#AMERICA

ਫਿਰ ਟ੍ਰੋਲ ਹੋਏ ਡੋਨਾਲਡ ਟ੍ਰੰਪ, ਵਾਅਦਾ ਕਰਕੇ ਵੀ ਨਹੀਂ ਦਿੱਤਾ ਰੈਸਟੋਰੈਂਟ ਦਾ ਬਿੱਲ, ਜਾਣੋ ਕੀ ਹੈ ਸੱਚਾਈ

ਵਾਸ਼ਿੰਗਟਨ, 17 ਜੂਨ (ਪੰਜਾਬ ਮੇਲ)- ਇਨ੍ਹੀਂ ਦਿਨੀਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ‘ਤੇ ਗੁਪਤ ਦਸਤਾਵੇਜ਼ ਜਮ੍ਹਾ ਕਰਨ ਦੇ ਦੋਸ਼ ਲੱਗ ਰਹੇ ਹਨ। ਟ੍ਰੰਪ ਫਲੋਰੀਡਾ ਦੇ ਮਿਆਮੀ ਦੀ ਅਦਾਲਤ ‘ਚ ਪੇਸ਼ ਹੋਏ। ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਟ੍ਰੰਪ ਲਿਟਲ ਹਵਾਨਾ ਦੇ ਇਕ ਰੈਸਟੋਰੈਂਟ ਵਿੱਚ ਰੁਕੇ। ਟ੍ਰੰਪ ਦੀ ਮੌਜੂਦਗੀ ਤੋਂ ਅਜਿਹਾ ਲੱਗ ਰਿਹਾ ਸੀ ਕਿ ਉੱਥੇ ਮੌਜੂਦ ਭੀੜ ਕਾਫੀ ਖੁਸ਼ ਸੀ। ਹਾਲਾਂਕਿ, ਇਸ ਹੰਗਾਮੇ ਤੋਂ ਬਾਅਦ ਟ੍ਰੰਪ ਦੇ ਬੁਲਾਰੇ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਉਸ ਦਿਨ ਬਹੁਤ ਖੁਸ਼ ਸਨ। ਲੋਕਾਂ ਨੇ ਉਨ੍ਹਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ। ਉਨ੍ਹਾਂ ਨੇ ਸਾਰਿਆਂ ਨੂੰ ਦੁਪਹਿਰ ਦਾ ਖਾਣਾ ਖਾਣ ਲਈ ਕਿਹਾ ਪਰ ਟ੍ਰੰਪ ਜਲਦੀ ਨਿਕਲ ਗਏ ਤੇ ਉਨ੍ਹਾਂ ਦੇ ਪਿੱਛੇ ਬਾਕੀ ਲੋਕ ਵੀ ਚਲੇ ਗਏ। ਇਨ੍ਹਾਂ ਲੋਕਾਂ ਨੇ ਖਾਣੇ ਦਾ ਕੋਈ ਆਰਡਰ ਨਹੀਂ ਦਿੱਤਾ ਸੀ। ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਟ੍ਰੰਪ ਨੇ ਕਿਸੇ ਦਾ ਬਿੱਲ ਨਹੀਂ ਭਰਿਆ।

ਸੋਸ਼ਲ ਮੀਡੀਆ ‘ਤੇ ਟ੍ਰੰਪ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਟਵਿੱਟਰ ਯੂਜ਼ਰਸ ਕਹਿ ਰਹੇ ਹਨ ਕਿ ਟ੍ਰੰਪ ਦੇ ਸਮਰਥਕਾਂ ਨੂੰ ਖਾਲੀ ਹੱਥ ਜਾਣਾ ਪਿਆ। ਉਨ੍ਹਾਂ ਖਾਣਾ ਖੁਆਇਆ ਪਰ ਬਿੱਲ ਦਿੱਤੇ ਬਿਨਾਂ ਹੀ ਚਲੇ ਗਏ।

Leave a comment