#AMERICA

ਮਿਸ਼ੀਗਨ ‘ਚ 7ਵੀਂ ਦੇ ਵਿਦਿਆਰਥੀ ਦੀ ਹੁਸ਼ਿਆਰੀ ਸਦਕਾ ਸਕੂਲ ਬੱਸ ਹਾਦਸੇ ਤੋਂ ਬਚੀ

* ਚੱਲਦੀ ਬੱਸ ਦੌਰਾਨ ਡਰਾਈਵਰ ਹੋਇਆ ਬੇਹੋਸ਼
ਸੈਕਰਾਮੈਂਟੋ, 29 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਮਿਸ਼ੀਗਨ ਰਾਜ ਵਿਚ ਇਕ ਸਕੂਲ ਬੱਸ ਦੀ ਡਰਾਈਵਰ ਚਲਦੀ ਬੱਸ ਦੌਰਾਨ ਆਪਣੀ ਹੋਸ਼ ਗਵਾ ਬੈਠੀ, ਜਿਸ ਉਪੰਰਤ ਲੋਇਸ ਈ ਕਾਰਟਰ ਸਕੂਲ ਵਾਰਨ ਦੇ 7ਵੀਂ ਕਲਾਸ ਦੇ ਇਕ ਵਿਦਿਆਰਥੀ ਵੱਲੋਂ ਫੁਰਤੀ ਨਾਲ ਸਟੇਰਿੰਗ ਫੜ ਕੇ ਬੱਸ ਨੂੰ ਸੜਕ ਦੇ ਅੱਧ ਵਿਚਾਲੇ ਸਫਲਤਾਪੂਰਵਕ ਰੋਕ  ਲੈਣ ਦੀ ਖਬਰ ਹੈ। ਡਿਲਨ ਰੀਵਸ ਨਾਮੀ ਇਸ ਵਿਦਿਆਰਥੀ ਵੱਲੋਂ ਵਿਖਾਈ ਸੂਝ-ਬੂਝ ਤੇ ਦਲੇਰੀ ਦੀ ਸਕੂਲ ਪ੍ਰਸ਼ਾਸਨ ਤੇ ਹੋਰਾਂ ਨੇ ਸ਼ਲਾਘਾ ਕੀਤੀ ਹੈ।
ਵਾਰਨ ਕੰਸਾਲੀਡੇਟਿਡ ਸਕੂਲ ਸੁਪਰਡੈਂਟ ਰਾਬਰਟ ਡੀ ਲਿਵਰਨੋਇਸ ਨੇ ਕਿਹਾ ਹੈ ਕਿ ਵਿਦਿਆਰਥੀ ਨੇ ਅਸਾਧਾਰਨ ਹੌਂਸਲਾ ਤੇ ਸਿਆਣਪ ਵਿਖਾਈ ਹੈ। ਲਿਵਰਨੋਇਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੱਸ ਡਰਾਈਵਰ ਨੂੰ ਚੱਕਰ ਆਇਆ, ਜਿਸ ਉਪਰੰਤ ਉਸ ਨੇ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋ ਸਕੀ। ਰੀਵਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਸਟੇਰਿੰਗ ਨੂੰ ਆਪਣੇ ਨਿਯੰਤਰਣ ਵਿਚ ਕਰ ਲਿਆ ਤੇ ਬਰੇਕ ਲਾ ਕੇ ਬੱਸ ਨੂੰ ਰੋਕ ਲਿਆ।

Leave a comment