#AMERICA

ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ ਤੇ ਗੁਰਦੁਆਰਿਆਂ ‘ਚ ਬਾਬਾ ਅਵਤਾਰ ਸਿੰਘ ਜੀ ਬਿੱਧੀਚੰਦੀਏ ਦਾ ਨਿੱਘਾ ਸਵਾਗਤ

ਸਿਆਟਲ, 5 ਅਪ੍ਰੈਲ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਨਿਨ ਭਗਤ ਤੇ ਸੂਰਬੀਰ ਯੋਧੇ ਬਾਬਾ ਬਿੱਧੀ ਚੰਦ ਜੀ ਦੀ ਅੰਸ਼-ਬੰਸ਼ ‘ਚੋਂ ਬਾਰ੍ਹਵੇਂ ਗੱਦੀਨਸ਼ੀਨ ਬਾਬਾ ਅਵਤਾਰ ਸਿੰਘ ਜੀ ਬਿੱਧੀਚੰਦੀਏ (ਸੁਰਸਿੰਘ) ਵਾਲੇ ਅਮਰੀਕਾ ਦੀ ਸਟੇਟ ਕੈਲੀਫੋਰਨੀਆ ਵਿਚ ਸੰਗਤ ਦੇ ਵਿਸ਼ੇਸ਼ ਸੱਦੇ ‘ਤੇ ਪਹੁੰਚ ਹੋਏ ਹਨ, ਜਿਨ੍ਹਾਂ ਦਾ ਸੈਨਹੋਜ਼ੇ ਤੇ ਫਰੀਮਾਂਟ ਦੇ ਗੁਰਦੁਆਰਿਆਂ ਤੇ ਵੱਖ-ਵੱਖ ਸ਼ਹਿਰਾਂ ਵਿਚ ਨਿੱਘਾ ਸਵਾਗਤ ਕੀਤਾ ਗਿਆ। ਸੁਰਸਿੰਘ ਤੇ ਇਲਾਕੇ ਦੀ ਸੰਗਤ ਵੱਲੋਂ ਵੱਖ-ਵੱਖ ਗੁਰੂਘਰਾਂ ਜਾਂ ਘਰਾਂ ‘ਚ ਬੁਲਾ ਕੇ ਸਰਬੱਤ ਦੇ ਭਲੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।
7 ਅਪ੍ਰੈਲ, ਦਿਨ ਸ਼ੁਕਰਵਾਰ ਨੂੰ ਸ਼ਾਮ 5 ਤੋਂ 7 ਵਜੇ ਪ੍ਰਿੰਸੀਪਲ ਸੁਖਚੈਨ ਸਿੰਘ ਢਿੱਲੋਂ ਦੇ ਸਪੁੱਤਰ ਅਰਜਨ ਸਿੰਘ ਢਿੱਲੋਂ (ਜਿੰਦੂ) ਦੇ ਗ੍ਰਹਿ ਵਿਖੇ  3732, Castellina Way, Mantica ਪਹੁੰਚ ਕੇ ਬਾਬਾ ਅਵਤਾਰ ਸਿੰਘ ਜੀ ਸਰਬੱਤ ਦੇ ਭਲੇ ਲਈ ਅਰਦਾਸ ਕਰਨਗੇ ਅਤੇ ਸੰਗਤਾਂ ਦੇ ਦਰਸ਼ਨ ਕਰਨਗੇ। 8 ਅਪ੍ਰੈਲ, ਦਿਨ ਸ਼ਨਿਚਰਵਾਰ, ਦੁਪਹਿਰ 3 ਤੋਂ 5 ਵਜੇ ਬੇਕਰਜ਼ਫੀਲਡ ਦੇ ਜਗਦੀਸ਼ ਸਿੰਘ ਢਿੱਲੋਂ (ਸੁਰਸਿੰਘ) ਦੇ ਗ੍ਰਹਿ ਵਿਖੇ 3335 Wetzel Way Bakersfield, CA ਪਹੁੰਚ ਕੇ ਸੰਗਤਾਂ ਦੇ ਰੂਬਰੂ ਹੋਣਗੇ ਅਤੇ ਸਰਬੱਤ ਦੇ ਭਲੇ ਲਈ 5 ਵਜੇ ਅਰਦਾਸ ਕਰਨਗੇ। ਉਪਰੰਤ ਗੁਰੂ ਕਾ ਅਟੁੱਟ ਲੰਗਰ ਵਰਤੇਗਾ। ਜਗਦੀਸ਼ ਸਿੰਘ ਢਿੱਲੋਂ ਵੱਲੋਂ ਸੁਰਸਿੰਘ ਤੇ ਇਲਾਕੇ ਦੀ ਸੰਗਤ ਅਤੇ ਬਾਬਾ ਬਿੱਧੀ ਚੰਦ ਜੀ ਦੇ ਸੇਵਾਦਾਰਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ ਹੈ। ਫਰੀਮਾਂਟ ਦੇ ਬਿਕਰਮ ਸਿੰਘ, ਕੁਲਦੀਪ ਸਿੰਘ ਤੇ ਤਾਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਬਿਕਰਮ ਸਿੰਘ ਦੇ ਗ੍ਰਹਿ 38095 Archer city, Fremont ਵਿਖੇ 9 ਅਪ੍ਰੈਲ, ਦਿਨ ਐਤਵਾਰ ਸ਼ਾਮ 5 ਤੋਂ 6 ਵਜੇ ਤੱਕ ਬਾਬਾ ਅਵਤਾਰ ਸਿੰਘ ਬਿੱਧੀਚੰਦੀਏ ਪਹੁੰਚ ਰਹੇ ਹਨ, ਜਿੱਥੇ ਸਰਬੱਤ ਦੇ ਭਲੇ ਲਈ ਬਾਬਾ ਜੀ ਅਦਰਾਸ ਕਰਨਗੇ ਅਤੇ ਖੁੱਲ੍ਹੇ ਦਰਸ਼ਨ ਹੋਣਗੇ। ਪ੍ਰਬੰਧਕਾਂ ਵੱਲੋਂ ਸਮੁੱਚੀ ਸੰਗਤ ਨੂੰ ਹੁੰਮਹੁਮਾ ਕੇ ਪਹੁੰਚਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਵਧੇਰੇ ਜਾਣਕਾਰੀ ਲਈ ਬਿਕਰਮ ਸਿੰਘ : 510-557-6908, ਕੁਲਦੀਪ ਸਿੰਘ ਢਿੱਲੋਂ : 510-460-8316, ਤਾਜਿੰਦਰ ਸਿੰਘ ਧਾਮੀ : 510-673-8454, ਰਵਿੰਦਰ ਸਿੰਘ : 925-525-7653 ਜਾਂ ਜਗਦੀਸ਼ ਸਿੰਘ ਢਿੱਲੋਂ : 661-345-0250 ‘ਤੇ ਸੰਪਰਕ ਕਰੋ ਜੀ। ਪ੍ਰਬੰਧਕਾਂ ਵੱਲੋਂ ਬੇਨਤੀ ਕੀਤੀ ਜਾ ਰਹੀ ਹੈ ਕਿ ਹੁੰਮਹੁਮਾ ਕੇ ਪਹੁੰਚੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

Leave a comment