#AMERICA

ਸਿਕੰਦਰ ਸਿੰਘ ਗਰੇਵਾਲ ਨਹੀਂ ਰਹੇ

ਵਲੇਹੋਂ, 7 ਜਨਵਰੀ (ਪੰਜਾਬ ਮੇਲ)- ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਅਮਰੀਕੀ ਭਾਈਚਾਰੇ ਦੀ ਜਾਣੀ ਪਹਿਚਾਣੀ ਸ਼ਖਸੀਅਤ ਸਿਕੰਦਰ ਗਰੇਵਾਲ ਪਿਛਲੇ ਦਿਨੀਂ ਪ੍ਰਮਾਤਮਾ ਵੱਲੋਂ ਬਖਸ਼ੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ ਹਨ। ਉਹ 57 ਵਰ੍ਹਿਆਂ ਦੇ ਸਨ। ਉਹ ਲੰਮੇ ਸਮੇਂ ਤੋਂ ਅਮਰੀਕਾ ਰਹਿ ਰਹੇ ਸਨ। ਉਹ ਆਪਣੇ ਪਿੱਛੇ ਭਰੇ-ਪੂਰੇ ਪਰਿਵਾਰ ਨੂੰ ਰੌਂਦਿਆਂ-ਕੁਰਲਾਉਂਦਿਆਂ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ 15 ਜਨਵਰੀ, 2025 ਨੂੰ ਸਵੇਰੇ 10 ਵਜੇ Twin Chapels Mortuary, 1100 Tennessee St Vallejo, CA 94590 ਵਿਖੇ ਹੋਵੇਗਾ। ਉਪਰੰਤ 1 ਵਜੇ ਗੁਰਦੁਆਰਾ ਸਾਹਿਬ ਫੇਅਰਫੀਲਡ 2948 Rockville Rd, Fairfield CA 94534 ਵਿਖੇ ਅੰਤਿਮ ਅਰਦਾਸ ਹੋਵੇਗੀ।