#INDIA

ਪ੍ਰਧਾਨ ਮੰਤਰੀ ਨੇ ਦੇਸ਼ ਦੁਨੀਆਂ ‘ਚ ਮਨਾਈ ਜਾ ਰਹੀ ਹੈ ਈਦ ‘ਤੇ ਦਿੱਤੀ ਵਧਾਈ

ਨਵੀਂ ਦਿੱਲੀ, 22 ਅਪ੍ਰੈਲ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਈਦ ਦੇ ਮੌਕੇ ‘ਤੇ ਲੋਕਾਂ ਨੂੰ ਵਧਾਈ ਦਿੱਤੀ। ਟਵੀਟ ਵਿਚ ਸ਼੍ਰੀ ਮੋਦੀ ਨੇ ਕਿਹਾ, ‘ਈਦ-ਉਲ-ਫਿਤਰ ਦੀਆਂ ਮੁਬਾਰਕਾਂ। ਸਾਡੇ ਸਮਾਜ ਵਿਚ ਸਦਭਾਵਨਾ ਅਤੇ ਦਇਆ ਦੀ ਭਾਵਨਾ ਅੱਗੇ ਵਧੇ। ਮੈਂ ਸਾਰਿਆਂ ਦੀ ਚੰਗੀ ਸਿਹਤ ਅਤੇ ਖੁਸ਼ਹਾਲੀ ਲਈ ਵੀ ਪ੍ਰਾਰਥਨਾ ਕਰਦਾ ਹਾਂ। ਈਦ ਮੁਬਾਰਕ।’ ਭਾਰਤ ਅਤੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਲੋਕ, ਖਾਸ ਕਰਕੇ ਮੁਸਲਮਾਨ ਅੱਜ ਈਦ ਦਾ ਤਿਉਹਾਰ ਮਨਾ ਰਹੇ ਹਨ।

Leave a comment