#CANADA

ਕੈਨੇਡਾ ‘ਚ ਭਾਰਤੀ ਮੂਲ ਦੇ ਸਚਿਤ ਮਹਿਰਾ ਬਣੇ ਲਿਬਰਲ ਪਾਰਟੀ ਦੇ ਨਵੇਂ ਪ੍ਰਧਾਨ

ਓਟਾਵਾ, 8 ਮਈ (ਪੰਜਾਬ ਮੇਲ)- ਕੈਨੇਡਾ ‘ਚ ਪਹਿਲੀ ਵਾਰ ਕਿਸੇ ਹਿੰਦੂ ਪਰਿਵਾਰ ਨਾਲ ਸਬੰਧਤ ਕੈਨੇਡੀਅਨ ਨੂੰ ਕੈਨੇਡਾ ਦੀ ਲਿਬਰਲ ਪਾਰਟੀ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਓਟਾਵਾ ਸ਼ਹਿਰ ਵਿਚ ਲਿਬਰਲ ਕਨਵੈਨਸ਼ਨ ਵਿਚ ਜਦੋਂ ਸਚਿਤ ਮਹਿਰਾ ਦੇ ਨਾਂ ਦਾ ਐਲਾਨ ਕੀਤਾ ਗਿਆ, ਤਾਂ ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਦੇ ਨਾਂ ‘ਤੇ ਜੋਰ-ਸ਼ੋਰ ਨਾਲ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸ਼ਾਨਦਾਰ ਜਿੱਤ ਲਈ ਸਚਿਤ ਮਹਿਰਾ ਨੂੰ ਵਧਾਈ ਦਿੱਤੀ ਹੈ। ਪਾਰਟੀ ਦੀ ਮੈਨੀਟੋਬਾ ਸ਼ਾਖਾ ਦੇ ਸਾਬਕਾ ਪ੍ਰਧਾਨ ਸਚਿਤ ਮਹਿਰਾ ਨੇ ਮੀਰਾ ਅਹਿਮਦ ਨੂੰ ਹਰਾਇਆ, ਜੋ ਪਹਿਲਾਂ ਕੈਨੇਡਾ ਦੇ ਯੰਗ ਲਿਬਰਲਜ਼ ਦੀ ਚੇਅਰ ਸੀ। ਐਲਾਨ ਮਗਰੋਂ ਸਚਿਤ ਨੇ ਕਿਹਾ ਕਿ ਇਹ ਨੈਸ਼ਨਲ ਲਿਬਰਲ ਕਨਵੈਨਸ਼ਨ ਇੱਕ ਪਾਰਟੀ ਅਤੇ ਇੱਕ ਟੀਮ ਦੇ ਰੂਪ ਵਿਚ ਇੱਕ ਸ਼ਾਨਦਾਰ ਪਲ ਰਿਹਾ। ਮੈਂ ਤੁਹਾਡੇ ਪ੍ਰਧਾਨ ਵਜੋਂ ਸੇਵਾ ਕਰਨ ਦਾ ਮੌਕਾ ਮਿਲਣ ‘ਤੇ ਮਾਣ ਮਹਿਸੂਸ ਕਰ ਰਿਹਾ ਹਾਂ। ਸਮਰਥਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।
ਇਕ ਟਵੀਟ ਵਿਚ ਲਿਬਰਲ ਪਾਰਟੀ ਦੇ ਮੈਂਬਰਾਂ ਨੇ ਨਤੀਜੇ ‘ਤੇ ਖੁਸ਼ੀ ਪ੍ਰਗਟ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵੀ ਸਚਿਤ ਮਹਿਰਾ ਨੂੰ ਜਿੱਤ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਮੁਤਾਬਕ ਲਿਬਰਲ ਆਪਣੇ ਕੰਮ ਨੂੰ ਜਾਰੀ ਰੱਖਣ ਅਤੇ ਲਹਿਰ ਨੂੰ ਅੱਗੇ ਵਧਾਉਣ ਲਈ ਤਿਆਰ ਹਨ।

Leave a comment