-ਕਰਨਗੇ ਵਿਗਿਆਨਕ ਪ੍ਰਯੋਗ
ਵਾਸ਼ਿੰਗਟਨ, 10 ਜੁਲਾਈ (ਪੰਜਾਬ ਮੇਲ)- ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਭਾਰਤੀ ਮੂਲ ਦੇ ਪੁਲਾੜ ਯਾਤਰੀ ਅਨਿਲ ਮੈਨਨ ਆਉਣ ਵਾਲੀ 14 ਜੁਲਾਈ ਨੂੰ ਇੱਕ ਇਤਿਹਾਸਕ ਮਿਸ਼ਨ ਲਈ ਰਵਾਨਾ ਹੋਣ ਜਾ ਰਹੇ ਹਨ। ਮੈਨਨ ਕਜ਼ਾਕਿਸਤਾਨ ਸਥਿਤ ਬੈਕਾਨੂਰ ਕੋਸਮੋਡਰੋਮ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ਲਈ ਅੱਠ ਮਹੀਨਿਆਂ ਦੇ ਮਿਸ਼ਨ ‘ਤੇ ਉਡਾਣ ਭਰਨਗੇ।
49 ਸਾਲਾ ਅਨਿਲ ਮੈਨਨ ਦਾ ਜਨਮ ਮਿਨੀਆਪੋਲਿਸ ਵਿਚ ਯੂਕਰੇਨੀ ਅਤੇ ਭਾਰਤੀ ਪ੍ਰਵਾਸੀ ਮਾਤਾ-ਪਿਤਾ ਦੇ ਘਰ ਹੋਇਆ ਸੀ। ਉਹ ਇੱਕ ਪੁਲਾੜ ਯਾਤਰੀ ਹੋਣ ਦੇ ਨਾਲ-ਨਾਲ ਐਮਰਜੈਂਸੀ ਮੈਡੀਸਨ ਦੇ ਡਾਕਟਰ ਅਤੇ ਅਮਰੀਕੀ ਪੁਲਾੜ ਫੋਰਸ ਵਿਚ ਕਰਨਲ ਵੀ ਹਨ। ਉਨ੍ਹਾਂ ਨੇ ਅਮਰੀਕੀ ਹਵਾਈ ਸੈਨਾ ਵਿਚ ਸੇਵਾ ਨਿਭਾਉਂਦੇ ਹੋਏ ਅਫਗਾਨਿਸਤਾਨ ਵਿਚ ਮੋਰਚਾ ਸੰਭਾਲਿਆ ਅਤੇ ਮਾਊਂਟ ਐਵਰੇਸਟ ‘ਤੇ ਪਰਬਤਾਰੋਹੀਆਂ ਦਾ ਇਲਾਜ ਵੀ ਕੀਤਾ ਹੈ। ਜ਼ਿਕਰਯੋਗ ਹੈ ਕਿ ਉਹ ਇੱਕ ਸਾਲ ਲਈ ਭਾਰਤ ਵਿਚ ‘ਰੋਟਰੀ ਐਂਬੈਸਡੋਰੀਅਲ ਸਕਾਲਰ’ ਵਜੋਂ ਵੀ ਰਹੇ ਹਨ, ਜਿੱਥੇ ਉਨ੍ਹਾਂ ਨੇ ਪੋਲੀਓ ਟੀਕਾਕਰਨ ਮੁਹਿੰਮ ਵਿਚ ਸਰਗਰਮ ਭੂਮਿਕਾ ਨਿਭਾਈ ਸੀ।
ਮੈਨਨ ਰੂਸੀ ਪੁਲਾੜ ਏਜੰਸੀ ਰੋਸਕੋਸਮੋਸ ਦੇ ਸੋਯੂਜ਼ ਐੱਮ.ਐੱਸ.-29 ਪੁਲਾੜ ਯਾਨ ਰਾਹੀਂ ਯਾਤਰਾ ਕਰਨਗੇ। ਇਸ ਮਿਸ਼ਨ ਵਿੱਚ ਉਨ੍ਹਾਂ ਦੇ ਨਾਲ ਦੋ ਰੂਸੀ ਪੁਲਾੜ ਯਾਤਰੀ, ਅੰਨਾ ਕਿਕਿਨਾ ਅਤੇ ਪਿਓਤਰ ਦੁਬਰੋਵ ਵੀ ਸ਼ਾਮਲ ਹੋਣਗੇ। ਮੈਨਨ ਦੀ ਪਤਨੀ ਅੰਨਾ ਵਿਲਹੈਲਮ ਵੀ ਇੱਕ ਪੁਲਾੜ ਯਾਤਰੀ ਹੈ, ਜਿਨ੍ਹਾਂ ਨੇ ਸਤੰਬਰ 2024 ਵਿਚ ਇੱਕ ਨਿੱਜੀ ਪੁਲਾੜ ਮਿਸ਼ਨ ਰਾਹੀਂ ਯਾਤਰਾ ਕੀਤੀ ਸੀ। ਮੈਨਨ ਨੂੰ ਦਸੰਬਰ 2021 ਵਿਚ ਨਾਸਾ ਦੇ ਪੁਲਾੜ ਯਾਤਰੀ ਵਜੋਂ ਚੁਣਿਆ ਗਿਆ ਸੀ ਅਤੇ ਅਗਲੇ ਮਹੀਨੇ ਦੋ ਸਾਲਾਂ ਦਾ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ।
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਆਪਣੇ ਠਹਿਰਾਅ ਦੌਰਾਨ ਮੈਨਨ ਕਈ ਮਹੱਤਵਪੂਰਨ ਵਿਗਿਆਨਕ ਪ੍ਰਯੋਗ ਕਰਨਗੇ।
ਭਾਰਤੀ ਮੂਲ ਦੇ ਨਾਸਾ ਪੁਲਾੜ ਯਾਤਰੀ ਅਨਿਲ ਮੈਨਨ 14 ਜੁਲਾਈ ਨੂੰ ਇਤਿਹਾਸਕ ਮਿਸ਼ਨ ਲਈ ਹੋਣਗੇ ਰਵਾਨਾ

