#PUNJAB

ਲੁਧਿਆਣਾ ‘ਚ ਹੋਈ ਕਰੋੜਾਂ ਦੀ ਲੁੱਟ ਮਾਮਲੇ ‘ਚ 5 ਗ੍ਰਿਫ਼ਤਾਰ: ਡੀ.ਜੀ.ਪੀ.

ਲੁਧਿਆਣਾ, 14 ਜੂਨ (ਪੰਜਾਬ ਮੇਲ)- ਲੁਧਿਆਣਾ ਦੇ ਰਾਜਗੁਰੂ ਨਗਰ ਨੇੜੇ ਸੀ.ਐੱਮ.ਐੱਸ. ਇਨਫੋ ਸਿਸਟਮਜ਼ ਲਿਮਟਿਡ ਦੇ ਦਫ਼ਤਰ ‘ਚ 10 ਜੂਨ ਨੂੰ ਹੋਈ 8.49 ਕਰੋੜ ਰੁਪਏ ਦੀ ਲੁੱਟ ਨਾਲ ਸਬੰਧਤ ਮਾਮਲੇ ਵਿਚ ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਕੀਤਾ ਕਿ ਕਾਊਂਟਰ ਇੰਟੈਲੀਜੈਂਸ ਦੇ ਸਹਿਯੋਗ ਨਾਲ ਲੁਧਿਆਣਾ ਪੁਲਿਸ ਨੇ 60 ਘੰਟਿਆਂ ਤੋਂ ਵੀ ਘੱਟ ਸਮੇਂ ‘ਚ ਲੁੱਟ ਦੀ ਵਾਰਦਾਤ ਨੂੰ ਸੁਲਝਾ ਲਿਆ ਹੈ। ਉਨ੍ਹਾਂ ਦੱਸਿਆ ਕਿ ਸਾਜ਼ਿਸ਼ ‘ਚ ਸ਼ਾਮਲ 10 ਮੁਲਜ਼ਮਾਂ ਵਿਚੋਂ ਪੰਜ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਬਰਾਮਦਗੀ ਕੀਤੀ ਗਈ ਹੈ। ਸ਼ਨਿੱਚਰਵਾਰ ਤੜਕੇ ਕਰੀਬ 10 ਹਥਿਆਰਬੰਦ ਲੁਟੇਰੇ ਕੰਪਨੀ ਦੇ ਦਫਤਰ ‘ਚ ਦਾਖਲ ਹੋ ਕੇ ਪੰਜ ਮੁਲਾਜ਼ਮਾਂ ਨੂੰ ਬੰਦੀ ਬਣਾ ਕੇ ਕੰਪਨੀ ਦੇ ਦਫ਼ਤਰ ਵਿਚੋਂ 8.49 ਕਰੋੜ ਰੁਪਏ ਲੁੱਟ ਕੇ ਕੈਸ਼ ਵੈਨ ਵਿਚ ਫਰਾਰ ਹੋ ਗਏ ਸਨ। ਬਾਅਦ ਵਿਚ ਮੁੱਲਾਂਪੁਰ ਨੇੜੇ ਵੈਨ ਨੂੰ ਛੱਡ ਦਿੱਤਾ। ਪੁਲਿਸ ਨੇ ਵੈਨ ਵਿਚੋਂ ਤਿੰਨ ਹਥਿਆਰ ਬਰਾਮਦ ਕੀਤੇ ਸਨ, ਜੋ ਕੰਪਨੀ ਦੇ ਸਨ।

Leave a comment