30.2 C
Sacramento
Saturday, June 3, 2023
spot_img

ਕੰਜ਼ਰਵੇਟਿਵ ਪਾਰਟੀ ਦੇ ਮੁਖੀ ਪੀਅਰ ਪੋਲੀਵੀਏ ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵਿਖੇ ਨਤਮਸਤਕ ਹੋਏ

ਸਰੀ, 24 ਅਪ੍ਰੈਲ (ਹਰਦਮ ਮਾਨ/ਪੰਜਾਬ ਮੇਲ)- ਬੀਤੇ ਦਿਨੀਂ ਕੈਨੇਡਾ ਦੀ ਮੁੱਖ ਵਿਰੋਧੀ ਰਾਜਨੀਤਿਕ ਪਾਰਟੀ (ਕੰਜ਼ਰਵੇਟਿਵ) ਦੇ ਮੁਖੀ ਪੀਅਰ ਪੋਲੀਵੀਏ ਰਿਚਮੰਡ ਸਥਿਤ ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ (ਗੁਰਦੁਆਰਾ ਨਾਨਕ ਨਿਵਾਸ ਨੰਬਰ 5 ਰੋਡ) ਵਿਖੇ ਨਤਮਸਤਕ ਹੋਏ। ਕੰਜ਼ਰਵੇਟਿਵ ਪਾਰਟੀ ਦੇ ਡਿਪਟੀ ਲੀਡਰ ਅਤੇ ਐਡਮਿੰਟਨ ਤੋਂ ਮੈਂਬਰ ਪਾਰਲੀਮੈਂਟ ਟਿੰਮ ਉੱਪਲ, ਕੈਲਗਰੀ ਤੋਂ ਮੈਂਬਰ ਪਾਰਲੀਮੈਂਟ ਅਤੇ ਵਿੱਤੀ ਮਾਮਲਿਆਂ ਦੇ ਬੁਲਾਰੇ ਜਸਰਾਜ ਸਿੰਘ ਹੱਲਣ, ਸਾਊਥ ਸਰੀ ਵਾਈਟ ਰੌਕ ਦੇ ਮੈਂਬਰ ਪਾਰਲੀਮੈਂਟ ਕੈਰੀ ਲਿਨ ਫਿਨਲੀ ਅਤੇ ਲਾਂਗਲੀ ਐਲਡਰਗਰੋਵ ਦੇ ਮੈਂਬਰ ਪਾਰਲੀਮੈਂਟ ਟੇਕੋ ਵੈਨ ਪੋਪਟਾ ਅਤੇ ਕੁਝ ਹੋਰ ਪਤਵੰਤੇ ਵੀ ਉਨ੍ਹਾਂ ਦੇ ਨਾਲ ਸਨ। ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਦੇ ਮੈਂਬਰਾਂ ਨੇ ਉਨ੍ਹਾਂ ਸਭ ਦਾ ਨਿੱਘਾ ਸਵਾਗਤ ਕੀਤਾ।
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਆਖਦਿਆਂ ਜਨਰਲ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਅਤੇ ਇਸ ਦੇ ਬਾਨੀ ਆਸਾ ਸਿੰਘ ਜੌਹਲ ਅਤੇ ਜੌਹਲ ਪਰਿਵਾਰ ਦੀ ਦੇਣ ਬਾਰੇ ਜਾਣਕਾਰੀ ਦਿੱਤੀ। ਉਪਰੰਤ ਪੀਅਰ ਪੋਲੀਵੀਏ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਗਰਦੁਆਰਾ ਪ੍ਰਬੰਧਕ ਕਮੇਟੀ ਦਾ ਨਿੱਘੇ ਸਵਾਗਤ ਲਈ ਧੰਨਵਾਦ ਕੀਤਾ।
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਉਬੇਦ ਸਿੰਘ ਸਿੱਧੂ ਨੇ ਪੀਅਰ ਪੋਲੀਵੀਏੇ ਨੂੰ ਇਕ ਕਿਤਾਬਾਂ ਦਾ ਸੈਟ ਜਿਸ ਵਿਚ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਉਪਰ ਗੁਰਦੁਆਰਾ ਕਮੇਟੀ ਵੱਲੋਂ ਰਿਲੀਜ਼ ਕੀਤੀ ਗਈ ਪੁਸਤਕ ਅਤੇ ਆਸਾ ਸਿੰਘ ਜੌਹਲ ਦੀ ਜੀਵਨੀ ਬਾਰੇ ਪੁਸਤਕ ਸ਼ਾਮਲ ਸੀ, ਉਨ੍ਹਾਂ ਨੂੰ ਭੇਂਟ ਕੀਤੀ। ਪੀਅਰ ਪੋਲੀਵੀਏ ਨੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਆਪਣੇ ਅਤੇ ਸਾਥੀਆਂ ਦੇ ਨਿੱਘੇ ਸਵਾਗਤ ਲਈ ਧੰਨਵਾਦ ਕੀਤਾ।

Related Articles

Stay Connected

0FansLike
3,797FollowersFollow
20,800SubscribersSubscribe
- Advertisement -spot_img

Latest Articles