ਪਾਕਿਸਤਾਨ ਅਦਾਲਤ ਵੱਲੋਂ ਇਮਰਾਨ ਦੀ ਅੰਤਰਿਮ ਜ਼ਮਾਨਤ ’ਚ 30 ਜੁਲਾਈ ਤੱਕ ਦਾ ਵਾਧਾ

139
ਇਸਲਾਮਾਬਾਦ, 22 ਜੁਲਾਈ (ਪੰਜਾਬ ਮੇਲ)- ਜ਼ਿਲ੍ਹਾ ਅਤੇ ਸੈਸ਼ਨ ਕੋਰਟ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਟੀਆਈ ਦੇ ਚੇਅਰਮੈਨ ਇਮਰਾਨ ਖ਼ਾਨ ਦੀ ਪਾਰਟੀ ਦੇ ‘ਆਜ਼ਾਦੀ ਮਾਰਚ’ ਨਾਲ ਸਬੰਧਤ 11 ਕੇਸਾਂ ਵਿਚ ਅੰਤਰਿਮ ਜ਼ਮਾਨਤ 30 ਜੁਲਾਈ ਤੱਕ ਵਧਾ ਦਿੱਤੀ ਹੈ। ਡਾਨ ਦੀ ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਨੇ ਸੰਘੀ ਰਾਜਧਾਨੀ ਦੇ ਵੱਖ-ਵੱਖ ਸਥਾਨਾਂ ’ਤੇ ਆਪਣੇ ਖ਼ਿਲਾਫ਼ ਦਰਜ ਐੱਫ.ਆਈ.ਆਰ. ਵਿਚ ਗਿ੍ਰਫ਼ਤਾਰੀ ਤੋਂ ਪਹਿਲਾਂ ਹੀ ਜ਼ਮਾਨਤ ਲਈ ਅਰਜ਼ੀ ਦੇ ਦਿੱਤੀ ਸੀ ਪਰ ਉਹ ਲਾਹੌਰ ਵਿਚ ਹੋਣ ਕਾਰਨ ਅਦਾਲਤ ’ਚ ਪੇਸ਼ ਨਹੀਂ ਹੋਏ। ਜ਼ਿਲ੍ਹਾ ਅਤੇ ਸੈਸ਼ਨ ਜੱਜ ਕਾਮਰਾਨ ਬਸ਼ਾਰਤ ਨੇ ਕਿਹਾ ਕਿ ਦੇਸ਼ ਧਰੋਹ ਦੇ ਦੋਸ਼ ਹੇਠ ਕੋਹਸਰ ਪੁਲਿਸ ਥਾਣੇ ਵਿਚ ਦਰਜ ਕੇਸ 425 ਤਹਿਤ ਇਮਾਰਨ ਖ਼ਾਨ ਦਾ ਅਦਾਲਤ ਵਿਚ ਪੇਸ਼ ਹੋਣਾ ਜ਼ਰੂਰੀ ਸੀ। ਜੱਜ ਨੇ ਕਿਹਾ, ‘‘ਇਸ ਕੇਸ ਵਿਚ ਨਵੀਂ ਜ਼ਮਾਨਤ ਜਾਰੀ ਕਰਨ ਦੀ ਲੋੜ ਹੈ ਅਤੇ ਮੈਂ ਉਦੋਂ ਹੀ ਅਗਲੇ ਹੁਕਮ ਜਾਰੀ ਕਰਾਂਗਾ, ਜਦੋਂ ਮੁਲਜ਼ਮ ਅਦਾਲਤ ਵਿਚ ਪੇਸ਼ ਹੋਵੇਗਾ।’’ ਇਮਾਰਨ ਦੇ ਵਕੀਲ ਨੇ ਕਿਹਾ ਕਿ ਉਹ 30 ਜੁਲਾਈ ਨੂੰ ਸੁਣਵਾਈ ਲਈ ਅਦਾਲਤ ਵਿਚ ਪੇਸ਼ ਹੋਣਗੇ।