#PUNJAB

ਕੈਨੇਡਾ ‘ਚ ਪੜ੍ਹਾਈ ਲਈ ਹਰੇਕ ਸਾਲ 68 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰਦੇ ਨੇ ਪੰਜਾਬੀ ਵਿਦਿਆਰਥੀ

ਚੰਡੀਗੜ੍ਹ, 23 ਸਤੰਬਰ (ਪੰਜਾਬ ਮੇਲ)- ਭਾਰਤ ਅਤੇ ਕੈਨੇਡਾ ਦਰਮਿਆਨ ਵਧ ਰਹੇ ਤਣਾਅ ਨੇ ਕੈਨੇਡਿਆਈ ਸਿੱਖਿਆ ਸੰਸਥਾਵਾਂ ਵਿਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਉਨ੍ਹਾਂ ਨੇ ਉੱਥੇ ਬਹੁਤ ਵੱਡੀ ਰਕਮ ਨਿਵੇਸ਼ ਕੀਤੀ ਹੋਈ ਹੈ। ਇਸ ਤਰ੍ਹਾਂ ਪੰਜਾਬ ਤੋਂ ਹਰੇਕ ਸਾਲ 68 ਹਜ਼ਾਰ ਕਰੋੜ ਰੁਪਏ ਬਾਹਰ ਨਿਵੇਸ਼ ਹੋ ਰਹੇ ਹਨ। ਇਹ ਖੁਲਾਸਾ ਖਾਲਸਾ ਵੋਕਸ ਵੱਲੋਂ ਜਾਰੀ ਅੰਕੜਿਆਂ ਵਿਚ ਕੀਤਾ ਗਿਆ ਹੈ।
ਇਸ ਰਿਪੋਰਟ ਮੁਤਾਬਕ, ਕੈਨੇਡਾ ਨੇ ਪਿਛਲੇ ਸਾਲ ਕੁੱਲ 2,26,450 ਵੀਜ਼ੇ ਮਨਜ਼ੂਰ ਕੀਤੇ, ਜਿਨ੍ਹਾਂ ਵਿਚੋਂ 1.36 ਲੱਖ ਵਿਦਿਆਰਥੀ ਪੰਜਾਬ ਦੇ ਸਨ। ਇਹ ਵਿਦਿਆਰਥੀ ਕੈਨੇਡਾ ਵਿਚ ਔਸਤ ਦੋ ਜਾਂ ਤਿੰਨ ਸਾਲਾਂ ਦੇ ਵੱਖ-ਵੱਖ ਕੋਰਸਾਂ ਵਿਚ ਦਾਖ਼ਲਾ ਲੈਂਦੇ ਹਨ। ਵੱਖ-ਵੱਖ ਵੀਜ਼ਾ ਪ੍ਰੋਸੈਸਿੰਗ ਏਜੰਸੀਆਂ ਦੇ ਮੌਜੂਦਾ ਅੰਕੜਿਆਂ ਮੁਤਾਬਕ ਇਸ ਸਮੇਂ ਲਗਪਗ 3.4 ਲੱਖ ਪੰਜਾਬੀ ਕੈਨੇਡਾ ਵਿਚ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿਚ ਪੜ੍ਹਾਈ ਕਰ ਰਹੇ ਹਨ। ਐਸੋਸੀਏਸ਼ਨ ਆਫ ਕੰਸਲਟੈਂਟਸ ਆਫ ਓਵਰਸੀਜ਼ ਸਟੱਡੀਜ਼ ਦੇ ਚੇਅਰਮੈਨ ਕਮਲ ਭੁਮਲਾ ਨੇ ਕਿਹਾ ਕਿ ਕੈਨੇਡਾ ਜਾਣ ਵਾਲੇ ਭਾਰਤੀਆਂ ਵਿਚੋਂ ਲਗਪਗ 60 ਫੀਸਦੀ ਪੰਜਾਬੀ ਹਨ, ਜਿਨ੍ਹਾਂ ਵਿਚ ਅੰਦਾਜ਼ਨ 1.36 ਲੱਖ ਵਿਦਿਆਰਥੀ ਸਨ, ਜੋ ਪਿਛਲੇ ਸਾਲ ਗਏ ਸਨ।

Leave a comment