ਸੈਕਰਾਮੈਂਟੋ, ਕੈਲੀਫੋਰਨੀਆ 26 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਦਾਹੋ ਦੇ ਉਸ ਘਰ ਨੂੰ ਢਾਹ ਦਿੱਤਾ ਜਾਵੇਗਾ ਜਿਥੇ ਪਿਛਲੇ ਸਾਲ ਨਵੰਬਰ ਵਿਚ ਯੁਨੀਵਰਸਿਟੀ ਆਫਈਦਾਹੋ ਦੇ 4 ਵਿਦਿਆਰਥੀਆਂ ਦੀ ਹੱਤਿਆ ਹੋਈ ਸੀ। ਇਹ ਜਾਣਕਾਰੀ ਯੁਨੀਵਰਸਿਟੀ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਬਿਆਨ ਅਨੁਸਾਰ ਇਹ ਕਾਰਵਾਈ ‘ਹੀਲਿੰਗਸਟੈਪ’ ਵਜੋਂ ਕੀਤੀ ਜਾ ਰਹੀ ਹੈ। 13 ਨਵੰਬਰ 2022 ਨੂੰ ਕੇਲੀਗੋਨਕਾਲਵਸ (21), ਮੈਡੀਸਨਮੋਗਨ (21) , ਸਾਨਾਕੇਰਨੋਡਲ (20) ਤੇ ਕੇਰਨੋਡਲ ਦੇ ਮਿੱਤਰ ਈਥਨ ਚਪਿਨ (20) ਦੀ ਇਸ ਘਰ ਵਿਚ ਹੱਤਿਆ ਕਰ ਦਿੱਤੀ ਗਈ ਸੀ। ਇਹ ਘਰ ਯੁਨੀਵਰਸਿਟੀ ਕੈਂਪਸ ਦੇ ਨੇੜੇ ਸਥਿੱਤ ਹੈ ਜਿਸਨੂੰ ਇਸਦੇ ਮਾਲਕ ਨੇ ਯੁਨੀਵਰਸਿਟੀ ਨੂੰ ਦੇ ਦਿੱਤਾ ਸੀ।
4 ਯੁਨੀਵਰਸਿਟੀ ਵਿਦਿਆਰਥੀਆਂ ਦੀ ਹੱਤਿਆ ਵਾਲੇ ਘਰ ਨੂੰ ਢਾਹਿਆ ਜਾਵੇਗਾ
