#AMERICA

ਅਮਰੀਕੀ ਸੈਨਟ ਵੱਲੋਂ ਅਰੁਨ ਸੁਬਰਾਮਨੀਅਨ ਦੀ ਡਿਸਟ੍ਰਿਕਟ ਜੱਜ ਵਜੋਂ ਨਿਯੁਕਤੀ ਦੀ ਪੁਸ਼ਟੀ

ਸੈਕਰਾਮੈਂਟੋ , ਕੈਲੀਫੋਰਨੀਆ, 10 ਮਾਰਚ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਸੈਨਟ ਵੱਲੋਂ ਭਾਰਤੀ-ਅਮਰੀਕੀ ਅਰੁਨ ਸੁਬਰਾਮਨੀਅਨ ਦੀ ਨਿਊਯਾਰਕ ਦੇ ਦੱਖਣੀ ਜਿਲੇ ਦੇ ਡਿਸਟ੍ਰਿਕਟ ਜੱਜ ਵਜੋਂ ਨਿਯੁਕਤੀ ਦੀ ਪੁਸ਼ਟੀ ਕਰ ਦੇਣ ਦੀ ਖ਼ਬਰ ਹੈ।  ਉਹ ਪਹਿਲੇ ਦੱਖਣ ਏਸ਼ੀਆਈ ਹੋਣਗੇ ਜੋ ਇਸ ਬੈਂਚ ਉਪਰ ਸੇਵਾ ਨਿਭਾਉਣਗੇ। ਸੈਨਟਨੇ 58-37 ਵੋਟਾਂ ਦੇ ਫਰਕ ਨਾਲ ਉਨਾਂ ਦੀ ਡਿਸਟ੍ਰਿਕਟ ਜੱਜ ਵਜੋਂ ਨਿਯੁਕਤੀ ਦੀ ਪੁਸ਼ਟੀ ਕੀਤੀ। ਸੈਨੇਟਰ ਚਾਰਲ ਸਸ਼ੂਮਰ ਨੇ ਇਹ ਐੇਲਾਨ ਕਰਦਿਆਂ ਕਿਹਾ ਕਿ ਸੁਬਰਾਮਨੀਅਨ ਭਾਰਤੀ ਪ੍ਰਵਾਸੀ ਦਾ ਪੁੱਤਰ ਹੈ ਜਿਸਦਾ ਕਰੀਅਰ ਲੋਕਾਂ ਨੂੰ ਸਮਰਪਿਤ ਰਿਹਾ ਹੈ। ਸੁਬਰਾਮਨੀਅਮ ਦਾ ਜਨਮ ਪਿਟਸਰਬਰਗ, ਪੈਨਸਿਲਵਾਨੀਆ ਵਿਚ 1979 ਵਿੱਚ ਹੋਇਆ ਸੀ। ਉਸ ਦੇ ਮਾਂ-ਬਾਪ 1970 ਵਿਆਂ ਦੇ ਸ਼ੁਰੂ ਵਿਚ ਭਾਰਤ ਤੋਂ ਆ ਕੇ ਅਮਰੀਕਾ ਵੱਸ ਗਏ ਸਨ।

Leave a comment