#INDIA

ਮੋਰਬੀ ਹਾਦਸਾ: ਗੁਜਰਾਤ ਹਾਈਕੋਰਟ ਵੱਲੋਂ ਓਰੇਵਾ ਗਰੁੱਪ ਨੂੰ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਦੇਣ ਦੇ ਹੁਕਮ

ਅਹਿਮਦਾਬਾਦ, 23 ਫਰਵਰੀ (ਪੰਜਾਬ ਮੇਲ)-ਗੁਜਰਾਤ ਹਾਈ ਕੋਰਟ ਨੇ ਘੜੀ ਨਿਰਮਾਤਾ ਕੰਪਨੀ ਓਰੇਵਾ ਗਰੁੱਪ ਨੂੰ ਚਾਰ ਹਫ਼ਤਿਆਂ ਦੇ ਅੰਦਰ-ਅੰਦਰ ਮੋਰਬੀ ਪੁਲ ਹਾਦਸੇ ਵਿਚ ਜਾਨ ਗਵਾਉਣ ਵਾਲੇ ਹਰੇਕ ਵਿਅਕਤੀ ਦੇ ਪਰਿਵਾਰ ਨੂੰ 10 ਲੱਖ ਰੁਪਏ ਅਤੇ ਹਰੇਕ ਜ਼ਖ਼ਮੀ ਨੂੰ ਦੋ ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਹਨ। ਇਸੇ ਕੰਪਨੀ ਨੂੰ ਪੁਲ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਚੀਫ ਜਸਟਿਸ ਸੋਨੀਆ ਗੋਕਣੀ ਅਤੇ ਜਸਟਿਸ ਸੰਦੀਪ ਭੱਟ ਦੇ ਬੈਂਚ ਨੇ ਕੰਪਨੀ ਨੂੰ ਅੰਤਰਿਮ ਮੁਆਵਜ਼ਾ ਅਦਾ ਕਰਨ ਦਾ ਨਿਰਦੇਸ਼ ਦਿੱਤਾ। ਅਦਾਲਤ ਨੇ ਹੁਕਮ ਵਿਚ ਇਹ ਵੀ ਕਿਹਾ ਕਿ ਕੰਪਨੀ ਨੇ ਹਾਦਸੇ ਦੌਰਾਨ ਅਨਾਥ ਹੋਏ ਸੱਤ ਬੱਚਿਆਂ ਦੀ ਜ਼ਿੰਮੇਵਾਰੀ ਚੁੱਕਣ ਦੀ ਪੇਸ਼ਕਸ਼ ਕੀਤੀ ਹੈ। ਅਦਾਲਤ ਨੇ ਕਿਹਾ, ”ਉਹ (ਕੰਪਨੀ) ਉਨ੍ਹਾਂ ਦੀ ਸਿੱਖਿਆ ‘ਤੇ ਆਉਣ ਵਾਲੇ ਖ਼ਰਚ ਦੀ ਅਦਾਇਗੀ ਕਰੇਗੀ ਅਤੇ ਆਤਮ ਨਿਰਭਰ ਹੋਣ ਤੱਕ ਉਨ੍ਹਾਂ ਦੀ ਮਦਦ ਕਰੇਗੀ।”

Leave a comment