#AMERICA

ਟਰੰਪ ਵੱਲੋਂ 5 ਮਿਲੀਅਨ ਡਾਲਰ ਦੇ ਗੋਲਡ ਕਾਰਡ ਦਾ ਪਹਿਲਾ ਲੁੱਕ ਜਾਰੀ

ਵਾਸ਼ਿੰਗਟਨ, 5 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਵਜੋਂ ਦੂਜੀ ਵਾਰ ਸੱਤਾ ਵਿਚ ਆਉਣ ਤੋਂ ਬਾਅਦ ਡੋਨਾਲਡ ਟਰੰਪ ਨੇ ਕਈ ਮਹੱਤਵਪੂਰਨ ਫ਼ੈਸਲੇ ਲਏ ਹਨ। ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਿਆ ਗਿਆ ਹੈ। ਇਸ ਤੋਂ ਇਲਾਵਾ ਵਿਦੇਸ਼ੀਆਂ ਲਈ ਜਨਮ ਅਧਿਕਾਰ ਨਾਗਰਿਕਤਾ ਨੂੰ ਖ਼ਤਮ ਕਰ ਦਿੱਤਾ ਗਿਆ। ਵੀਜ਼ੇ ਮੁਅੱਤਲ ਕਰ ਦਿੱਤੇ ਗਏ ਹਨ। ਪਰ ਇਸ ਦੌਰਾਨ ਇੱਕ ਮਹੱਤਵਪੂਰਨ ਫ਼ੈਸਲੇ ਦਾ ਐਲਾਨ ਕੀਤਾ ਗਿਆ। ਇਹ ਖੁਲਾਸਾ ਹੋਇਆ ਕਿ ਅਮਰੀਕਾ ਵਿਚ ਨਿਵੇਸ਼ ਕਰਨ ਵਾਲਿਆਂ ਨੂੰ ਗੋਲਡ ਕਾਰਡ ਦਿੱਤਾ ਜਾਵੇਗਾ ਅਤੇ ਜੇਕਰ ਉਹ 5 ਮਿਲੀਅਨ ਡਾਲਰ ਲੈ ਕੇ ਆਉਂਦੇ ਹਨ, ਤਾਂ ਉਹ ਨਾਗਰਿਕਤਾ ਪ੍ਰਾਪਤ ਕਰ ਸਕਦੇ ਹਨ।
ਟਰੰਪ ਨੇ ਹਾਲ ਹੀ ਵਿਚ ਗੋਲਡ ਕਾਰਡ ਦਾ ਪਹਿਲਾ ਲੁੱਕ ਜਾਰੀ ਕੀਤਾ ਹੈ। ਏਅਰ ਫੋਰਸ ਵਨ ‘ਤੇ ਮੀਡੀਆ ਦੇ ਨਾਲ ਗੱਲ ਕਰਦੇ ਹੋਏ ਰਾਸ਼ਟਰਪਤੀ ਟਰੰਪ ਨੇ 5 ਮਿਲੀਅਨ ਡਾਲਰ ਦਾ ਗੋਲਡ ਕਾਰਡ ਦਿਖਾਇਆ। ਕਾਰਡ ‘ਤੇ ਟਰੰਪ ਦੀ ਫੋਟੋ ਹੈ। ਟਰੰਪ ਨੇ ਕਿਹਾ ਕਿ ਇਹ ਕਾਰਡ ਦੋ ਹਫ਼ਤਿਆਂ ਦੇ ਅੰਦਰ ਉਪਲਬਧ ਹੋ ਜਾਵੇਗਾ।