ਕੈਲੀਫੋਰਨੀਆ, 22 ਮਈ (ਪੰਜਾਬ ਮੇਲ)- ਅਮਰੀਕਾ ਦੇ ਕੈਲੀਫੋਰਨੀਆ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। USGS ਮੁਤਾਬਕ ਭੂਚਾਲ ਦੇ ਇਹ ਝਟਕੇ ਕੈਲੀਫੋਰਨੀਆ ਦੇ ਪੈਟ੍ਰੋਲੀਆ ਵਿੱਚ ਆਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.5 ਦਰਜ ਕੀਤੀ ਗਈ ਹੈ। ਭੂਚਾਲ ਦਾ ਕੇਂਦਰ ਜ਼ਮੀਨ ਦੇ ਅੰਦਰ 10 ਕਿਲੋਮੀਟਰ ਅੰਦਰ ਸੀ। USGS ਦੇ ਮੁਤਾਬਕ ਇਹ ਭੂਚਾਲ ਪੈਟ੍ਰੋਲੀਆ ਤੋਂ 108 ਕਿਲੋਮੀਟਰ ਪੱਛਮ ‘ਚ ਆਇਆ। ਭੂਚਾਲ ਦੇ ਝਟਕੇ 22 ਮਈ ਨੂੰ ਸਥਾਨਕ ਸਮੇਂ ਅਨੁਸਾਰ 00:14:01 ‘ਤੇ ਮਹਿਸੂਸ ਕੀਤੇ ਗਏ। ਇਸ ਤੋਂ ਪਹਿਲਾਂ ਸੋਲੋਮਨ ਟਾਪੂ ‘ਤੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਨੈਸ਼ਨਲ ਸੈਂਟਰ ਫਾਰ ਸਿਸਮੋਲਾਜੀ ਮੁਤਾਬਕ ਹੋਨਿਆਰਾ ‘ਚ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.1 ਮਾਪੀ ਗਈ। ਇਹ ਭੂਚਾਲ 21 ਮਈ ਦੀ ਰਾਤ 9.15 ਵਜੇ ਮਹਿਸੂਸ ਕੀਤਾ ਗਿਆ ਸੀ। ਇਸ ਦਾ ਕੇਂਦਰ ਜ਼ਮੀਨ ਦੇ ਅੰਦਰ 80 ਕਿਲੋਮੀਟਰ ਡੂੰਘਾ ਸੀ।