#AMERICA

ਫਰਿਜ਼ਨੋ ‘ਚ ਗੋਲੀਬਾਰੀ ਦੌਰਾਨ ਗਲੇਡਨੀ ਮਰਿਆ ਹੈ, ਗੋਲਡੀ ਨਹੀਂ: ਅਮਰੀਕੀ ਪੁਲਿਸ

ਫਰਿਜ਼ਨੋ, 3 ਮਈ (ਪੰਜਾਬ ਮੇਲ)- ਫਰਿਜ਼ਨੋ ਵਿਚ ਗੋਲੀਬਾਰੀ ਤੋਂ ਬਾਅਦ ਅਮਰੀਕੀ ਪੁਲਿਸ ਨੇ ਕਿਹਾ ਹੈ ਕਿ ਇਹ ਘਟਨਾ ਕਿਸੇ ਵੀ ਤਰ੍ਹਾਂ ਭਾਰਤੀ ਦੀ ਹੱਤਿਆ ਨਾਲ ਸਬੰਧਤ ਨਹੀਂ ਹੈ। ਗੋਲੀਬਾਰੀ ਵਿਚ ਕਰਨ ਵਾਲੇ ਦੀ ਪਛਾਣ 37 ਸਾਲਾ ਜ਼ੇਵੀਅਰ ਗਲੇਡਨੀ ਵਜੋਂ ਹੋਈ ਹੈ। ਫਰਿਜ਼ਨੋ ਦੇ ਅਧਿਕਾਰੀਆਂ ਦਾ ਇਹ ਸਪੱਸ਼ਟੀਕਰਨ ਕਈ ਸੋਸ਼ਲ ਮੀਡੀਆ ਰਿਪੋਰਟਾਂ ਤੋਂ ਬਾਅਦ ਆਇਆ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਗੋਲੀਬਾਰੀ ਦਾ ਸ਼ਿਕਾਰ ਭਾਰਤੀ ਗੈਂਗਸਟਰ ਗੋਲਡੀ ਬਰਾੜ ਹੈ, ਜੋ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਮੁਲਜ਼ਮ ਹੈ। ਫਰਿਜ਼ਨੋ ਪੁਲਿਸ ਨੇ ਮੰਗਲਵਾਰ ਨੂੰ ਫਰਿਜ਼ਨੋ ਵਿਚ ਹੋਈ ਗੋਲੀਬਾਰੀ ਦੀ ਘਟਨਾ ਦੌਰਾਨ ਗਲੇਡਨੀ ਦੀ ਪਛਾਣ ਮ੍ਰਿਤਕ ਵਜੋਂ ਕੀਤੀ।