#AMERICA

ਨਵੇਂ ਪ੍ਰਵਾਸੀ ਅਮਰੀਕੀਆਂ ‘ਚੋਂ ਫੈਲੋਸ਼ਿੱਪ ਲਈ 30 ਜੇਤੂਆਂ ‘ਚ 6 ਭਾਰਤੀ ਅਮਰੀਕੀ Student ਸ਼ਾਮਲ

ਸੈਕਰਾਮੈਂਟੋ, 27 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨਵੇਂ ਅਮਰੀਕੀਆਂ ਲਈ ਪ੍ਰਵਾਸੀ ਤੇ ਪ੍ਰਵਾਸੀਆਂ ਦੇ ਬੱਚਿਆਂ ਵਾਸਤੇ ਗ੍ਰੈਜੂਏਟ ਸਕੂਲ ਪ੍ਰੋਗਰਾਮ ਤਹਿਤ ਮੈਰਿਟ ਆਧਾਰਿਤ ਪਾਲ ਐਂਡ ਡੇਜ਼ੀ ਸੋਰੋਸ ਫੈਲੋਸ਼ਿੱਪਸ ਵਾਸਤੇ 2024 ਦੇ 30 ਜੇਤੂਆਂ ਵਿਚ 6 ਭਾਰਤੀ ਅਮਰੀਕੀ ਵਿਦਿਆਰਥੀ ਸ਼ਾਮਿਲ ਹਨ। ਇਨ੍ਹਾਂ 30 ਜੇਤੂਆਂ ਦੀ ਚੋਣ 2323 ਪ੍ਰਾਰਥੀਆਂ ਵਿਚੋਂ ਕੀਤੀ ਗਈ ਹੈ, ਜਿਨ੍ਹਾਂ ਨੇ ਪੜ੍ਹਾਈ ਦੇ ਖੇਤਰ ਵਿਚ ਵਰਣਨਯੋਗ ਪ੍ਰਾਪਤੀਆਂ ਕੀਤੀਆਂ ਹਨ। ਇਨ੍ਹਾਂ ਵਿਚੋਂ ਹਰੇਕ ਨੂੰ ਗ੍ਰੈਜੂਏਟ ਪੜ੍ਹਾਈ ਲਈ 90,000 ਡਾਲਰ ਤੱਕ ਦਿੱਤੇ ਜਾਣਗੇ। ਇਸ ਫੈਲੋਸ਼ਿਪ ਦੇ ਜੇਤੂ 6 ਭਾਰਤੀ ਅਮਰੀਕੀ ਵਿਦਿਆਰਥੀਆਂ ਵਿਚ ਅਯੂਸ਼ ਕਰਨ, ਅਕਸ਼ੈ ਸਵਾਮੀਨਾਥਨ, ਕੀਰਥਨਾ ਹੋਗਿਰਾਲਾ, ਮਾਲਾਵਿਕਾ ਕਾਨਨ, ਸ਼ੂਭਵੂ ਭੱਟਾਚਾਰੀਆ ਤੇ ਅਨਾਨਿਯਾ ਅਗਸਟਿਨ ਮਲਹੋਤਰਾ ਸ਼ਾਮਲ ਹਨ। ਪਿਛਲੇ 26 ਸਾਲਾਂ ਦੌਰਾਨ ਇਸ ਪ੍ਰੋਗਰਾਮ ਤਹਿਤ 80 ਕਰੋੜ ਡਾਲਰ ਤੋਂ ਵਧ ਦਿੱਤੇ ਜਾ ਚੁੱਕੇ ਹਨ ਤੇ ਇਸ ਫੈਲੋਸ਼ਿੱਪ ਤਹਿਤ ਵਿਦਿਆਰਥੀਆਂ ਨੇ ਦਵਾਈਆਂ ਦੇ ਖੇਤਰ ਤੋਂ ਲੈ ਕੇ ਆਰਟਸ, ਲਾਅ ਤੇ ਬਿਜ਼ਨਸ ਦੇ ਖੇਤਰ ਵਿਚ ਪੜ੍ਹਾਈ ਕੀਤੀ ਹੈ।