#INDIA

ਦਿੱਲੀ ਹਾਈ ਕੋਰਟ ਵੱਲੋਂ ਨਿਊਜ਼ਕਲਿਕ ਦੇ ਮੋਢੀ ਤੇ ਐੱਚ.ਆਰ. ਮੁਖੀ ਦੀ ਗ੍ਰਿਫ਼ਤਾਰੀ ਤੇ ਪੁਲਿਸ ਰਿਮਾਂਡ ‘ਚ ਦਖ਼ਲ ਦੇਣ ਤੋਂ ਇਨਕਾਰ

ਨਵੀਂ ਦਿੱਲੀ, 13 ਅਕਤੂਬਰ (ਪੰਜਾਬ ਮੇਲ)- ਨਿਊਜ਼ਕਲਿੱਕ ਵਿਵਾਦ ਮਾਮਲੇ ‘ਚ ਦਿੱਲੀ ਹਾਈ ਕੋਰਟ ਨੇ ਯੂ.ਏ.ਪੀ.ਏ. ਤਹਿਤ ਪੋਰਟਲ ਦੇ ਸੰਸਥਾਪਕ ਬੀਰ ਪੁਰਕਾਇਸਥ ਅਤੇ ਐੱਚ.ਆਰ. ਮੁਖੀ ਅਮਿਤ ਚੱਰਵਰਤੀ ਦੀ ਗ੍ਰਿਫਤਾਰੀ ਅਤੇ ਉਨ੍ਹਾਂ ਨੂੰ ਪੁਲਿਸ ਹਿਰਾਸਤ ਵਿਚ ਭੇਜਣ ‘ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਕਾਰਵਾਈ ਖ਼ਿਲਾਫ਼ ਇਨ੍ਹਾਂ ਦੋਵਾਂ ਦੀਆਂ ਅਰਜ਼ੀਆਂ ਰੱਦ ਕਰਦਿਆਂ ਅਦਾਲਤ ਨੇ ਕਿਹਾ ਕਿ ਇਹ ਪਟੀਸ਼ਨਾਂ ਸੁਣਨਯੋਗ ਨਹੀਂ।

Leave a comment