#OTHERS

ਜਪਾਨ ਦੀ ਬੰਦਰਗਾਹ ‘ਤੇ ਹੋਏ ਜ਼ਬਰਦਸਤ ਧਮਾਕੇ ‘ਚ ਪ੍ਰਧਾਨ ਮੰਤਰੀ ਕਿਸ਼ਿਦਾ ਵਾਲ-ਵਾਲ ਬਚੇ

-ਮਸ਼ਕੂਕ ਹਮਲਾਵਰ ਕਾਬੂ
ਟੋਕੀਓ, 15 ਅਪ੍ਰੈਲ (ਪੰਜਾਬ ਮੇਲ)- ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਦੇ ਦੌਰੇ ਦੌਰਾਨ ਅੱਜ ਸਵੇਰੇ ਪੱਛਮੀ ਜਾਪਾਨ ਦੀ ਬੰਦਰਗਾਹ ਵਿਚ ਜ਼ਬਰਦਸਤ ਧਮਾਕਾ ਹੋਇਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਹਮਲੇ ‘ਚ ਕਿਸ਼ਿਦਾ ਵਾਲ-ਵਾਲ ਬੱਚ ਗਏ। ਇਸ ਦੌਰਾਨ ਮਸ਼ਕੂਕ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨੂੰ ਵਾਕਾਯਾਮਾ ਪ੍ਰੀਫੈਕਚਰ ਪੁਲਿਸ ਹੈੱਡਕੁਆਰਟਰ ਲਿਜਾਇਆ ਗਿਆ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ, ਜਦੋਂ 19-21 ਮਈ ਦੇ ਜੀ-7 ਸੰਮੇਲਨ ਤੋਂ ਪਹਿਲਾਂ ਜਾਪਾਨ ਵਿਚ ਇਸ ਹਫਤੇ ਦੇ ਅੰਤ ਵਿਚ ਸਮੂਹ ਦੀਆਂ ਮੰਤਰੀ ਪੱਧਰੀ ਮੀਟਿੰਗਾਂ ਸ਼ੁਰੂ ਹੋਣ ਵਾਲੀਆਂ ਹਨ। ਘਟਨਾ ਤੋਂ ਨੌਂ ਮਹੀਨੇ ਪਹਿਲਾਂ ਪੱਛਮੀ ਸ਼ਹਿਰ ਨਾਰਾ ਵਿਚ ਚੋਣ ਪ੍ਰਚਾਰ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਹੱਤਿਆ ਕਰ ਦਿੱਤੀ ਗਈ ਸੀ।

Leave a comment