#AMERICA

ਅਮਰੀਕਾ ਵਿਚ ਦੋ ਛੋਟੇ ਜਹਾਜ਼ ਆਪਸ ਵਿਚ ਟਕਰਾਏ, 4 ਮੌਤਾਂ

ਸੈਕਰਾਮੈਂਟੋ, 10 ਮਾਰਚ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਵਿਚ ਦੋ ਛੋਟੇ ਜਹਾਜ਼ਾਂ ਦੇ ਮੱਧ ਅਸਮਾਨ ਵਿਚ ਆਪਸ ਵਿਚ ਟਕਰਾਅ ਜਾਣ ਦੇ ਸਿੱਟੇ ਵਜੋਂ ਉਨਾਂ ਵਿਚ ਸਵਾਰ ਸਾਰੇ 4 ਵਿਅਕਤੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਪੋਲਕ ਕਾਊਂਟੀ ਸ਼ੈਰਿਫ ਦਫਤਰ ਨੇ ਜਾਰੀ ਕੀਤੀ ਹੈ। ਇਹ ਹਾਦਸਾ ਓਰਲੈਂਡੋ ਦੇ ਦੱਖਣ ਪੱਛਮ ਵਿਚ ਤਕਰੀਬਨ 45 ਮੀਲ ਦੂਰ ਵਿੰਟਰਹੈਵਨ ਵਿਚ ਲੇਕਹਾਰਟਰਿਜ਼ ਉਪਰ ਵਾਪਰਿਆ। ਅਧਿਕਾਰੀਆਂ ਅਨੁਸਾਰ ਪਾਈ ਪਰ ਜੇ-3 ਕੱਬਸੀ ਪਲੇਨ ਜਿਸਨੂੰ ਜੈਕਬਰਾ ਊਨਜ਼ਸੀ ਪਲੇਨ ਬੇਸ ਵੱਲੋਂ ਚਲਾਇਆ ਜਾਂਦਾ ਹੈ ਤੇ ਸਥਾਈ ਖੰਭਾਂ ਵਾਲਾ ਜਹਾਜ਼ ਚੇਰੋਕੀ ਪਾਈਪਰ 161 ਜਿਸ ਨੂੰ ਪੋਲਕ ਸਟੇਟ ਕਾਲਜ ਦੀ ਤਰਫੋਂ ਓਰਮੌਂਡ ਬੀਚ ਉਪਰ ਸਨਰਾਈਜ ਐਵੀਏਸ਼ਨ ਵੱਲੋਂ ਚਲਾਇਆ ਜਾਂਦਾ ਹੈ, ਹਾਦਸੇ ਵਿਚ ਸ਼ਾਮਿਲ ਸਨ। ਸ਼ੈਰਿਫ ਦਫਤਰ ਅਨੁਸਾਰ ਮ੍ਰਿਤਕਾਂ ਵਿਚ ਪਾਇਲਟ ਤੇ ਇੰਸਟਰਕਟ ਰਫੇਦਈ ਰੇਨਬੇਕਰ (24) ,ਪੋਲਕ ਸਟੇਟ ਕਾਲਜ ਦਾ ਵਿਦਿਆਰਥੀ ਜ਼ੈਚ ਰੀਜੀਨਮੇਸ (19) , ਰੈਂਡਲ ਐਲਬਰਟਕ ਰਾਫੋਰਡ (67) ਤੇ ਲੂਇਸਸੀ ਡੀਫਾਜ਼ੀਓ (78) ਸ਼ਾਮਿਲ ਹਨ।   ਸ਼ੈਰਿਫ ਦਫਤਰ ਦੇ ਚੀਫ਼ ਆਫ ਸਟਾਫ਼ਸਟੀਵਲੈਸਟਰ ਨੇ ਕਿਹਾ ਹੈ ਕਿ ਇਕ ਜਹਾਜ਼ ਦਾ ਮਲਬਾ ਲੇਕਹਾਰਟ ਰਿਜ਼ ਵਿਚੋਂ ਪਾਣੀ ਦੀ ਸਤਾ ਉਪਰ ਹੀ ਮਿਲਿਆ ਹੈ ਜਦ ਕਿ ਦੂਸਰਾ ਜਹਾਜ਼ ਪਾਣੀ ਵਿਚ ਪੂਰੀ ਤਰਾਂ ਡੁੱਬ ਚੁੱਕਾ ਸੀ। ਉਸਦਾ ਮਲਬਾ ਪਾਣੀਦੇ 21 ਫੁੱਟ ਹੇਠਾਂ ਮਿਲਿਆ ਹੈ। ਪੋਲਕ ਕਾਊਂਟੀ ਸ਼ੈਰਿਫ ਗਰੈਡੀ ਜੂਡ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਹਾਦਸੇ ਦੀ ਸੰਘੀ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾਵੇਗੀ।

Leave a comment