#PUNJAB

ਪਾਕਿਸਤਾਨ ਸਰਕਾਰ ਵੱਲੋਂ ਰਿਹਾਅ ਕੀਤੇ 198 ਭਾਰਤੀ ਮਛੇਰੇ ਵਤਨ ਪਰਤੇ

ਅਟਾਰੀ, 13 ਮਈ (ਪੰਜਾਬ ਮੇਲ)- ਭਾਰਤ-ਪਾਕਿਸਤਾਨ ਵਿਚਕਾਰ ਹੋਏ ਸਮਝੌਤਿਆਂ ਤਹਿਤ ਪਾਕਿਸਤਾਨ ਸਰਕਾਰ ਵੱਲੋਂ ਵੱਖ-ਵੱਖ ਜੇਲ੍ਹਾਂ ਵਿਚੋਂ ਰਿਹਾਅ ਕੀਤੇ 198 ਭਾਰਤੀ ਮਛੇਰੇ ਦੇਰ ਰਾਤ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤੇ। ਵਾਹਗਾ-ਅਟਾਰੀ ਸਰਹੱਦ ਵਿਖੇ ਰੀਟਰੀਟ ਸੈਰੇਮਨੀ ਤੋਂ ਬਾਅਦ ਭਾਰਤੀ ਮਛੇਰਿਆਂ ਨੂੰ ਪਾਕਿਸਤਾਨ ਰੇਂਜਰਜ਼ ਅਧਿਕਾਰੀ ਵੱਲੋਂ ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਦੇ ਹਵਾਲੇ ਕੀਤਾ ਗਿਆ।
ਇਸ ਮੌਕੇ ਕਸਟਮ ਦੇ ਅਧਿਕਾਰੀਆਂ ਤੋਂ ਇਲਾਵਾ ਹਰਦੇਵ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਵਿਭਾਗ ਅੰਮ੍ਰਿਤਸਰ ਅਤੇ ਗੁਰਬੀਰ ਸਿੰਘ ਸੀਨੀਅਰ ਅਫ਼ਸਰ ਮੱਛੀ ਪਾਲਣ ਵਿਭਾਗ ਅੰਮ੍ਰਿਤਸਰ ਵੀ ਹਾਜ਼ਰ ਸਨ। ਮਿਲੀ ਜਾਣਕਾਰੀ ਅਨੁਸਾਰ ਭਾਰਤੀ ਮਛੇਰੇ ਕਰਾਚੀ ਸਥਿਤ ਮਲੀਰ ਤੇ ਲਾਂਡੀ ਜੇਲ੍ਹਾਂ ਵਿਚ ਪਿਛਲੇ 18 ਮਹੀਨਿਆਂ ਤੋਂ ਲੈ ਕੇ 30 ਮਹੀਨਿਆਂ ਤੋਂ ਬੰਦ ਸਨ, ਜੋ ਭਾਰਤ ਤੋਂ ਸਮੁੰਦਰ ਰਸਤੇ ਮੱਛੀਆਂ ਫੜਦੇ ਹੋਏ ਪਾਕਿਸਤਾਨੀ ਖੇਤਰ ਦੇ ਪਾਣੀਆਂ ਵਿਚ ਦਾਖਲ ਹੋਣ ਸਮੇਂ ਗ੍ਰਿਫ਼ਤਾਰ ਕੀਤੇ ਗਏ ਸਨ। ਅਟਾਰੀ ਸਰਹੱਦ ਵਿਖੇ ਭਾਰਤੀ ਮਛੇਰਿਆਂ ਦੀ ਕਸਟਮ ਵਿਭਾਗ ਦੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਅੰਮ੍ਰਿਤਸਰ ਦੇ ਅਧਿਕਾਰੀ ਦੇ ਹਵਾਲੇ ਕੀਤਾ ਗਿਆ, ਜਿੱਥੋਂ ਮਛੇਰਿਆਂ ਨੂੰ ਨਾਲ ਲੈ ਕੇ ਰੈੱਡ ਕਰਾਸ ਸੁਸਾਇਟੀ, ਅੰਮ੍ਰਿਤਸਰ ਲਈ ਰਵਾਨਾ ਹੋਏ।

Leave a comment