਂ ਲੋਕ ਹਾਲੀਡੇਅ ਵੀਕਐਂਡ ਦੌਰਾਨ ਯਾਤਰਾ ‘ਤੇ ਨਿਕਲੇ, ਹਾਲਾਂਕਿ ਮੈਮੋਰੀਅਲ ਡੇਅ ਦਾ ਅਸਲ ਮਕਸਦ ਦੇਸ਼ ਲਈ ਕੁਰਬਾਨੀ ਦੇਣ ਵਾਲੇ ਫੌਜੀਆਂ ਨੂੰ ਯਾਦ ਕਰਨਾ ਰਿਹਾ।