-28 ਨੂੰ ਪਟਿਆਲਾ ਨਿਗਮ, ਬਾਘਾਪੁਰਾਣਾ ਤੇ ਧਰਮਕੋਟ ਕੌਂਸਲਾਂ ਦੇ ਕੁੱਲ 52 ਵਾਰਡਾਂ ‘ਤੇ ਵੋਟਾਂ ਪੈਣਗੀਆਂ
ਚੰਡੀਗੜ੍ਹ, 18 ਨਵੰਬਰ (ਪੰਜਾਬ ਮੇਲ)- ਪੰਜਾਬ ‘ਚ ਨਗਰ ਨਿਗਮ ਪਟਿਆਲਾ ਦੇ 30 ਵਾਰਡਾਂ, ਨਗਰ ਕੌਂਸਲ ਬਾਘਾਪੁਰਾਣਾ ਦੇ 15 ਅਤੇ ਧਰਮਕੋਟ ਦੇ 7 ਵਾਰਡਾਂ ਲਈ 28 ਨਵੰਬਰ ਨੂੰ ਮੁੜ ਹੋਣ ਵਾਲੀਆਂ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਦੌਰਾਨ ਆਮ ਆਦਮੀ ਪਾਰਟੀ (ਆਪ) ਨੇ ਪਟਿਆਲਾ ਨਿਗਮ ਅਤੇ ਬਾਘਾਪੁਰਾਣਾ ਤੇ ਧਰਮਕੋਟ ਕੌਂਸਲ ਚੋਣਾਂ ਲਈ 52 ਵਾਰਡਾਂ ‘ਚੋਂ 30 ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਪਟਿਆਲਾ ਨਿਗਮ ਦੇ 9 ਵਾਰਡਾਂ, ਨਗਰ ਕੌਂਸਲ ਧਰਮਕੋਟ ਦੇ 7 ਅਤੇ ਬਾਘਾਪੁਰਾਣਾ ਦੇ 14 ਵਾਰਡਾਂ ਦੇ ਉਮੀਦਵਾਰੇ ਮੈਦਾਨ ‘ਚ ਉਤਾਰੇ ਹਨ।
ਜਾਣਕਾਰੀ ਅਨੁਸਾਰ ‘ਆਪ’ ਨੇ ਪਟਿਆਲਾ ਦੇ ਵਾਰਡ ਨੰਬਰ 4 ਤੋਂ ਮਨਦੀਪ ਵਿਰਦੀ, ਵਾਰਡ ਨੰਬਰ 6 ਤੋਂ ਜਸਬੀਰ ਗਾਂਧੀ, ਵਾਰਡ ਨੰਬਰ 12 ਤੋਂ ਜਗਦੀਪ ਜੱਗਾ, ਵਾਰਡ 14 ਤੋਂ ਗੁਰਕ੍ਰਿਪਾਲ ਸਿੰਘ, ਵਾਰਡ 15 ਤੋਂ ਪਰਵਿੰਦਰ ਕੌਰ, ਵਾਰਡ 16 ਤੋਂ ਜਸਵੰਤ ਸਿੰਘ, ਵਾਰਡ ਨੰਬਰ 22 ਤੋਂ ਗੀਤਿਕਾ ਰਜਿੰਦਰ ਰਾਜੂ, ਵਾਰਡ 26 ਤੋਂ ਕੁਲਵੰਤ ਲਾਲਕਾ ਅਤੇ ਵਾਰਡ 28 ਤੋਂ ਹਰਿੰਦਰ ਕੋਹਲੀ ਨੂੰ ਚੋਣ ਮੈਦਾਨ ਵਿਚ ਉਤਾਰਿਆ।
ਇਸੇ ਤਰ੍ਹਾਂ ਨਗਰ ਕੌਂਸਲ ਧਰਮਕੋਟ ਦੇ ਵਾਰਡ ਨੰਬਰ 1 ਤੋਂ ਹਰਪ੍ਰੀਤ ਸਿੰਘ ਰਿੱਕੀ, ਵਾਰਡ 2 ਤੋਂ ਗੀਤਾ ਰਾਣੀ, ਵਾਰਡ 3 ਤੋਂ ਗੁਰਮੇਲ ਸਿੰਘ, ਵਾਰਡ ਨੰਬਰ 4 ਤੋਂ ਗਰਮੇਲ ਕੌਰ, ਵਾਰਡ 7 ਤੋਂ ਅੰਮ੍ਰਿਤਪਾਲ ਸਿੰਘ, ਵਾਰਡ ਨੰਬਰ 9 ਤੋਂ ਗੁਰਮੀਤ ਸਿੰਘ ਅਤੇ ਵਾਰਡ ਨੰਬਰ 13 ਤੋਂ ਸੁਖਵਿੰਦਰ ਕੌਰ ਨੂੰ ਉਮੀਦਵਾਰ ਐਲਾਨਿਆ। ਨਗਰ ਕੌਂਸਲ ਬਾਘਾਪੁਰਾਣਾ ਦੇ ਵਾਰਡ ਨੰਬਰ 1 ਤੋਂ ਲਖਵੀਰ ਕੌਰ, ਵਾਰਡ 2 ਤੋਂ ਕੁਲਵੰਤ ਸਿੰਘ, ਵਾਰਡ 3 ਤੋਂ ਧਰਮਿੰਦਰ ਸਿੰਘ ਰੱਖੜਾ, ਵਾਰਡ 4 ਤੋਂ ਸਰਬਜੀਤ ਕੌਰ, ਵਾਰਡ 5 ਤੋਂ ਕੁਲਦੀਪ ਕੌਰ, ਵਾਰਡ 6 ਤੋਂ ਮਨਦੀਪ ਕੱਕੜ, ਵਾਰਡ 8 ਤੋਂ ਕਮਲ ਕੁਮਾਰ, ਵਾਰਡ 9 ਤੋਂ ਸੋਨੀਆ ਗੁਪਤਾ, ਵਾਰਡ 10 ਤੋਂ ਤਰੁਣ ਮਿੱਤਲ, ਵਾਰਡ 11 ਤੋਂ ਰਾਣੀ ਅਰੋੜਾ, ਵਾਰਡ 12 ਤੋਂ ਸੋਨੀਆ, ਵਾਰਡ 13 ਤੋਂ ਰਾਜਾ ਘਾਰੂ, ਵਾਰਡ 14 ਤੋਂ ਅਮਨਦੀਪ ਕੌਰ ਅਤੇ ਵਾਰਡ ਨੰਬਰ 15 ਤੋਂ ਪ੍ਰਿਥੀ ਸਿੰਘ ਨੂੰ ਉਮੀਦਵਾਰ ਐਲਾਨ ਦਿੱਤਾ ਹੈ।
ਕਾਂਗਰਸ ਵੱਲੋਂ ਬਾਘਾਪੁਰਾਣਾ ਤੇ ਧਰਮਕੋਟ ਤੋਂ ਐਲਾਨੇ ਉਮੀਦਵਾਰਾਂ ਦੀ ਸੂਚੀ ਜਾਰੀ
ਚੰਡੀਗੜ੍ਹ : ਕਾਂਗਰਸ ਨੇ ਨਗਰ ਕੌਂਸਲ ਬਾਘਾਪੁਰਾਣਾ ਦੀ ਚੋਣ ਲਈ 15 ਅਤੇ ਧਰਮਕੋਟ ਦੇ 7 ਵਾਰਡਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਜਦੋਂ ਕਿ ਪਟਿਆਲਾ ਨਿਗਮ ਲਈ ਹਾਲੇ ਕੋਈ ਚੋਣ ਪਿੜ ‘ਚ ਨਹੀਂ ਉਤਾਰਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ ਬਾਘਾਪੁਰਾਣਾ ਦੇ ਵਾਰਡ ਨੰਬਰ 1 ਤੋਂ ਸੁਖਪਾਲ ਕੌਰ, ਵਾਰਡ ਨੰਬਰ 2 ਤੋਂ ਜਸ਼ਨਦੀਪ ਸਿੰਘ, ਵਾਰਡ 3 ਤੋਂ ਕੁਲਦੀਪ ਸਿੰਘ, ਵਾਰਡ 4 ਤੋਂ ਗੁਰਮੀਤ ਕੌਰ, ਵਾਰਡ ਨੰਬਰ 5 ਤੋਂ ਗੁਰਜੀਤ ਕੌਰ, ਵਾਰਡ ਨੰਬਰ 6 ਤੋਂ ਗੁਰਦਿੱਤ ਸਿੰਘ, ਵਾਰਡ ਨੰਬਰ 7 ਤੋਂ ਆਸ਼ੂ ਰਾਣੀ, ਵਾਰਡ ਨੰਬਰ 8 ਤੋਂ ਗੁਰਮੁੱਖ ਸਿੰਘ, ਵਾਰਡ ਨੰਬਰ 9 ਤੋਂ ਸ਼ੈਲੀ ਮਿੱਤਲ, ਵਾਰਡ ਨੰਬਰ 10 ਤੋਂ ਗੁਰਜੰਟ ਸਿੰਘ, ਵਾਰਡ ਨੰਬਰ 11 ਤੋਂ ਤੇਜਪਾਲ ਕੌਰ, ਵਾਰਡ ਨੰਬਰ 12 ਤੋਂ ਪ੍ਰਦੀਪ ਕੁਮਾਰ, ਵਾਰਡ ਨੰਬਰ 13 ਤੋਂ ਜਗਸੀਰ ਸਿੰਘ, ਵਾਰਡ ਨੰਬਰ 14 ਤੋਂ ਜਸਵਿੰਦਰ ਕੌਰ ਅਤੇ ਵਾਰਡ ਨੰਬਰ 15 ਤੋਂ ਜਸ਼ਨਦੀਪ ਸਿੰਘ ਨੂੰ ਉਮੀਦਵਾਰ ਐਲਾਨਿਆ। ਇਸ ਦੌਰਾਨ ਧਰਮਕੋਟ ਦੇ ਵਾਰਡ ਨੰਬਰ 1 ਤੋਂ ਸੁਖਦੇਵ ਸਿੰਘ, ਵਾਰਡ ਨੰਬਰ 2 ਤੋਂ ਪੂਜਾ ਰਾਣੀ, ਵਾਰਡ ਨੰਬਰ 3 ਤੋਂ ਗੀਤਾ ਰਾਣੀ, ਵਾਰਡ ਨੰਬਰ 4 ਤੋਂ ਅੰਮ੍ਰਿਤਪਾਲ ਕੌਰ, ਵਾਰਡ ਨੰਬਰ 7 ਤੋਂ ਰੁਪਿੰਦਰ ਸਿੰਘ ਸਿੱਧੂ, ਵਾਰਡ ਨੰਬਰ 9 ਤੋਂ ਨਿਰਮਲ ਸਿੰਘ ਅਤੇ ਵਾਰਡ ਨੰਬਰ 13 ਤੋਂ ਨਵਦੀਪ ਕੌਰ ਨੂੰ ਉਮੀਦਵਾਰ ਐਲਾਨ ਦਿੱਤਾ ਹੈ।
ਭਾਜਪਾ ਵੱਲੋਂ ਵੀ ਉਮੀਦਵਾਰਾਂ ਦਾ ਐਲਾਨ
ਚੰਡੀਗੜ੍ਹ : ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਨਗਰ ਨਿਗਮ ਪਟਿਆਲਾ ਦੇ 30, ਨਗਰ ਕੌਂਸਲ ਬਾਘਾਪੁਰਾਣਾ ਦੇ 10 ਅਤੇ ਧਰਮਕੋਟ ਦੇ 7 ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਨਗਰ ਨਿਗਮ ਪਟਿਆਲਾ ਦੇ ਵਾਰਡ ਨੰਬਰ 1 ਤੋਂ ਆਂਚਲ, ਵਾਰਡ 4 ਤੋਂ ਐਡਵੋਕੇਟ ਹਰਪ੍ਰੀਤ ਸਿੰਘ, ਵਾਰਡ 6 ਤੋਂ ਨੀਰਜ ਸ਼ਰਮਾ, ਵਾਰਡ 12 ਤੋਂ ਸ਼ਮਸ਼ੇਰ ਸਿੰਘ, ਵਾਰਡ 14 ਤੋਂ ਗਗਨਦੀਪ ਸਿੰਘ, ਵਾਰਡ 15 ਤੋਂ ਤੇਜਿੰਦਰ ਕੌਰ, ਵਾਰਡ 16 ਤੋਂ ਅਨਿਲ ਕੁਮਾਰ, ਵਾਰਡ 22 ਤੋਂ ਯਸ਼ਪਾਲ ਕੌਰ, ਵਾਰਡ 26 ਤੋਂ ਵਿਨੋਦ ਬੱਲ, ਵਾਰਡ 28 ਤੋਂ ਇੰਦਰ ਨਾਰੰਗ, ਵਾਰਡ 32 ਤੋਂ ਸੀਮਾ ਸ਼ਰਮਾ, ਵਾਰਡ 33 ਤੋਂ ਸੋਨੀਆ ਕਪੂਰ, ਵਾਰਡ 34 ਤੋਂ ਸੁਸ਼ੀਲ ਨਈਅਰ, ਵਾਰਡ ਨੰਬਰ 36 ਤੋਂ ਹਰੀਸ਼ ਨਾਗਪਾਲ, ਵਾਰਡ ਨੰਬਰ 37 ਤੋਂ ਕਿਰਨ ਰਾਣੀ, ਵਾਰਡ 38 ਤੋਂ ਰੁਤਕਸ਼ਾ ਬਾਂਸਲ, ਵਾਰਡ ਨੰਬਰ 40 ਤੋਂ ਅਨੁਜ ਖੋਸਲਾ, ਵਾਰਡ 41 ਤੋਂ ਸ਼ਿੰਦਰ ਕੌਰ, ਵਾਰਡ 43 ਤੋਂ ਅੰਮ੍ਰਿਤ ਕੌਰ, ਵਾਰਡ 44 ਤੋਂ ਰਾਜੀਵ ਖੰਨਾ, ਵਾਰਡ 45 ਤੋਂ ਮੰਜੂ ਦੇਵੀ, 46 ਤੋਂ ਵਰੁਣ ਜਿੰਦਲ, 48 ਤੋਂ ਨਿਖਿਲ ਕੁਮਾਰ ਕਾਕਾ, 50 ਤੋਂ ਵਿਜੇ ਕੁਮਾਰ ਕੂਕਾ, 51 ਤੋਂ ਰਿਤੂ ਜੈਨ, 52 ਤੋਂ ਜੀਵਨ ਪਰਵੇਸ਼, 53 ਤੋਂ ਵੰਦਨਾ ਜੋਸ਼ੀ, 55 ਤੋਂ ਗੁਰਿੰਦਰ ਕਾਲਿਕਾ, 57 ਤੋਂ ਰਜਨੀ ਸ਼ਰਮਾ ਅਤੇ 58 ਤੋਂ ਦਿਨੇਸ਼ ਕੁਮਾਰ ਗਰਗ ਨੂੰ ਚੋਣ ਮੈਦਾਨ ਵਿਚ ਉਤਾਰਿਆ। ਇਸੇ ਤਰ੍ਹਾਂ ਨਗਰ ਕੌਂਸਲ ਬਾਘਾਪੁਰਾਣਾ ਦੇ ਵਾਰਡ ਨੰਬਰ 2 ਤੋਂ ਅਮਿਤ ਸ਼ਰਮਾ, 3 ਤੋਂ ਕੁਲਦੇਵ ਸਿੰਘ, 4 ਤੋਂ ਕਰਮਜੀਤ ਕੌਰ, 8 ਤੋਂ ਪਾਲ ਸਿੰਘ, 9 ਤੋਂ ਪਲਵੀ ਗਰਗ, 11 ਤੋਂ ਇੰਦੂ ਗਰਗ, 12 ਤੋਂ ਸੁਰਿੰਦਰ ਪਾਲ ਸਿੰਘ, 13 ਤੋਂ ਰਾਜ ਹੰਸ, 14 ਤੋਂ ਸੁਖਪ੍ਰੀਤ ਕੌਰ ਅਤੇ 15 ਤੋਂ ਵੈਦ ਰੋਸ਼ਨ ਨੂੰ ਉਮੀਦਵਾਰ ਐਲਾਨਿਆ। ਨਗਰ ਕੌਂਸਲ ਧਰਮਕੋਟ ਦੇ ਵਾਰਡ ਨੰਬਰ 1 ਤੋਂ ਕਰਮ ਸਿੰਘ, 2 ਤੋਂ ਹੀਨਾ ਗੋਇਲ, 3 ਤੋਂ ਸ਼ਿੰਗਾਰਾ ਸਿੰਘ, 4 ਤੋਂ ਕੁਲਵਿੰਦਰ ਕੌਰ, 7 ਤੋਂ ਰਘਬੀਰ ਸਿੰਘ, 9 ਤੋਂ ਹਰੀ ਕ੍ਰਿਸ਼ਨ ਅਤੇ 13 ਤੋਂ ਜਸਪ੍ਰੀਤ ਕੌਰ ਨੂੰ ਚੋਣ ਮੈਦਾਨ ਵਿਚ ਉਤਾਰਿਆ।

