#INDIA

ਭਾਰਤ ਦੇ ਸਾਬਕਾ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦਾ ਦੇਹਾਂਤ

ਨਵੀਂ ਦਿੱਲੀ, 23 ਅਕਤੂਬਰ (ਪੰਜਾਬ ਮੇਲ)- ਭਾਰਤ ਦੇ ਸਾਬਕਾ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦਾ 77 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਉਨ੍ਹਾਂ 12 ਸਾਲਾਂ ਦੇ ਆਪਣੇ ਕੌਮਾਂਤਰੀ ਕਰੀਅਰ ਵਿਚ 67 ਟੈਸਟ ਤੇ 266 ਵਿਕਟਾਂ ਲਈਆਂ। ਉਨ੍ਹਾਂ 10 ਇਕ ਦਿਨਾਂ ਮੈਚ ਖੇਡੇ ਤੇ 7 ਵਿਕਟਾਂ ਲਈਆਂ। ਬਿਸ਼ਨ ਸਿੰਘ ਬੇਦੀ, ਇਰਾਪੱਲੀ ਪ੍ਰਸੰਨਾ, ਬੀ.ਐੱਸ. ਚੰਦਰਸ਼ੇਖਰ ਅਤੇ ਐੱਸ. ਵੈਂਕਟਰਾਘਵਨ ਕਦੇ ਭਾਰਤੀ ਸਪਿੰਨ ਦੀ ਮਹਾਨ ਕੜੀ ਸਨ। ਅੰਮ੍ਰਿਤਸਰ ਦੇ ਜੰਮਪਲ ਸਪਿੰਨਰ ਬੇਦੀ ਨੇ ਘਰੇਲੂ ਸਰਕਟ ‘ਤੇ ਦਿੱਲੀ ਦੀ ਨੁਮਾਇੰਦਗੀ ਕੀਤੀ। ਘਰੇਲੂ ਕ੍ਰਿਕਟ ਵਿਚ 370 ਮੈਚਾਂ ਵਿਚ 1,560 ਵਿਕਟਾਂ ਲਈਆਂ। ਬਿਸ਼ਨ ਸਿੰਘ ਬੇਦੀ ਨੇ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ 31 ਦਸੰਬਰ 1966 ਨੂੰ ਕੋਲਕਾਤਾ ਦੇ ਇਤਿਹਾਸਕ ਸਟੇਡੀਅਮ ਈਡਨ ਗਾਰਡਨ ਵਿਖੇ ਕੀਤੀ, ਜਦੋਂਕਿ ਅਗਸਤ-ਸਤੰਬਰ 1979 ਵਿਚ ਓਵਲ ਵਿਖੇ ਇੰਗਲੈਂਡ ਵਿਰੁੱਧ ਆਪਣਾ ਆਖਰੀ ਟੈਸਟ ਖੇਡਿਆ। ਦੂਜੇ ਪਾਸੇ ਪਹਿਲਾ ਇਕ ਦਿਨਾਂ ਇੰਗਲੈਂਡ ਖ਼ਿਲਾਫ਼ 13 ਜੁਲਾਈ 1974 ਨੂੰ ਲਾਰਡਜ਼ ਵਿਖੇ ਖੇਡਿਆ ਗਿਆ ਸੀ, ਜਦਕਿ ਆਖਰੀ ਇਕ ਦਿਨਾਂ ਸ੍ਰੀਲੰਕਾ ਖ਼ਿਲਾਫ਼ 16 ਜੂਨ 1979 ਨੂੰ ਮੈਨਚੈਸਟਰ ਵਿਖੇ ਖੇਡਿਆ ਗਿਆ ਸੀ।

Leave a comment