“ਅੰਤਮ ਸੰਸਕਾਰ 20 ਜੂਨ ਨੂੰ ਹੋਵੇਗਾ”
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ), 18 ਜੂਨ (ਪੰਜਾਬ ਮੇਲ)- ਬੀਤੇ ਦਿਨੀ ਬੇਕਰਸ਼ਫੀਲਡ ਨਿਵਾਸੀ ਗੁਰਬਿੰਦਰ ਸਿੰਘ ਸਰਾਂ (ਸਪੁੱਤਰ ਸ. ਬਲਦੇਵ ਸਿੰਘ ਸਰਾਂ) ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ। ਇਸ ਸਮੇਂ ਉਨ੍ਹਾਂ ਦੀ ਉਮਰ 42 ਸਾਲ ਦੇ ਲਗਭਗ ਸੀ। ਉਨ੍ਹਾਂ ਦਾ ਪੰਜਾਬ ਤੋਂ ਪਿਛਲਾ ਪਿੰਡ ਕੱਛੋਆਣਾ, ਜਿਲ੍ਹਾਂ ਫ਼ਿਰੋਜ਼ਪੁਰ ਸੀ। ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਸ. ਅਵਤਾਰ ਸਿੰਘ ਗਰੇਵਾਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਪਿੱਛੇ ਮਾਂ-ਬਾਪ, ਪਤਨੀ, ਭਰਾ ਤੋਂ ਇਲਾਵਾ ਦੋ ਬੇਟੇ ਜਿੰਨ੍ਹਾਂ ਵਿੱਚ ਛੋਟਾ ਇੱਕ ਮਹੀਨੇ ਦਾ ਅਤੇ ਵੱਡਾ ਪੰਜ ਸਾਲ ਦਾ ਛੱਡ ਗਏ ਹਨ। ਉਹ ਪੋਸਟ ਆਫ਼ਿਸ (ਡਾਕ ਵਿਭਾਗ) ਵਿੱਚ ਨੌਕਰੀ ਕਰਦੇ ਸਨ। ਜੋ ਮਿਲਣਸਾਰ ਅਤੇ ਚੰਗੇ ਸੁਭਾਅ ਦੇ ਮਾਲਕ ਸਨ।
ਉਨ੍ਹਾਂ ਦਾ ਅੰਤਮ ਸੰਸਕਾਰ ਅਤੇ ਸਰਧਾਜ਼ਲੀਆਂ ਦੀ ਰਸਮ “ਗਰੀਨਲਾਨ ਫਿਊਨਰਲ ਹੋਮ” ਵਿਖੇ 20 ਜੂਨ, 2026 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜ਼ੇ ਤੋਂ 12 ਵਜ਼ੇ ਤੱਕ ਹੋਵੇਗੀ। ਜਿਸ ਦਾ ਪਤਾ: 2739 Panama Lane, Bakersfield, CA 93313 ਹੈ। ਇਸ ਉਪਰੰਤ ਪਾਠ ਦਾ ਭੋਗ ਅਤੇ ਅੰਤਮ ਅਰਦਾਸ ਬੇਕਰਸ਼ਫੀਲਡ ਦੇ ਗੁਰਦੁਆਰਾ “ਗੁਰੂ ਨਾਨਕ ਮਿਸ਼ਨ ਸਿੱਖ ਸੈਂਟਰ” ਵਿੱਚ ਹੋਵੇਗੀ। ਜਿਸ ਦਾ ਪਤਾ: 8601 S H St, Bakersfield, CA 93307 ਹੈ।
ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਝਾ ਕਰਨ ਅਤੇ ਹੋਰ ਜਾਣਕਾਰੀ ਲਈ ਉਨ੍ਹਾਂ ਦੇ ਪਿਤਾ ਸ. ਬਲਦੇਵ ਸਿੰਘ ਸਰਾਂ ਨਾਲ ਫੋਨ ਨੰਬਰ (661) 421-8125 ਜਾਂ ਭਰਾ ਗੋਲਡੀ ਸਰਾਂ ਨਾਲ ਫੋਨ ਨੰਬਰ (661) 717-4641 ਫੋਨ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

