#OTHERS

ਸਾਊਦੀ ਅਰਬ ਵੱਲੋਂ ਪਹਿਲੀ ਸਾਊਦੀ ਮਹਿਲਾ ਪੁਲਾੜ ਯਾਤਰੀ ਨੂੰ ਪੁਲਾੜ ਭੇਜਣ ਦਾ ਐਲਾਨ

ਰਿਆਦ, 13 ਫਰਵਰੀ (ਪੰਜਾਬ ਮੇਲ)- ਸਾਊਦੀ ਅਰਬ ਨੇ ਐਤਵਾਰ ਨੂੰ 2023 ਦੀ ਦੂਜੀ ਤਿਮਾਹੀ ‘ਚ ਪਹਿਲੀ ਸਾਊਦੀ ਮਹਿਲਾ ਪੁਲਾੜ ਯਾਤਰੀ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਭੇਜਣ ਦੀ ਯੋਜਨਾ ਦਾ ਐਲਾਨ ਕੀਤਾ। ਸਾਊਦੀ ਪੁਰਸ਼ ਪੁਲਾੜ ਯਾਤਰੀ ਅਲੀ ਅਲ-ਕਰਨੀ ਨਾਲ ਮਹਿਲਾ ਪੁਲਾੜ ਯਾਤਰੀ ਰੇਯਨਾ ਬਰਨਾਵੀ ਨੂੰ ਏ. ਐਕਸ.-2 ਪੁਲਾੜ ਮਿਸ਼ਨ ਦੇ ਚਾਲਕ ਦਲ ਵਿਚਾਲੇ ਪੁਲਾੜ ‘ਚ ਭੇਜਿਆ ਜਾਵੇਗਾ। ਉਹ ਪੁਲਾੜ ‘ਚ ਜਾਣ ਵਾਲੇ ਪਹਿਲੇ ਸਾਊਦੀ ਪੁਲਾੜ ਯਾਤਰੀ ਹੋਣਗੇ।
ਇਸ ਕਦਮ ਦਾ ਉਦੇਸ਼ ਮਨੁੱਖੀ ਪੁਲਾੜ ਉਡਾਣ ‘ਚ ਰਾਸ਼ਟਰੀ ਸਮਰੱਥਾਵਾਂ ਨੂੰ ਹੁਲਾਰਾ ਦੇਣਾ ਤੇ ਸਿਹਤ, ਸਥਿਰਤਾ ਅਤੇ ਪੁਲਾੜ ਟੈਕਨਾਲੋਜੀ ਵਰਗੇ ਖੇਤਰਾਂ ‘ਚ ਵਿਗਿਆਨਕ ਖੋਜ ‘ਚ ਯੋਗਦਾਨ ਪਾਉਣਾ ਹੈ। ਇਹ ਕਦਮ ਸਾਊਦੀ ਹਿਊਮਨ ਸਪੇਸਫਲਾਈਟ ਪ੍ਰੋਗਰਾਮ ਦੇ ਹਿੱਸੇ ਵਜੋਂ ਹਨ, ਜਿਸ ੱਿਚ ਮਿਸ਼ਨ ਦੀਆਂ ਸਾਰੀਆਂ ਜ਼ਰੂਰਤਾਂ ਲਈ ਦੋਵੇਂ ਪੁਲਾੜ ਯਾਤਰੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ।
ਸਾਊਦੀ ਅਰਬ ਯੂ.ਏ.ਈ. ਤੋਂ ਬਾਅਦ ਮਿਸ਼ਨ ‘ਤੇ ਪੁਲਾੜ ਯਾਤਰੀਆਂ ਨੂੰ ਭੇਜਣ ਵਾਲਾ ਦੂਜਾ ਅਰਬ ਦੇਸ਼ ਹੋਵੇਗਾ, ਜਿਸ ਨੇ ਜੂਨ 2022 ਵਿਚ ਐਲਾਨ ਕੀਤਾ ਸੀ ਕਿ ਯੂ.ਏ.ਈ. ਨਾਸਾ ਅਤੇ ਸਪੇਸਐਕਸ ਦੇ ਸਹਿਯੋਗ ਨਾਲ ਪਹਿਲੇ ਲੰਬੇ ਸਮੇਂ ਦੇ ਪੁਲਾੜ ਮਿਸ਼ਨ ‘ਤੇ ਸੁਲਤਾਨ ਅਲ ਨੇਯਾਦੀ ਨੂੰ ਭੇਜ ਰਿਹਾ ਹੈ। ਇਸ ਪੁਲਾੜ ਯਾਤਰੀ ਨਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਲੰਬੇ ਸਮੇਂ ਦੇ ਮਿਸ਼ਨ ‘ਤੇ ਜਾਣ ਵਾਲਾ ਸਾਊਦੀ ਅਰਬ ਪਹਿਲਾ ਅਰਬ ਪੁਲਾੜ ਯਾਤਰੀ ਬਣ ਜਾਵੇਗਾ।
ਪਿਛਲੇ ਸਾਲਾਂ ਵਿਚ ਖਾੜੀ ਦੇਸ਼ਾਂ ਨੇ ਸਪੇਸ ਅਤੇ ਸੈਟੇਲਾਈਟ ਟੈਕਨਾਲੋਜੀ ਦੇ ਭਵਿੱਖ ਵੱਲ ਵਧੇਰੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਮਹੱਤਵਪੂਰਨ ਖੇਤਰ ਵਿਚ ਆਪਣੇ ਲਈ ਸਥਾਨ ਸੁਰੱਖਿਅਤ ਕਰਨ ਲਈ ਕਈ ਕਦਮ ਚੁੱਕੇ ਹਨ।

Leave a comment