#CANADA

ਗੁ: ਸੁਖ ਸਾਗਰ ਤੋਂ ਨਗਰ ਕੀਰਤਨ 23 ਜੂਨ ਨੂੰ:ਤਿਆਰੀਆਂ ਮੁਕੰਮਲ 

ਵੈਨਕੂਵਰ, 22 ਜੂਨ (ਮਲਕੀਤ ਸਿੰਘ/ਪੰਜਾਬ ਮੇਲ)-ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਬ ਨੂੰ ਸਮਰਪਿਤ ਗੁ.ਸੁਖ ਸਾਗਰ ਸਾਹਿਬ,ਨਿਉੂ ਵੈਸਟ ਮਨਿਸਟਰ ਵਿਖੇ 23 ਜੂਨ ਨੂੰ ਇਕ ਮਹਾਨ ਨਗਰ ਕੀਰਤਨ ਸਜਾਇਆ ਜਾਵੇਗਾ। ਭਾਈ ਮਨਰੂਪ ਸਿੰਘ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਛਤਰ- ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਸਜਾਇਆ ਜਾਣ ਵਾਲਾ ਇਹ ਮਹਾਨ ਨਗਰ ਕੀਰਤਨ ਗੁਰੂ ਘਰ ਦੀ ਇਮਾਰਤ ਤੋਂ ਸਵੇਰੇ 9 ਵਜੇ ਆਰੰਭ ਹੋ ਕੇ ਤਹਿਸ਼ੁਦਾ ਰੂਟ ਮੁਤਾਬਿਕ ਨੇੜਲੀਆਂ ਸੜਕਾਂ ਰਾਹੀਂ ਹੁੰਦਾ ਹੋਇਆ ਕੁਵੀਜ਼ਨ ਬਰੋਅ ਪਾਰਕ ‘ਚ ਪੁੱਜੇਗਾ ਜਿਥੇ ਦੁਪਹਿਰ ਵੇਲੇ ਸਜਾਏ ਜਾਣ ਵਾਲੇ ਧਾਰਮਿਕ ਦੀਵਾਨ ‘ਚ ਉੱਘੇ ਬੁਲਾਰੇ ਗੁਰੂ ਇਤਿਹਾਸ ਨਾਲ ਹਾਜ਼ਰ ਸੰਗਤਾਂ ਨੂੰ ਜੋੜਨਗੇ।ਸੰਗਤਾਂ ਦੀ ਸਹੂਲਤ ਲਈ ਵੱਖ-ਵੱਖ ਲੰਗਰਾਂ ਦਾ ਇੰਤਜਾਮ ਵੀ ਇਸੇ ਪਾਰਕ ‘ਚ ਕੀਤੇ ਗਏ ਹਨ।ਇਸ ਤੋਂ ਇਲਾਵਾ ਇਸ ਸਬੰਧੀ ਲੋੜੀਦੇ ਪ੍ਰਬੰਧਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।