#PUNJAB

ਜਲੰਧਰ ਲੋਕ ਸਭਾ ਜ਼ਿਮਨੀ ਚੋਣ: 10 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਵੋਟਾਂ

ਜਲੰਧਰ, 9 ਮਈ (ਪੰਜਾਬ ਮੇਲ)- ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਪੋਲਿੰਗ ਪਾਰਟੀਆਂ ਵੋਟਾਂ ਪੁਅਉਣ ਲਈ ਰਵਾਨਾ ਹੋ ਗਈਆ ਹਨ। ਪੋਲਿੰਗ ਪਾਰਟੀਆਂ ਨੂੰ ਈਵੀਐੱਮ ਅਤੇ ਹੋਰ ਲੋੜੀਂਦੀ ਸਮੱਗਰੀ ਦੇ ਕੇ ਰਵਾਨਾ ਕੀਤਾ ਗਿਆ। ਲਾਡੋਵਾਲੀ ਰੋਡ ‘ਤੇ ਸੀਨੀਅਰ ਸਕੈਡਰੀ ਸਕੂਲ, ਦੋਆਬਾ ਕਾਲਜ, ਹੰਸ ਰਾਜ ਸਟੇਡੀਅਮ, ਕੇਐਮਵੀ ਕਾਲਜ ਤੇ ਹੋਰ ਥਾਵਾਂ ਤੋਂ 9 ਵਿਧਾਨ ਸਭਾ ਹਲਕਿਆ ਲਈ ਇਹ ਪਾਰਟੀਆਂ 1972 ਪੋਲਿੰਗ ਬੂਥਾਂ ’ਤੇ ਚੋਣ ਕਰਵਾਉਣਗੀਆਂ। ਪੋਲਿੰਗ ਪਾਰਟੀਆਂ ਲਈ ਬੱਸਾਂ ਦਾ ਖ਼ਾਸ ਪ੍ਰਬੰਧ ਕੀਤਾ ਗਿਆ। 10 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਸਾਰੇ ਲੋਕ ਸਭਾ ਹਲਕੇ ਵਿੱਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਗਨ।

Leave a comment