ਸ਼੍ਰੀ ਮੁਕਤਸਰ ਸਾਹਿਬ , 25 ਜੂਨ (ਪੰਜਾਬ ਮੇਲ)- ਡਾਕਟਰ ਐਸ ਪੀ ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਹਨ ਕਾਰਜਾਂ ਦੀ ਲੜੀ ਤਹਿਤ ਵੱਖ ਵੱਖ ਬੀਮਾਰੀਆਂ ਤੋਂ ਪੀੜ੍ਹਤ, ਦਵਾਈਆਂ ਖਰੀਦਣ ਤੋਂ ਅਸਮਰਥ ਹਜ਼ਾਰਾਂ ਹੀ ਲੋੜਵੰਦ ਮਰੀਜ਼ਾਂ ਨੂੰ ਲਗਾਤਾਰ ਸਹਾਇਤਾ ਜਾਰੀ ਹੈ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਬਹੁਤ ਹੀ ਛੋਟੇ- ਛੋਟੇ ਬੱਚਿਆਂ ਦੀ ਮਾਂ ਗਰੀਬ ਔਰਤ ਜੋ ਕਾਫੀ ਸਮੇਂ ਤੋਂ ਗੁਰਦਿਆਂ ਦੀ ਬੀਮਾਰੀ ਤੋਂ ਪੀੜਤ ਹੈ, ਇਲਾਜ ਕਰਵਾਉਣ ਤੋਂ ਅਸਮਰਥ ਹੈ, ਕਮਾਈ ਦਾ ਕੋਈ ਵੀ ਸਾਧਣ ਨਹੀਂ ਹੈ ਤਾਂ ਇਹ ਕੇਸ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਟੀਮ ਦੇ ਧਿਆਨ ਵਿੱਚ ਆਉਣ ਉਪਰੰਤ ਡਾ ਓਬਰਾਏ ਨੂੰ ਇਲਾਜ ਕਰਵਾਉਣ ਲਈ ਬੇਨਤੀ ਕੀਤੀ ਗਈ ਸੀ ਤਾਂ ਡਾ ਓਬਰਾਏ ਨੇ ਮਰੀਜ਼ ਦੇ ਹਾਲਾਤ ਦੇਖਦੇ ਹੋਏ ਸਹਾਇਤਾ ਰਾਸ਼ੀ ਦੇਣੀ ਸ਼ੁਰੂ ਕੀਤੀ ਗਈ ਹੈ ਕੱਲ੍ਹ ਡੇਰਾ ਭਾਈ ਮਸਤਾਨ ਸਿੰਘ ਸ਼੍ਰੀ ਮੁਕਤਸਰ ਸਾਹਿਬ ਵਿਖੇ ਗੁਰਦਿਆਂ ਦੀ ਬੀਮਾਰੀ ਤੋਂ ਪੀੜਤ ਲੋੜਵੰਦ ਨੂੰ ਸਹਾਇਤਾ ਰਾਸ਼ੀ ਮਹੰਤ ਕਸ਼ਮੀਰ ਸਿੰਘ ਦੀ ਹਾਜ਼ਰੀ ਵਿੱਚ ਦਿਤੀ ਗਈ। ਸਹਾਇਤਾ ਰਾਸ਼ੀ ਦਿੱਤੀ ਲੈਣ ਉਪਰੰਤ ਲੋੜਵੰਦ ਵੱਲੋਂ ਡਾ ਓਬਰਾਏ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਮੈ ਇਸ ਭਿਆਨਕ ਬੀਮਾਰੀ ਤੋਂ ਅੱਕ ਕੇ ਜ਼ਿੰਦਗੀ ਜਿਊਣ ਦੀ ਆਸ ਛੱਡ ਦਿੱਤੀ ਸੀ ਪਰ ਡਾਕਟਰ ਓਬਰਾਏ ਵਲੋਂ ਪਿਛਲੇ ਲੰਮੇ ਸਮੇਂ ਤੋਂ ਮੇਰੀ ਮੱਦਦ ਕਾਰਣ ਮੈਨੂੰ ਵੀ ਜ਼ਿੰਦਗੀ ਜਿਊਣ ਦੀ ਆਸ ਬੱਝੀ ਹੈ। ਇਸ ਮੌਕੇ ਬਲਵਿੰਦਰ ਸਿੰਘ ਬਰਾੜ ਰਿਟਾ ਪ੍ਰਿੰਸੀਪਲ, ਗੁਰਪਾਲ ਸਿੰਘ ਪਾਲੀ, ਮਲਕੀਤ ਸਿੰਘ ਰਿਟਾ ਬੈਕ ਮੈਨੇਜਰ ਮੀਤ ਪ੍ਰਧਾਨ, ਚਰਨਜੀਤ ਸਿੰਘ ਮੈਂਬਰ ਬਲਾਕ ਸੰਮਤੀ, ਸੁਖਬੀਰ ਸਿੰਘ ਜੈਲਦਾਰ, ਸੋਮ ਨਾਥ, ਮਾਸਟਰ ਰਾਜਿੰਦਰ ਸਿੰਘ, ਅਸ਼ੋਕ ਕੁਮਾਰ, ਬਲਜੀਤ ਸਿੰਘ ਮਾਨ ਰਿਟਾ ਪ੍ਰਿੰਸੀਪਲ, ਬਰਨੇਕ ਸਿੰਘ ਰਿਟਾ ਲੈਕਚਰਾਰ, ਜਸਬੀਰ ਸਿੰਘ ਰਿਟਾ ਏ ਐਸ ਆਈ, ਸੁਖਦਰਸ਼ਨ ਸਿੰਘ ਬੇਦੀ ਰਿਟਾ ਜ਼ਿਲ੍ਹਾ ਉੱਪ ਸਿੱਖਿਆ ਅਫ਼ਸਰ, ਗੁਰਚਰਨ ਸਿੰਘ ਆਸਟ੍ਰੇਲੀਆ ਵਾਲੇ , ਗੁਰਜੀਤ ਸਿੰਘ ਜੀਤਾ ਆਦਿ ਹਾਜ਼ਰ ਸਨ।
ਡਾਕਟਰ ਓਬਰਾਏ ਨੇ ਗੁਰਦਿਆ ਦੀ ਬੀਮਾਰੀ ਤੋਂ ਪੀੜਤ ਲੋੜਵੰਦ ਦੀ ਫੜੀ ਬਾਂਹ

