#AMERICA

ਲੂਸੀਆਨਾ ‘ਚ ਹੋਏ ਭਿਆਨਕ ਸੜਕ ਹਾਦਸੇ ਦੌਰਾਨ ਕਈ ਵਾਹਨ ਆਪਸ ‘ਚ ਟਕਰਾਏ”

-7 ਮੌਤਾਂ ਤੇ 25 ਤੋਂ ਵੱਧ ਲੋਕ ਹੋਰ ਜ਼ਖਮੀ
ਸੈਕਰਾਮੈਂਟੋ, 25 ਅਕਤੂਬਰ (ਹੁਸਨ ਲੜੋਆ ਬੰਗਾ/ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਲੂਸੀਆਨਾ ਰਾਜ ‘ਚ ਇੰਟਰਸਟੇਟ 55 ਉਪਰ ਨਿਊ ਓਰਲੀਨਜ਼ ਨੇੜੇ ਸੰਘਣੀ ਧੁੰਦ ਕਾਰਨ ਵਾਪਰੇ ਇਕ ਭਿਆਨਕ ਸੜਕ ਹਾਦਸੇ ‘ਚ ਘੱਟੋ-ਘੱਟ 7 ਵਿਅਕਤੀਆਂ ਦੇ ਮਾਰੇ ਜਾਣ ਅਤੇ 25 ਤੋਂ ਵੱਧ ਲੋਕ ਜ਼ਖਮੀ ਹੋਣ ਦੀ ਖਬਰ ਹੈ। ਲੂਸੀਆਨਾ ਸਟੇਟ ਪੁਲਿਸ ਅਨੁਸਾਰ ਹਾਦਸੇ ਦੌਰਾਨ 158 ਵਾਹਨ ਆਪਸ ਵਿਚ ਟਕਰਾਏ। ਪੁਲਿਸ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ 25 ਤੋਂ ਵਧ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚ ਗੰਭੀਰ ਜ਼ਖਮੀ ਵੀ ਸ਼ਾਮਲ ਹਨ।
ਇਸ ਤੋਂ ਇਲਾਵਾ ਕੁਝ ਜ਼ਖਮੀ ਖੁਦ ਹੀ ਹਸਪਤਾਲਾਂ ਵਿਚ ਪਹੁੰਚੇ ਹਨ। ਹਾਦਸੇ ਉਪਰੰਤ ਕੁਝ ਵਾਹਨਾਂ ਨੂੰ ਅੱਗ ਲੱਗ ਜਾਣ ਦੀ ਵੀ ਰਿਪੋਰਟ ਹੈ। ਲੂਸੀਆਨਾ ਦੇ ਗਵਰਨਰ ਜੌਹਨ ਬੈਲ ਐਡਵਰਡਜ ਨੇ ਹਾਦਸੇ ਉਪਰ ਚਿੰਤਾ ਪ੍ਰਗਟ ਕਰਦਿਆਂ ਪੀੜਤਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਪੁਲਿਸ ਅਨੁਸਾਰ ਹਾਦਸੇ ਉਪਰੰਤ ਇੰਟਰਸਟੇਟ 55 ਤੋਂ ਇਲਾਵਾ ਇੰਟਰਸਟੇਟ 10 ਤੇ 310 ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।

Leave a comment